ਉਧਮਪੁਰ ਦੇ ਰਾਮਨਗਰ ਵਿੱਚ ਬੱਸ ਹਾਦਸਾ, 6 ਵਿਅਕਤੀਆਂ ਦੀ ਮੌਤ, 17 ਜ਼ਖਮੀ

ss1

ਉਧਮਪੁਰ ਦੇ ਰਾਮਨਗਰ ਵਿੱਚ ਬੱਸ ਹਾਦਸਾ, 6 ਵਿਅਕਤੀਆਂ ਦੀ ਮੌਤ, 17 ਜ਼ਖਮੀ

ਜੰਮੂ, 6 ਜਨਵਰੀ: ਊਧਮਪੁਰ ਦੇ ਰਾਮਨਗਰ ਵਿੱਚ ਇਕ ਦਰਦਨਾਕ ਸੜਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ| ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਇਕ ਮਿੰਨੀ ਬੱਸ ਬੇਕਾਬੂ ਹੋਈ ਡੂੰਘੀ ਖੱਡ ਵਿੱਚ ਜਾ ਡਿੱਗੀ|
ਹਾਦਸਾ ਰਾਮਨਗਰ ਦੇ ਕਹੂਆ ਇਲਾਕੇ ਨਜ਼ਦੀਕ ਹੋਇਆ| ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਲੱਗਭਗ 6 ਲਾਸ਼ਾਂ ਕੱਢੀਆਂ ਗਈਆਂ ਹਨ| ਹਾਦਸੇ ਵਿੱਚ 17 ਲੋਕ ਜ਼ਖਮੀ ਹੋ ਗਏ ਹਨ|
ਪੁਲੀਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ| ਨੁਕਸਾਨੀ ਮਿੰਨੀ ਬੱਸ ਦਾ ਨੰਬਰ ਜੇ. ਕੇ. 14-0273 ਹੈ ਅਤੇ ਬੱਸ ਊਧਮਪੁਰ ਤੋਂ ਬਰੋਟ ਵੱਲ ਜਾ ਰਹੀ ਸੀ|

Share Button

Leave a Reply

Your email address will not be published. Required fields are marked *