ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਮਲੂਕਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਮਲੂਕਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

05btdh82ਭਗਤਾ ਭਾਈ ਕਾ 5 ਨਵੰਬਰ (ਸਵਰਨ ਸਿੰਘ ਭਗਤਾ)- ਪਿਛਲੇ ਦਿਨੀ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਅਤੇ ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਛੋਟੇ ਭਰਾ ਚਰਨਜੀਤ ਸਿੰਘ ਮਲੂਕਾ ਦੀ ਕੈਨੇਡਾ ਵਿੱਚ ਅਚਨਚੇਤ ਮੌਤ ਹੋ ਗਈ ਸੀ। ਸਿਕੰਦਰ ਸਿੰਘ ਮਲੂਕਾ ਅਤੇ ਉਨਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਨ ਅਤੇ ਦੁੱਖ ਸਾਂਝਾ ਕਰਨ ਲਈ ਅੱਜ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਪਿੰਡ ਮਲੂਕਾ ਵਿਖੇ ਉਨਾਂ ਦੇ ਗ੍ਰਹਿ ਵਿਖੇ ਪੁੱਜੇ। ਇਸ ਸਮੇਂ ਹਮਦਰਦੀ ਜਾਹਰ ਕਰਦਿਆਂ ਸ. ਬਾਦਲ ਨੇ ਕਿਹਾ ਭਾਵੇਂ ਔਲਾਦ ਇਸ ਦੁਨੀਆ ਦਾ ਸਭ ਤੋਂ ਮਿੱਠਾ ਮੇਵਾ ਹੈ, ਪਰੰਤੂ ਸਾਨੂੰ ਹਮੇਸ਼ਾ ਹੀ ਅਕਾਲ ਪੁਰਖ਼ ਦੇ ਭਾਣੇ ਅੱਗੇ ਨਤਮਸਤਕ ਹੋਣਾ ਅਤੇ ਉਸ ਦੀ ਰਜਾ ਵਿਚ ਰਾਜੀ ਰਹਿਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਭਖਸ਼ਣ ਅਤੇ ਇਸ ਦੁੱਖ ਦੀ ਘੜੀ ਵਿੱਚ ਮਲੂਕਾ ਪਰਿਵਾਰ ਦੇ ਅੰਗ ਸੰਗ ਸਹਾਈ ਹੋਣ।
ਇਸ ਤੋਂ ਇਲਾਵਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਖਾਨਾ,ਵਿਧਾਇਕ ਦੀਪ ਮਲਹੋਲਤਰਾ, ਆਈ.ਜੀ.ਪੁਲਿਸ ਪਰਮਰਾਜ ਸਿੰਘ ਉਮਰਾਨੰਗਲ, ਐਸ.ਕੇ. ਅਸਥਾਨਾ, ਡਾ.ਬਸੰਤ ਗਰਗ ਡੀ.ਸੀ.ਬਠਿੰਡਾ, ਵਾਈਸ ਚੇਅਰਮੈਨ ਮੱਖਣ ਸਿੰਘ ਸੁਖਾਨੰਦ, ਪ੍ਰੇਮ ਕੁਮਾਰ ਸਿੰਗਲਾ, ਐਮ.ਕੇ.ਮਹੇਸ਼ਵਰੀ, ਸੁਰਿੰਦਰ ਕੁਮਾਰ ਭੁੱਟੋ ਪ੍ਰਧਾਨ ਕਰਿਆਨਾ ਐਸੋ:, ਦਰਸ਼ਨ ਸਿੰਘ ਭਾਈਕੇ, ਸੁਖਮੰਦਰ ਸਿੰਘ, ਜਗਰੂਪ ਸਿੰਘ ਧੀਮਾਨ, ਸੁਲੱਖਣ ਸਿੰਘ ਵੜਿੰਗ, ਇੰਦਰਜੀਤ ਸਿੰਘ ਜੱਗਾ ਭੋਡੀਪੁਰਾ ਆਦਿ ਨੇ ਵੀ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਮਾਰਕੀਟਕਮੇਟੀਭਗਤਾਭਾਈ ਦੇ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਜੱਥੇ: ਸਤਨਾਮ ਸਿੰਘ ਭਾਈਰੂਪਾ, ਮਨਜੀਤ ਸਿੰਘ ਧੁੰਨਾ, ਜਗਮੋਹਨ ਲਾਲ ਕੌਸਲਰ, ਰਾਮਪਾਲ ਪੰਚ, ਰਤਨ ਸ਼ਰਮਾ ਪ੍ਰੈਸ ਸਕੱਤਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: