Fri. Jul 12th, 2019

ਉਪਗ੍ਰਿਹਾਂ ਜ਼ਰੀਏ ਇੰਟਰਨੈਟ ਸੇਵਾ ਉਪਲਬਧ ਕਰਵਾਏਗਾ ਐਮਾਜ਼ੋਨ

ਉਪਗ੍ਰਿਹਾਂ ਜ਼ਰੀਏ ਇੰਟਰਨੈਟ ਸੇਵਾ ਉਪਲਬਧ ਕਰਵਾਏਗਾ ਐਮਾਜ਼ੋਨ

ਵਾਸ਼ਿੰਗਟਨ, 5 ਅਪ੍ਰੈਲ: ਤਕਨੀਕ ਨਾਲ ਜੁੜੀ ਕੰਪਨੀ ਐਮਾਜ਼ੋਨ ਨੇ ਦੱਸਿਆ ਕਿ ਦੁਨੀਆ ਦੇ ਜਿਹੜੇ ਖੇਤਰਾਂ ਵਿਚ ਹਾਲੇ ਤੱਕ ਤੇਜ਼ ਗਤੀ ਇੰਟਰਨੈਟ ਉਪਲਬਧ ਨਹੀਂ ਹੈ ਉੱਥੇ ਤੱਕ ਇਸ ਸਹੂਲਤ ਨੂੰ ਪਹੁੰਚਾਉਣ ਲਈ ਉਹ ਉਪਗ੍ਰਿਹਾਂ ਦੀ ਇਕ ਲੜੀ ਲਾਂਚ ਕਰੇਗਾ| ਐਮਾਜ਼ੋਨ ਦੇ ਇਸ ਪ੍ਰਾਜੈਕਟ ‘ਕੁਈਪਰ’ ਦੇ ਬਾਰੇ ਵਿਚ ਸਭ ਤੋਂ ਪਹਿਲਾਂ ਤਕਨੀਕੀ ਸਮਾਚਾਰਾਂ ਨਾਲ ਜੁੜੀ ਵੈਬਸਾਈਟ ‘ਗੀਰਵਾਇਰ’ ਨੇ ਖਬਰ ਦਿੱਤੀ ਸੀ| ਉਸ ਨੇ ਅਮਰੀਕੀ ਰੈਗੂਲੇਟਰ ਨੂੰ ਦਿੱਤੀ ਗਈ ਅਰਜੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਅਰਬਾਂ ਡਾਲਰਾਂ ਦਾ ਖਰਚ ਆਵੇਗਾ|

ਇਕ ਸਮਾਚਾਰ ਏਜੰਸੀ ਦੇ ਸਵਾਲਾਂ ਦੇ ਜਵਾਬ ਵਿਚ ਐਮਾਜ਼ੋਨ ਨੇ ਦੱਸਿਆ, ”ਪ੍ਰਾਜੈਕਟ ਕੁਈਪਰ ਨਵਾਂ ਕਦਮ ਹੈ| ਇਸ ਦੇ ਤਹਿਤ ਧਰਤੀ ਦੇ ਹੇਠਲੇ ਪੰਧ ਵਿਚ ਉਪਗ੍ਰਹਿਆਂ ਦੀ ਇਕ ਲੜੀ ਸਥਾਪਿਤ ਕੀਤੀ ਜਾਵੇਗੀ| ਇਸ ਦੇ ਜ਼ਰੀਏ ਉਨ੍ਹਾਂ ਖੇਤਰਾਂ ਵਿਚ ਤੇਜ਼ ਗਤੀ ਇੰਟਰਨੈਟ ਮੁਹੱਈਆ ਕਰਾਇਆ ਜਾਵੇਗਾ ਜਿੱਥੇ ਹੁਣ ਤੱਕ ਉਸ ਦੀ ਪਹੁੰਚ ਨਹੀਂ ਹੈ ਜਾਂ ਘੱਟ ਹੈ|” ਕੰਪਨੀ ਨੇ ਕਿਹਾ, ”ਇਹ ਲੰਬੇ ਸਮੇਂ ਦੀ ਮਿਆਦਾ ਵਾਲਾ ਪ੍ਰਾਜੈਕਟ ਹੈ ਜਿਸ ਨਾਲ ਲੱਖਾਂ ਲੋਕਾਂ ਨੂੰ ਬ੍ਰਾਡਬੈਂਡ ਇੰਟਰਨੈੱਟ ਸੇਵਾ ਮਿਲ ਸਕੇਗੀ|”

Leave a Reply

Your email address will not be published. Required fields are marked *

%d bloggers like this: