ਉਪ-ਰਾਸ਼ਟਰਪਤੀ ਚੋਣ : ਵੈਂਕਈਆ ਨਾਇਡੂ ਤੇ ਗੋਪਾਲ ਕ੍ਰਿਸ਼ਨ ਗਾਂਧੀ ਵੱਲੋਂ ਕਾਗਜ਼ ਦਾਖਲ

ss1

ਉਪ-ਰਾਸ਼ਟਰਪਤੀ ਚੋਣ :  ਵੈਂਕਈਆ ਨਾਇਡੂ ਤੇ ਗੋਪਾਲ ਕ੍ਰਿਸ਼ਨ ਗਾਂਧੀ ਵੱਲੋਂ ਕਾਗਜ਼ ਦਾਖਲ

03

ਨਵੀਂ ਦਿੱਲੀ – ਭਾਜਪਾ ਦੇ ਸੀਨੀਅਰ ਨੇਤਾ ਵੈਂਕਈਆ ਨਾਇਡੂ ਨੇ ਐੱਨ.ਡੀ.ਏ. ਦੀ ਤਰਫ ਤੋਂ ਉਪ-ਰਾਸ਼ਟਰਪਤੀ ਅਹੁਦੇ ਦੇ ਲਈ ਆਪਣੇ ਕਾਗਜ਼ ਦਾਖਲ ਕਰ ਦਿੱਤੇ ਹਨ। ਉਨ੍ਹਾਂ ਦੇ ਨਾਮ ਦਰਜ ਕਰਨ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਧਿਕਾਰੀ ਅਮਿਤ ਸ਼ਾਹ, ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਨੇਤਾ ਮੌਜੂਦ ਸਨ। ਉੱਧਰ ਆਪੋਜੀਸ਼ਨ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੇ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਸੋਮਵਾਰ ਦੀ ਰਾਤ ਅਮਿਤ ਸ਼ਾਹ ਨੇ ਵੈਂਕਈਆ ਨਾਇਡੂ ਦੇ ਨਾਂਅ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਐੱਨ.ਡੀ.ਏ. ਦੇ ਸਾਰੇ ਸਹਿਯੋਗੀ ਦਲਾਂ ਨੂੰ ਇਸ ਦੀ ਸੂਚਨਾ ਦਿੱਤੀ ਸੀ, ਜਿਸ ਦਾ ਸਾਰਿਆਂ ਨੇ ਸਵਾਗਤ ਕੀਤਾ। ਭਾਜਪਾ ਅਧਿਕਾਰੀ ਅਮਿਤ ਸ਼ਾਹ ਨੇ ਨਾਇਡੂ ਨਾਲ ਇਸ ਬਾਰੇ ਐਤਵਾਰ ਨੂੰ ਚਰਚਾ ਕੀਤੀ ਸੀ ਅਤੇ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਸੰਸਦੀ ਬੋਰਡ ਦੀ ਬੈਠਕ ਦੇ ਬਾਅਦ ਸ਼ਾਹ ਨੇ ਨਾਇਡੂ ਨੂੰ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਸੀ।
ਨਾਇਡੂ ਦੇ ਨਾਮ ਦਾ ਐਲਾਨ ਦੇਰ ਰਾਤ ਹੁੰਦਿਆਂ ਹੀ ਉਨ੍ਹਾਂ ਨੇ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 68 ਸਾਲਾ ਵੈਂਕਈਆ ਨਾਇਡੂ ਦੇਸ਼ ਦੇ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਹਨ। ਸੰਸਦੀ ਬੋਰਡ ਦੀ ਬੈਠਕ ਵਿੱਚ ਨਾਇਡੂ ਖੁਦ ਮੌਜੂਦ ਸਨ। ਬੈਠਕ ਵਿੱਚ ਉਨ੍ਹਾਂ ਦਾ ਨਾਮ ਲੈਂਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਸ਼ਾਹ ਨੇ ਕਿਹਾ ਕਿ ਨਾਇਡੂ ਨੇ ਕਿਸਾਨ ਪਰਿਵਾਰ ਤੋਂ ਨਿਕਲ ਕੇ 25 ਸਾਲ ਦੇ ਸੰਸਦੀ ਜੀਵਨ ਵਿੱਚ ਦੇਸ਼ ਦੀ ਸੇਵਾ ਕੀਤੀ ਹੈ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨ ਦੇ ਪੁੱਤਰ ਵੈਂਕਈਆ ਨਾਇਡੂ ਦੇ ਕੋਲ ਇੱਕ ਲੰਬਾ ਸੰਸਦੀ ਤਜਰਬਾ ਹੈ ਜੋ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਉਨ੍ਹਾਂ ਦੀ ਮੱਦਦ ਕਰੇਗਾ। ਪੂਰੀ ਰਾਜਨੀਤਕ ਬਰਾਦਰੀ ਵਿੱਚ ਉਨ੍ਹਾਂ ਨੂੰ ਸਰਾਹਿਆ ਜਾਂਦਾ ਹੈ, ਉਹ ਰਾਸ਼ਟਰਪਤੀ ਅਹੁਦੇ ਦੇ ਲਈ ਢੁੱਕਵੇਂ ਉਮੀਦਵਾਰ ਹਨ। ਗਿਣਤੀ ਬਲ ਦੇ ਹਿਸਾਬ ਨਾਲ ਵੈਂਕਈਆ ਨਾਇਡੂ ਦਾ ਚੁਣਿਆ ਜਾਣਾ ਲੱਗਭੱਗ ਤੈਅ ਹੈ।
ਯੂ.ਪੀ.ਏ. ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਮਹਾਤਮਾ ਗਾਂਧੀ ਦੇ ਪੋਤੇ
ਉਪ-ਰਾਸ਼ਟਰਪਤੀ ਚੋਣਾਂ ਦੇ ਲਈ ਆਪੋਜੀਸ਼ਨ ਉਮੀਦਵਾਰ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲ ਕ੍ਰਿਸ਼ਨ ਗਾਂਧੀ ਨੇ ਕਿਹਾ ਹੈ ਕਿ ਇਹ ਚੋਣ ਇੱਕ ਤਰਫਾ ਨਹੀਂ ਹੋਵੇਗੀ। ਸਾਬਕਾ ਆਈ.ਏ.ਐੱਸ. ਅਧਿਕਾਰੀ ਰਹੇ ਗੋਪਾਲ ਕ੍ਰਿਸ਼ਨ ਗਾਂਧੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਪੋਤਰੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਰਾਸ਼ਟਰੀ ਚਿੰਨ੍ਹ ਅਸ਼ੋਕ ਸਤੰਭ ਅਤੇ ਸਤਿਆਮੇਵ ਜੈਯਤੇ ਦਾ ਕਾਫੀ ਮਹੱਤਵ ਹੈ। ਇਹ ਦੇਸ਼ ਦਾ ਸ਼ੀਸ਼ਾ ਹੈ, ਉਨ੍ਹਾਂ ਨੇ ਕਿਹਾ ਕਿ ਸੱਚ ਦਾ ਹਮੇਸ਼ਾਂ ਮਹੱਤਵ ਹੈ। ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਕਾਂਗਰਸ ਸਮੇਤ 18 ਵਿਰੋਧੀ ਦਲਾਂ ਦੀ ਬੈਠਕ ਵਿੱਚ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਪ-ਰਾਸ਼ਟਰਪਤੀ ਅਹੁਦੇ ਦੇ ਲਈ ਵਿਰੋਧੀ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਗੋਪਾਲ ਕ੍ਰਿਸ਼ਨ ਗਾਂਧੀ ਪੱਛਮੀ ਬੰਗਾਲ ਦੇ ਰਾਜਪਾਲ ਰਹਿ ਚੁੱਕੇ ਹਨ। ਉਹ ਬੰਗਾਲ ਦੇ 22ਵੇਂ ਰਾਜਪਾਲ ਸਨ। 2004 ਤੋਂ 2009 ਤੱਕ ਉਹ ਇਸ ਅਹੁਦੇ ‘ਤੇ ਰਹੇ। ਗੋਪਾਲ ਕ੍ਰਿਸ਼ਨ ਗਾਂਧੀ ਦਾ ਜਨਮ 22 ਅਪ੍ਰੈਲ 1945 ਨੂੰ ਹੋਇਆ। ਉਹ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵੀ ਰਹੇ।

Share Button

Leave a Reply

Your email address will not be published. Required fields are marked *