ਉਮੀਦਵਾਰ ਦਰਸ਼ਨ ਬਰਾੜ ਵੱਲੋਂ ਕੱਢੇ ਗਏ ਅਰਦਾਸ ਮਾਰਚ ਨੂੰ ਮਿਲਿਆ ਭਰਵਾਂ ਹੁੰਗਾਰਾ

ss1

ਉਮੀਦਵਾਰ ਦਰਸ਼ਨ ਬਰਾੜ ਵੱਲੋਂ ਕੱਢੇ ਗਏ ਅਰਦਾਸ ਮਾਰਚ ਨੂੰ ਮਿਲਿਆ ਭਰਵਾਂ ਹੁੰਗਾਰਾ
ਅਰਦਾਸ ਮਾਰਚ ਪਿੰਡ ਮਾਹਲਾ ਕਲਾਂ ਤੋਂ ਸ਼ੁਰੂ ਹੋ ਕੇ ਪਿੰਡ ਸਮਾਧ ਭਾਈ ਹੋਇਆ ਸਮਾਪਤ

ਬਾਘਾ ਪੁਰਾਣਾ, 24 ਦਸੰਬਰ (ਸਭਾਜੀਤ ਪੱਪੂ,ਕੁਲਦੀਪ ਘੋਲੀਆ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਦੀ ਐਲਾਨੀ ਗਈ ਪਹਿਲੀ ਸੂਚੀ ਦੌਰਾਨ ਹਲਕਾ ਬਾਘਾ ਪੁਰਾਣਾ ਤੋਂ ਐਲਾਨੇ ਗਏ ਉਮੀਦਵਾਰ ਦਰਸ਼ਨ ਸਿੰਘ ਬਰਾੜ ਨੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਵੇਂ ਬਰਾੜ ਇਨਾਂ ਚੋਣਾਂ ਦੀ ਤਿਆਰੀ ਪਿਛਲੇ 5 ਵਰਿਆ ਤੋਂ ਹੀ ਕਰਨ ਲੱਗੇ ਹੋਏ ਸਨ ਪ੍ਰੰਤੂ ਉਨਾਂ ਦੀ ਟਿਕਟ ਦਾ ਐਲਾਨ ਹੁੰਦੇ ਸਾਰ ਉਨਾਂ ਨੇ ਜਿਸ ਢੰਗ ਨਾਲ ਉਨਾਂ ਵਿਰੁੱਧ ਵਿਰੋਧ ਦੀਆਂ ਸੁਰਾਂ ਚੁੱਕ ਰਹੇ ਸਥਾਨਕ ਕਾਂਗਰਸੀ ਲੀਡਰਾਂ ਨੂੰ ਨਾਲ ਲੈ ਕੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਹਨ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਾੜ ਵੱਲੋਂ ਲੋੜ ਤੋਂ ਵੱਧ ਆਤਮ ਵਿਸ਼ਵਾਸ਼ ਇਸ ਵਾਰ ਢਿੱਲਾ ਪੈਂਦਾ ਨਜ਼ਰ ਆ ਰਿਹਾ ਹੈ। ਇਸ ਤਿਆਰੀ ਵਜੋਂ ਉਨਾਂ ਨੇ ਭਾਵੇਂ ਨਾਮ ਤਾਂ ਇਸ ਰੋਡ ਸ਼ੋਅ ਨੂੰ ਨਸ਼ਿਆਂ ਵਿਰੁੱਧ ਅਰਦਾਸ ਮਾਰਚ ਦਾ ਦਿੱਤਾ ਹੈ ਪ੍ਰੰਤੂ ਸਹੀ ਅਰਥਾਂ ਵਿੱਚ ਇਸ ਨੂੰ ਚੋਣ ਤਿਆਰੀਆਂ ਵਜੋਂ ਵੀ ਦੇਖਿਆ ਜਾ ਰਿਹਾ ਹੈ। ਬੀਤੇ ਸ਼ੁੱਕਰਵਾਰ ਬਰਾੜ ਨੇ ਇਹ ਮਾਰਚ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਤੀਰਥ ਸਿੰਘ ਮਾਹਲਾ ਦੇ ਪਿੰਡ ਤੋਂ ਸ਼ੁਰੂ ਕਰਕੇ ਪਿੰਡ ਸਮਾਧ ਭਾਈ ਵਿਖੇ ਖ਼ਤਮ ਕੀਤਾ। ਕਾਫ਼ਲੇ ਦੇ ਨਾਲ ਮਾਰਚ ਵਿੱਚ ਸੈਂਕੜੇ ਗੱਡੀਆਂ ਦਾ ਕਾਫ਼ਲਾ ਇਹ ਦਰਸਾਉਣ ਲਈ ਕਾਫ਼ੀ ਸੀ ਕਿ ਇਸ ਵਾਰ ਬਰਾੜ ਆਪਣੀ ਚੋਣ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਇਹ ਰੋਡ ਸ਼ੋਅ ਅਕਾਲੀ ਦਲ ਦਾ ਗੜ ਕਹੇ ਜਾਂਦੇ ਪਿੰਡ ਮਾਹਲਾ ਕਲਾਂ ਤੋਂ ਸ਼ੁਰੂ ਹੋਇਆ। ਇਸ ਰੋਡ ਸ਼ੋਅ ਵਿੱਚ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਇਸ ਨੂੰ ਅਕਾਲੀ ਦਲ ਦੇ ਗੜ ਇਸ ਪਿੰਡ ਵਿਚੋਂ ਵੀ ਭਰਵਾਂ ਹੁੰਗਾਰਾ ਮਿਲਿਆ। ਸੈਂਕੜੇ ਗੱਡੀਆਂ ਦੇ ਕਾਫ਼ਲੇ ਨਾਲ ਬਰਾੜ ਨੇ ਮਾਹਲਾ ਤੋਂ ਚੱਲ ਕੇ ਭਲੂਰ, ਲੰਡੇ, ਸਮਾਲਸਰ, ਸੇਖਾਂ, ਵੈਰੋਕੇ, ਰਾਜੇਆਣਾ, ਬਾਘਾ ਪੁਰਾਣਾ, ਕਾਲੇਕੇ, ਘੋਲੀਆ ਕਲਾਂ, ਫੂਲੇਵਾਲਾ ਹੁੰਦਾ ਹੋਇਆ ਪਿੰਡ ਸਮਾਧ ਭਾਈ ਵਿਖੇ ਸਮਾਪਤ ਹੋਇਆ। ਪਿੰਡ ਸਮਾਧ ਭਾਈ ਵਿਖੇ ਕਾਂਗਰਸ ਦੇ ਸੀਨੀਅਰ ਭੋਲਾ ਸਿੰਘ ਬਰਾੜ ਸਮਾਧ ਭਾਈ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਇਸ ਰੋਡ ਸ਼ੋਅ ਦਾ ਨਿੱਘਾ ਸਵਾਗਤ ਕੀਤਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭੋਲਾ ਸਿੰਘ ਬਰਾੜ ਵੀ ਇਸ ਹਲਕੇ ਤੋਂ ਇਸ ਵਾਰ ਕਾਂਗਰਸ ਦੇ ਸੰਜੀਦਾ ਉਮੀਦਵਾਰ ਸਮਝੇ ਜਾ ਰਹੇ ਸਨ ਪ੍ਰੰਤੂ ਬਰਾੜ ਨੂੰ ਟਿਕਟ ਮਿਲਣ ਉਪਰੰਤ ਉਨਾਂ ਨੇ ਬਿਨਾਂ ਕਿਸੇ ਨਾਹ ਨੁੱਕਰ ਪਾਰਟੀ ਦੇ ਅਨੁਸਾਸ਼ਨ ਵਿੱਚ ਚੱਲਦਿਆਂ ਬਰਾੜ ਦੀ ਡੱਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਇਸ ਮੌਕੇ ਸੀਨੀ. ਕਾਂਗਰਸੀ ਆਗੂ ਬਾਊ ਅਮਰਨਾਥ ਬਾਂਸਲ, ਕਾਰਜਕਾਰੀ ਮੈਂਬਰ ਗੁਰਬਚਨ ਸਿੰਘ ਬਰਾੜ, ਚੇਅਰਮੈਨ ਨਰ ਸਿੰਘ ਬਰਾੜ, ਅਸ਼ੋਕ ਮਿੱਤਲ, ਰਿੰਪੀ ਮਿੱਤਲ, ਪੰਜਾਬ ਯੂਥ ਕਾਂਗਰਸ ਦੇ ਸਕੱਤਰ ਕਮਲਜੀਤ ਸਿੰਘ ਬਰਾੜ, ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਗੋਗੀ ਸ਼ਾਹੀ, ਬਲਾਕ ਸਮਾਲਸਰ ਦੇ ਪ੍ਰਧਾਨ ਗੁਰਚਰਨ ਸਿੰਘ ਚੀਦਾ, ਸੂਬਾ ਸਕੱਤਰ ਜਗਸੀਰ ਸਿੰਘ ਗਿੱਲ ਕਾਲੇਕੇ, ਵਪਾਰ ਸੈੱਲ ਦੇ ਚੇਅਰਮੈਨ ਜਗਸੀਰ ਗਰਗ, ਐਸ.ਸੀ.ਵਿੰਗ ਦੇ ਵਾਇਸ ਚੇਅਰਮੈਨ ਸੁਰਿੰਦਰ ਸਿੰਦਾ, ਜਤਿੰਦਰ ਸਿੰਘ ਮਾਹਲਾ, ਗੁਰਦੀਪ ਸਿੰਘ ਬਰਾੜ ਪ੍ਰਧਾਨ ਹਲਕਾ ਬਾਘਾ ਪੁਰਾਣਾ, ਦੀਪਾ ਕਬਾੜੀਆ, ਸ਼ਸ਼ੀ ਗਰਗ, ਟੇਕ ਸਿੰਘ ਮਾਹਲਾ, ਸੁਖਦੇਵ ਸਿੰਘ ਬਰਾੜ, ਬਲਕੌਰ ਸਿੰਘ ਬਾਘਾ ਮੌੜ, ਜਨਰਲ ਸਕੱਤਰ ਸੁਖਪ੍ਰੀਤ ਸਿੰਘ ਸੁੱਖਾ ਲੰਗੇਆਣਾ, ਨੰਬਰਦਾਰ ਇਕਬਾਲ ਸਿੰਘ ਮਾਹਲਾ, ਸਤਵੰਤ ਸਿੰਘ ਬਰਾੜ, ਮਦਨ ਸਿੰਘ ਖਾਲਸਾ ਰਾਜੇਆਣਾ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਹਰਜੀਤ ਸਿੰਘ ਬਰਾੜ ਲੰਗੇਆਣਾ, ਰਾਜ ਕਮਲ ਲੂੰਬਾ, ਸੁਖਚੈਨ ਸਿੰਘ ਨਿਗਾਹਾ, ਭੁਪਿੰਦਰ ਸਿੰਘ ਬਰਾੜ ਲੰਗੇਆਣਾ, ਤੇਜਿੰਦਰ ਸਿੰਘ ਗਿੱਲ ਕਾਲੇਕੇ, ਸੁਖਦੇਵ ਸਿੰਘ ਗਿੱਲ ਕਾਲੇਕੇ, ਸਾਹਿਲ ਗਰਗ, ਸੰਜੂ ਮਿੱਤਲ, ਜਤਿੰਦਰ ਸਿੰਘ ਚੰਨੂੰਵਾਲਾ, ਜਗਤਾਰ ਸਿੰਘ ਵੈਰੋਕੇ, ਭੂਮੀ ਵੈਰੋਕੇ, ਰਮਨਦੀਪ ਸਿੰਘ ਕਾਲੇਕੇ, ਸੀਪਾ ਰਾਜੇਆਣਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *