ਉਮੀਦ ਸੰਸਥਾ ਨੇ ਈਦ ਦਾ ਪਵਿੱਤਰ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਇਆ

ss1

ਉਮੀਦ ਸੰਸਥਾ ਨੇ ਈਦ ਦਾ ਪਵਿੱਤਰ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਇਆ

8-21ਭਗਤਾ ਭਾਈ ਕਾ 7 ਜੁਲਾਈ (ਸਵਰਨ ਸਿੰਘ ਭਗਤਾ)ਉਮੀਦ ਸ਼ੋਸਲ ਵੈਲਫੇਅਰ ਆਰਗੇਨਾਈਜੇਸ਼ਨ ਰਾਮਪੁਰਾ ਫੂਲ ਵਲੋ ਈਦ ਦਾ ਪਵਿੱਤਰ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਈਆ ਜਿਸ ਤਹਿਤ ਪਿੰਡ ਨਿਉਰ ਦੀ ਮਸਜਿਦ ਵਿਖੇ ਸ਼ੰਸਥਾ ਦੇ ਮੈਬਰਾ ਵਲੋ ਮਸਜਿਦ ਵਿਖੇ ਹਿੰਦੂ ਸਿੱਖ ਮੁਸਲਿਮ ਇਸਾਈ ਭਾਈਚਾਰੇ ਦੀ ਸ਼ਾਝੀਵਾਲਤਾ ਲਈ ਯਾਦਗਰੀ ਬੂਟਾ ਲਗਾਇਆ ਅਤੇ ਮੁਸਲਿਮ ਭਰਾਵਾਂ ਨੂੰ ਗਲੇ ਮਿਲ ਕੇ ਈਦ ਦੀਆ ਮੁਬਾਰਕਾ ਦਿੱਤੀਆ ਇਸ ਮੋਕੇ ਸਬੋਧਨ ਕਰਦਿਆਂ ਸੰਸਥਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਸਾਨੂੰ ਆਪਣੇ ਧਰਮ ਨਾਲ ਪਿਆਰ ਅਤੇ ਹੋਰਨਾ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾ ਕਿਹਾ ਕਿ ਸਾਰੇ ਧਰਮਾ ਦੇ ਧਰਮ ਗ੍ਰੰਥ ਸਾਡੇ ਲਈ ਸਤਿਕਾਰਯੋਗ ਹਨ ਪਰ ਕੁਝ ਸਰਾਰਤੀ ਸਾਡੇ ਧਰਮਾ ਦੇ ਧਾਰਮਿਕ ਗ੍ਰੰਥਾ ਦੀ ਬੇਅਦਬੀ ਕਰਕੇ ਸਾਨੂੰ ਆਪਸ ਵਿੱਚ ਲੜਾਉਣਾ ਚਹੁੰਦੇ ਹਨ ਸਾਨੂੰ ਸਾਰੇ ਧਰਮਾ ਨੂੰ ਮੰਨਣ ਵਾਲੇ ਲੋਕਾ ਨੂੰ ਚਹੀਦਾ ਹੈ ਕਿ ਅਸੀ ਆਪਣਾ ਭਾਈਚਾਰਾ ਹਰ ਹਾਲਤ ਵਿੱਚ ਬਰਕਰਾਰ ਰੱਖੀਏ ।ਉਹਨਾ ਕਿਹਾ ਕਿ ਅੱਜ ਸਮੇ ਦੀ ਮੁੱਖ ਲੋੜ ਹੈ ਕਿ ਸਾਡੇ ਪੰਜਾਬ ਦੀ ਧਰਤੀ ਨੂੰ ਵੱਧ ਤੋ ਵੱਧ ਰੁੱਖਾ ਨਾਲ ਹਰਿਆ ਭਰਿਆ ਬਣਾਇਆ ਜਾਵੇ ਜਿਸ ਤਹਿਤ ਉਮੀਦ ਸ਼ੰਸਥਾ ਵਲੋ ਘਰ ਘਰ ਜਾਕੇ ਫਲਦਾਰ ਪੋਦੇ ਲਗਾਉਣ ਦੀ ਮੁਹਿੰਮ ਸੁਰੂ ਕੀਤੀ ਹੋਈ ਹੈ ਅਤੇ ਇਸੇ ਮੁਹਿੰਮ ਤਹਿਤ ਅੱਜ ਉਮੀਦ ਸ਼ੰਸਥਾ ਵਲੋ ਈਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਤ ਪਿੰਡ ਟਿੱਬੀ ਨਿਉਰ ਦੇ ਸਾਰੇ ਘਰਾ ਵਿੱਚ ਵੱਖ ਵੱਖ ਕਿਸਮ ਦੇ ਫਲਦਾਰ ਪੋਦੇ ਲਗਾਏ ਗਏ ਅਤੇ ਉਹਨਾ ਅਪੀਲ ਕੀਤੀ ਕਿ ਜਿੰਦਗੀ ਵਿੱਚ ਆਉਦੀ ਖੁਸ਼ੀ ਗਮੀ,ਵਿਸ਼ੇਸ ਦਿਨਾ ਅਤੇ ਤਿਉਹਾਰਾ ਨੂੰ ਰੁੱਖ ਲਗਾਉਣ ਦੀ ਮੁਹਿੰੰਮ ਨਾਲ ਜੋੜਿਆ ਜਾਵੇ ਇਸ ਮੋਕੇ ਹੋਰਨਾ ਤੋ ਇਲਾਵਾ ਡਾਕਟਰ ਇਕਬਾਲ ਖਾਂਨ ਨਿਰ ,ਅਮਰੀਕ ਸਿੰਘ ਨਿਉਰ,ਸੇਵਕ ਸਿੰਘ ਬਰਾੜ,ਜਗਸੀਰ ਸਿੰਘ ਬਦੇਸ਼ਾ,ਨੈਬ ਸਿੰਘ ਕੋਠਾ,ਜਸਵਿੰਦਰ ਸਿੰਘ ਜਲਾਲ ,ਬਿੱਲਾ ਸਿੰਘ ਨਿਉਰ,ਰਣਜੀਤ ਸਿੰਘ ਉੱਪਲ,ਜਗਸੀਰ ਸਿੰਘ ਧਨੋਆ ,ਰਜਿੰਦਰ ਸਿੰਘ ਸੋਢੀ ਕੋਠਾ ਗੁਰੂ,ਸੁਖਪ੍ਰੀਤ ਸਿੰਘ ਸਧਾਨਾ ਮੋਲਵੀ ਮਹੁੰਮਦ ਸ਼ਕੀਲ ਅਦਿ ਹਾਜਰ ਸਨ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਨੇ ਸ਼ੰਸਥਾ ਦੇ ਇਸ਼ ਉੱਦਮ ਦੀ ਸਲਾਘਾ ਕੀਤੀ!

Share Button

Leave a Reply

Your email address will not be published. Required fields are marked *