Fri. Jul 19th, 2019

ਉਪਕਾਰ ਤੇ ਪੰਚਾਇਤ ਨੇ ਪਹਾੜੀ ਖੇਤਰ ਵਿੱਚ ਮਨਾਇਆ ਜਾਗਰੂਕਤਾ ‘ਤੀਆਂ’ ਦਾ ਤਿਓਹਾਰ

ਉਪਕਾਰ ਤੇ ਪੰਚਾਇਤ ਨੇ ਪਹਾੜੀ ਖੇਤਰ ਵਿੱਚ ਮਨਾਇਆ ਜਾਗਰੂਕਤਾ ‘ਤੀਆਂ’ ਦਾ ਤਿਓਹਾਰ

12-52 (1) 12-52 (2) 12-52 (3)

ਸੜੋਆ 12 ਅਗਸਤ (ਅਸ਼ਵਨੀ ਸ਼ਰਮਾ) ਜਿਲ੍ਹੇ ਦੇ ਪਹਾੜੀ ਖੇਤਰ ਦੇ ਪਿੰਡ ਮਖੂਪੁਰ ਵਿਖੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਪਿੰਡ ਦੀ ਪੰਚਾਇਤ ਤੇ ਨਗਰ ਦੇ ਸਹਿਯੋਗ ਨਾਲ ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਯਤਨ ਵਜੋਂ ਲੋਕ ਤਿਓਹਾਰ ‘ਤੀਆਂ’ ਮਨਾਈਆਂ। ਇਸ ਮੌਕੇ ਜਾਗਰੂਕਤਾ ਬੋਲੀਆਂ ਜਿਵੇਂ “ਮੁੰਡੇ-ਮੁੰਡੇ ਤਾਂ ਸਾਰੇ ਮੰਗਦੇ,ਧੀਆਂ ਜੰਮਣ ਤੋਂ ਕਾਤੋਂ ਡਰਦੇ- ਕੁੱਲ ਦੁਨੀਆਂ ਵਿੱਚ ਧੀਆਂ ਦੀ ਸਰਦਾਰੀ ਤੇੇ ਸਾਡੀ ਧੀਆਂ ਦੀ ਆਈ ਵਾਰੀ ਆ” , “ਕੰਜਕਾਂ ਨੂੰ ਤਾਂ ਸਾਰੇ ਪੂਜਦੇ,ਘਰ ਦੀ ਕੰਜਕ ਨੂੰ ਰਹਿੰਦੇ ਘੂਰਦੇ”, “ ਛੈਣੇ ਛੈਣੇ ਵਿਦਿਆ ਪੜਾ੍ਹਦੇ ਬਾਬਲਾ, ਭਾਂਵੇ ਦੇਈਂ ਨਾ ਦਾਜ ਵਿੱਚ ਗਹਿਣੇ, “ ਜਾਓ ਪਰੇ੍ਹ ਜਾਓ ਪਰੇ੍ਹੇ ਦਾਜ ਦੇ ਲੋਭੀਓ, ਤੁਹਾਡਾ ਨਾ ਕੋਈ ਦੀਨ ਈਮਾਨ ਨਾ ਲੋਭੀਓ, ਧੀਆਂ ਮਾਰ ਕੇ ਨੂੰਹਾਂ ਨੂੰ ਮਾਰਦੇ ਹੋ- ਜੱਗ ਜਾਣਨੀ ਤੇ ਕਹਿਰ ਗੁਜਾਰਦੇ ਹੋ”, “ ਇੱਧਰ ਸੈਂਟਰ,ਓਧਰ ਸੈਂਟਰ ਵਿੱਚ ਸੈਂਟਰਾਂ ਦੇ ਵਿਚੋਲੇ, ਵਿਚੋਲਿਆਂ ਨੂੰ ਉਪਕਾਰ ਲੈ ਗਈ-ਬੜੇ ਹੰਗਾਮੇ ਹੋਏ” ਆਦਿ ਪਾ ਕੇ ਨਗਰ ਤੇ ਉਪਕਾਰ ਮੁਟਿਆਰਾਂ ਨੇ ਖੂਬ ਰੰਗ ਬੰਨਿਆਂ। ਪੀਂਘਾਂ ਝੂਟੀਆਂ ਗਈਆਂ ਅਤੇ ਪਿੰਡ ਦੀਆਂ ਮਹਿਲਾਵਾਂ ਨੇ ਤੀਆਂ ਦੇ ਪੁਰਾਣੇ ਲੋਕ ਗੀਤ ਕਰਕੇ ਵਿਸ਼ੇਸ਼ ਸਭਿਆਚਾਰਕ ਮਾਹੌਲ ਪੈਦਾ ਕੀਤਾ। ਉਪਕਾਰ ਦੀਆਂ ਮਹਿਲਾਵਾਂ ਤੇ ਮੁਟਿਆਰਾਂ ਸ਼੍ਰੀਮਤੀ ਅਵਤਾਰ ਕੌਰ, ਸ਼੍ਰੀਮਤੀ ਤੇਜਿੰਦਰ ਕੌਰ ਹਾਫਿਜਾਬਾਦੀ, ਸ਼੍ਰੀਮਤੀ ਰਾਜਿੰਦਰ ਕੌਰ ਗਿੱਦਾ, ਸ਼੍ਰੀਮਤੀ ਪਲਵਿੰਦਰ ਕੌਰ ਬਡਵਾਲ੍ਹ,ਸ਼ੀ੍ਰਮਤੀ ਬਲਵਿੰਦਰ ਕੌਰ ਬਾਲੀ, ਸ਼੍ਰੀਮਤੀ ਰੁਚੀ ਸ਼ਰਮਾ, ਕੁਮਾਰੀ ਨਿਸ਼ਾ ਸਲੱਣ ਅਤੇ ਕੁਮਾਰੀ ਅੰਜੂ ਨੇ ਪਿੰਡ ਦੀਆਂ ਮਹਿਲਾਵਾਂ ਤੇ ਮਟਿਆਰਾਂ ਦਾ ਸਾਥ ਦਿੱਤਾ।

ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਜੋਗਾ ਸਿੰਘ ਸਾਧੜਾ ਦੀ ਅਗਵਾਈ ਵਿੱਚ ਉਪਕਾਰ ਪ੍ਰਭਾਤ ਫੇਰੀਆਂ ਦੀਆਂ ਧਾਰਨਾਵਾਂ ਦੀ ਪੇਸ਼ਕਾਰੀ ਕਰਨ ਲਈ ਸ਼੍ਰੀ ਦੇਸ ਰਾਜ ਬਾਲੀ, ਸ਼੍ਰੀ ਓਮਕਾਰ ਮਹਿੰਦੀਪੁਰੀ, ਸ਼੍ਰੀ ਬੀਰਬਲ ਤੱਖੀ, ਡਾ: ਅਵਤਾਰ ਸਿੰਘ, ਸ਼੍ਰੀ ਨਿਰਮਲ ਸਿੰਘ ਡੁਲਕੂ, ਸ਼੍ਰੀ ਸੁਭਾਸ਼ ਅਰੋੜਾ, ਸ਼੍ਰੀ ਸੋਹਣ ਸਿੰਘ, ਸ਼੍ਰੀ ਚੂਹੜ ਸਿੰਘ ਅਤੇ ਆਦਿ ਨੇ ਉਹਨਾਂ ਦਾ ਸਾਥ ਦਿੱਤਾ।

ਪਿੰਡ ਤੇ ਇਲਾਕਾ ਵਾਸੀਆਂ ਦੇ ਇੱਕਠ ਨੂੰ ਸ਼੍ਰੀ ਜਸਪਾਲ ਸਿੰਘ ਗਿੱਦਾ, ਸ਼੍ਰੀ ਤਿਲਕ ਰਾਜ ਸੂਦ, ਸਰਪੰਚ ਸ਼੍ਰੀ ਤੀਰਥ ਰਾਮ ਨੇ ਸੰਬੋਧਨ ਕਰਦਿਆਂ ਧੀਆਂ ਤੇ ਪੁੱਤਰਾਂ ਨੂੰ ਚੰਗੇ ਸੰਸਕਾਰ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਧੀਆਂ ਦੇ ਜਨਮ ਤੇ ਮੁੰਡਿਆਂ ਵਾਂਗ ਲੋਹੜੀ ਪਾਉਣ ਲਈ ਕਹਿੰਦਿਆਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਛੇ ਸਾਲ ਤੱਕ ਦੀ ਉਮਰ ਦੇ ਬਚਿੱਆਂ ਵਿੱਚ ਇੱਕ ਹਜਾਰ ਲੜਕਿਆਂ ਪਿੱਛੇ 885 ਲੜਕੀਆਂ ਦੀਆਂ ਗਿਣਤੀ ਨਾਲ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਹੈ। ਪਰ ਇਹ ਗਿਣਤੀ ਹੋਰ ਵਧਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਉਹਨਾਂ ਨੇ ਨਸ਼ਿਆਂ ਦੀ ਮਾਰੂ ਬੀਮਾਰੀ ਨਾਲ ਦੇਸ ਵਿੱਚ ਰੋਜਾਨਾ ਢਾਈ ਹਜਾਰ ਤੋਂ ਵੱਧ ਮੌਤਾਂ ਹੋਣ ਦੇ ਭਿਆਨਕ ਸਰਵੇ ਵੱਲ ਧਿਆਨ ਦੁਆਇਆ। ਪਰ ਪਿੰਡ ਮਖੂਪੁਰ ਇਸ ਬੁਰਾਈ ਤੋਂ ਬਚਿਆ ਹੋਇਆ ਜਾਪ ਰਿਹਾ ਹੈ ਜਿੱਥੋਂ ਕਿ ਪੁਲੀਸ ਭਰਤੀ ਦੇ 33 ਉਮੀਦਵਾਰ (100%) ਡੋਪ ਟੈਸਟ ਵਿੱਚੋਂ ਪਾਸ ਹੋਏ ਹਨ ਜਦਕਿ 80% ਸਰੀਰਕ ਪ੍ਰੀਖਿਆ ਵਿੱਚੋਂ ਪਾਸ ਹੋਏ ਹਨ।

ਇਸ ਮੌਕੇ ਉਪਕਾਰ ਸੋਸਾਇਟੀ ਵਲੋਂ ਜਾਗਰੂਕਤਾ ਕਾਰਜਾਂ ਵਿੱਚ ਸਹਿਯੋਗੀਆਂ ਪਿੰਡ ਦੇ ਸਰਪੰਚ ਸ਼੍ਰੀ ਤੀਰਥ ਰਾਮ, ਸਮਾਜ ਸੇਵੀ ਸ਼੍ਰੀ ਸੁਰਿੰਦਰ ਚੇਚੀ, ਉਪਕਾਰ ਸੜੋਆ ਇੰਚਾਰਜ ਸ਼੍ਰੀ ਬਲਵਿੰਦਰ ਨਾਨੋਵਾਲ੍ਹ, ਜਿਲ੍ਹਾ ਸਕੱਤਰ ਸ਼੍ਰੀ ਤਿਲਕ ਰਾਜ ਸੂਦ, ਸ਼੍ਰੀ ਨਿਰਮਲ ਸਿੰਘ ਡੁਲਕੂ, ਸ਼੍ਰੀ ਦੌਲਤ ਰਾਮ ਦਰਦੀ, ਸ਼੍ਰੀ ਸਰਵਣ ਦਾਸ ਬੇਗਮਪੁਰ, ਕੁਮਾਰੀ ਨਿਸ਼ਾ ਸਲੱਣ ਦਾ ਸਨਮਾਨ ਕੀਤਾ ਗਿਆ।

ਨਗਰ ਦੀ ਪੰਚਾਇਤ, ਸੰਗਤ ਤੋਂ ਇਲਾਵਾ ਸਮਾਜ ਸੇਵੀਆਂ ਸ਼੍ਰੀ ਸਾਧੜਾ, ਸ਼੍ਰੀ ਗਿੱਦਾ, ਸ਼੍ਰੀ ਤੱਖੀ, ਡਾ: ਦੇਣੋਵਾਲ੍ਹ, ਸ਼੍ਰੀ ਸੂਦ, ਸ਼੍ਰੀ ਅਰੋੜਾ, ਸ਼੍ਰੀ ਮਤੀ ਹਾਫਿਜਾਬਾਦੀ, ਸ਼੍ਰੀਮਤੀ ਗਿੱਦਾ, ਸ਼੍ਰੀਮਤੀ ਬਡਵਾਲ੍ਹ, ਸ਼੍ਰੀਮਤੀ ਸ਼ਰਮਾ, ਸ਼੍ਰੀਮਤੀ ਅਵਤਾਰ ਕੌਰ, ਕੁਮਾਰੀ ਅੰਜੂ, ਕੁਮਾਰੀ ਸੱਲਣ, ਸ਼੍ਰੀ ਮਹਿੰਦੀਪੁਰੀ, ਸ਼੍ਰੀ ਸੋਹਣ ਸਿੰਘ ਰਸੂਲਪੁਰੀ, ਸ਼੍ਰੀ ਚੂਹੜ ਸਿੰਘ, ਸ਼੍ਰੀ ਬੇਗਮਪੁਰੀ, ਸ਼੍ਰੀ ਦਰਦੀ, ਸ਼੍ਰੀ ਨਾਨੋਵਾਲ੍ਹ, ਸ਼੍ਰੀ ਚੇਚੀ, ਸ਼੍ਰੀ ਮਦਨਲ ਲਾਲ ਮੈਨੇਜਰ ਪੀ.ਐਨ.ਬੀ ਆਦਿ ਹਾਜਰ ਸਨ। ਸੰਗਤਾਂ ਦੇ ਲਈ ਤੀਆਂ ਦਾ ਪ੍ਰਸ਼ਾਦ ਖੀਰ ਅਤੇ ਚਾਹ ਪਾਣੀ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਪਿੰਡ ਦੇ ਸਰਪੰਚ ਸ਼੍ਰੀ ਤੀਰਥ ਰਾਮ ਵਲੋਂ ਸ੍ਰੀ ਸੁਰਿੰਦਰ ਚੇਚੀ ਅਤੇ ਉਪਕਾਰ ਸੋਸਾਇਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: