ਉਮੀਦ ਸੰਸਥਾ ਦੀ ਰੁੱਖ ਲਗਾਉ,ਮਨੁੱਖ ਬਚਾਉ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭੱਲਾ

ss1

ਉਮੀਦ ਸੰਸਥਾ ਦੀ ਰੁੱਖ ਲਗਾਉ,ਮਨੁੱਖ ਬਚਾਉ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭੱਲਾ

16-7ਭਗਤਾ ਭਾਈਕਾ 15 ਜੂਨ[ਸਵਰਨ ਸਿੰਘ ਭਗਤਾ]-ਇਲਾਕੇ ਦੀ ਸਮਾਜ ਸੇਵੀ ਸੰਸਥਾ ਉਮੀਦ ਸੋਸਲ ਵੈਲਫੇਅਰ ਆਰਗੇਨਾਈਜੇਸਨ ਦੀ ‘ਰੁੱਖ ਲਗਾਉ ਮਨੁੱਖ ਬਚਾਉ, ਮਿਸਨ ਤਹਿਤ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਫਲਦਾਰ ਪੌਦੇ ਲਗਾਉਣ ਦੀ ਮੁਹਿੰਮ ਨੂੰ ਇਲਾਕੇ ਦੇ ਲੋਕਾਂ ਵਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਬੰਧੀ ਜਤਿੰਦਰ ਭੱਲਾ ਨੇ ਦੱਸਿਆ ਕਿ ਵੱਖ-ਵੱਖ ਸਮੇ ਤੇ ਸੰਸਥਾਂ ਨੂੰ ਲੋਕਾਂ ਵਲੋ ਫਲਦਾਰ ਪੌਦੇ ਦਾਨ ਵਜੋ ਦਿੱਤੇ ਜਾ ਰਹੇ ਹਨ ਅਤੇ ਇਸੇ ਹੀ ਕੜੀ ਦੇ ਤਹਿਤ ਅੱਜ ਸਥਾਨਕ ਸਹਿਰ ਦੀ ਥਰਾਜ ਪ੍ਰਿਟਿੰਗ ਪੈਸ ਵਲੋ ਪੈ੍ਰਸ ਦੀ ਸਥਾਪਨਾ ਦੇ ਚਾਰ ਸਾਲ ਪੂਰੇ ਹੋਣ ਦੀ ਖੁਸੀ ਵਿੱਚ 100 ਫਲਦਾਰ ਪੌਦੇ ਸੰਸਥਾ ਨੂੰ ਦਾਨ ਵਜੋ ਦਿੱਤੇ ਗਏ।ਇਸ ਸਮੇ ਸ੍ਰ. ਭੱਲਾ ਨੇ ਕਿਹਾ ਕਿ ਖਾਸ ਮੌਕਿਆ ਤੇ ਪੌਦੇ ਦਾਨ ਕਰਨਾ ਇੱਕ ਨਿਵੇਕਲੀ ਅਤੇ ਅਰਥ ਭਰਭੂਰ ਰੀਤ ਹੈ, ਉਨਾ ਕਿਹਾ ਕਿ ਇਨਾਂ ਦਾਨ ਦਿੱਤੇ ਪੌਦਿਆ ਨੂੰ ਨਿਉਰ ਪਿੰਡ ਦੇ ਵੱਖ ਵੱਖ ਘਰਾਂ ਅੰਦਰ ਲਗਾਇਆ ਜਾਵੇਗਾ।ਇਸ ਸਮੇ ਪ੍ਰਿਟਿੰਗ ਪ੍ਰੈਸ ਦੇ ਮਾਲਕ ਗਗਨਦੀਪ ਥਰਾਜ,ਜਸਵਿੰਦਰ ਜਲਾਲ ਅਤੇ ਗੌਰਵ ਸਰਮਾਂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *