ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਉਨਟਾਰੀਓ ਵਿਖੇ ਕਾਰ ਤੇ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਨੋਜਵਾਨ ਦੀ ਮੌਤ

ਉਨਟਾਰੀਓ ਵਿਖੇ ਕਾਰ ਤੇ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਨੋਜਵਾਨ ਦੀ ਮੌਤ

ਨਿਊਯਾਰਕ/ ਉਨਟਾਰੀੳ, 1 ਜਨਵਰੀ ( ਰਾਜ ਗੋਗਨਾ/ ਕੁਲਤਰਨ ਪਧਿਆਣਾ)—ਕੈਨੇਡਾ ਦੇ ਸੂਬੇ ਉਨਟਾਰੀਉ ਵਿਖੇ 30 ਦਿਸੰਬਰ ਨੂੰ ਹਾਈਵੇ 17 ਉੱਪਰ ਨਿੱਪੀਗਨ ਅਤੇ ਥੰਡਰਵੇਅ ਵਿਚਾਲੇ ਇਕ ਹਾਦਸਾ ਵਾਪਰਿਆਂ ਹੈ ਜਿਸ ਵਿੱਚ ਇਕ ਪੰਜਾਬੀ ਨੌਜਵਾਨ ਮਨਦੀਪ ਸਿੰਘ ਸੋਹੀ , ਪਿੰਡ ਭਨਭੌਰਾ ਜ਼ਿਲ੍ਹਾ ਸੰਗਰੂਰ ਦੀ ਮੌਤ ਹੋ ਗਈ ਅਤੇ ਦੂਸਰਾ ਨੋਜਵਾਨ ਗੰਭੀਰ ਜਖਮੀ ਹੋ ਗਿਆ ਹੈ।

ਮਨਦੀਪ ਸੋਹੀ ਨੇ ਪਿਛਲੇ ਹਫ਼ਤੇ ਹੀ ਆਪਣੀ ਪੜ੍ਹਾਈ ਖ਼ਤਮ ਕੀਤੀ ਸੀ ਤੇ ਹੁਣ ਬਰੈਂਪਟਨ ਤੋਂ ਅਡਮਿੰਟਨ ਮੂਵ ਹੋ ਰਿਹਾ ਸੀ , 30 ਦਸੰਬਰ ਨੂੰ ਜਦੋਂ ਉਹ ਕਾਰ ਰਾਹੀਂ ਬਰੈਂਪਟਨ ਤੋਂ ਅਡਮਿੰਟਨ ਜਾ ਰਹੇ ਸਨ ਤਾਂ ਰਾਸਤੇ ਵਿੱਚ ਇੱਕ ਟਰੱਕ ਟ੍ਰੇਲਰ ਹਾਈਵੇ ਤੇ ਸਨੋਅ ਹੋਣ ਕਾਰਨ ਜੈੱਕ ਨਾਈਫ ਹੋਕੇ ਅਚਾਨਕ ਘੁੰਮਕੇ ਸਾਹਮਣੇ ਅੱਗੇ ਆ ਗਿਆ ਅਤੇ ਇਹਨਾ ਨੌਜਵਾਨਾਂ ਦੀ ਕਾਰ ਉਸ ਵਿੱਚ ਜਾ ਟਕਰਾਈ, ਜਿਸ ਵਿੱਚ ਮਨਦੀਪ ਸਿੰਘ ਦੀ ਮੌਤ ਤੇ ਹੀ ਮੌਤ ਹੋ ਗਈ,ਨਾਲ ਬੈਠਾ ਨੋਜਵਾਨ ਜ਼ਖ਼ਮੀ ਦੱਸਿਆ ਜਾ ਰਿਹਾ ਹੈ।ਇੱਥੇ ਇਹ ਵੀ ਦੱਸ ਦੇਈਏ ਕਿ ਮਨਦੀਪ ਦੇ ਪਿਤਾ ਜੀ ਵੀ ਪਿਛਲੇ ਸਮੇਂ ਵਿੱਚ ਦੁਨੀਆ ਤੋਂ ਚਲੇ ਗਏ ਹਨ, ਹੁਣ ਸਿਰਫ ਘਰ ਵਿੱਚ ਮਨਦੀਪ ਦੀ ਬਜ਼ੁਰਗ ਮਾਤਾ ਹੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: