ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jul 14th, 2020

ਉਦਯੋਗ ਨੂੰ ਹੁਲਾਰਾ ਦੇਣ ਵਾਲੇ 14 ਉੱਦਮੀ ਨਕਦ ਪੁਰਸਕਾਰ ਨਾਲ ਸਨਮਾਨਤ

ਉਦਯੋਗ ਨੂੰ ਹੁਲਾਰਾ ਦੇਣ ਵਾਲੇ 14 ਉੱਦਮੀ ਨਕਦ ਪੁਰਸਕਾਰ ਨਾਲ ਸਨਮਾਨਤ

ਪੰਜਾਬ ਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੇ ਕਦਮ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੈਕਟਰ ਦੇ 14 ਉੱਦਮੀਆਂ ਦਾ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ।

ਮੁੱਖ ਮੰਤਰੀ ਨੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਵੱਖ-ਵੱਖ ਸੈਕਟਰਾਂ ਵਿੱਚ ਉੱਦਮੀਆਂ ਨੂੰ ਐਵਾਰਡ ਦਿੱਤੇ। ਸੂਖਮ ਤੇ ਲਘੂ ਉਦਯੋਗ ਦੀ ਸ਼੍ਰੇਣੀ ਤਹਿਤ ਸੱਤ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਨਾਂ ਐਵਾਰਡੀਆਂ ਚ ਐਗਰੋ ਤੇ ਪ੍ਰੋਸੈਸਿੰਸ ਸੈਕਟਰ ਵਿੱਚ ਮੈਸਰਜ਼ ਧੀਮਾਨ ਫੂਡ ਪ੍ਰਾਈਵੇਟ ਲਿਮਿਟਡ ਜ਼ਿਲਾ ਜਲੰਧਰ ਅਤੇ ਮੈਸਰਜ਼ ਕੈਪਿਟਲ ਫੀਡਸ ਪ੍ਰਾਈਵੇਟ ਲਿਮਿਟਡ, ਜ਼ਿਲਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ।

ਆਟੋ ਮੋਬਾਈਲਜ਼ ਅਤੇ ਆਟੋ ਪਾਰਟਸ ਦੇ ਸੈਕਟਰ ਵਿੱਚ ਮੈਸਰਜ਼ ਸਿਟੀਜ਼ਨ ਪ੍ਰੈਸ ਕੰਪੋਨੈਂਟ ਲੁਧਿਆਣਾ ਅਤੇ ਮੈਸਰਜ਼ ਗਿਲਾਰਡ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਿਟਡ ਐਸ.ਏ.ਐਸ. ਨਗਰ, ਟੈਕਸਟਾਈਲ ਸੈਕਟਰ ਵਿੱਚ ਮੈਸਰਜ਼ ਡਿਊਕ ਫੈਸ਼ਨ (ਇੰਡੀਆ) ਲਿਮਿਟਡ ਅਤੇ ਮੈਸਰਜ਼ ਕੁਡੁ ਨਿੱਟ ਪ੍ਰੋਸੈੱਸ ਪ੍ਰਾਈਵੇਟ ਲਿਮਿਟਡ ਲੁਧਿਆਣਾ, ਇੰਜੀਨਿਅਰਿੰਗ ਵਿੱਚ ਮੈਸਰਜ਼ ਸਿਟਲ ਇਲੈਕਟਿ੍ਰਕ ਕੰਪਲੀ ਪ੍ਰਾਈਵੇਟ ਲਿਮਿਟਡ ਲੁਧਿਆਣਾ ਅਤੇ ਮੈਸਰਜ਼ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਿਟਡ ਪਿੰਡ ਸਲਾਨੀ, ਜ਼ਿਲਾ ਫਤਹਿਗੜ ਸਾਹਿਬ, ਫਾਰਮਾਸੁਟੀਕਲ ਵਿੱਚ ਮੈਸਰਜ਼ ਕੋਨਸਰਨ ਫਾਰਮਾ ਲਿਮਿਟਡ ਲੁਧਿਆਣਾ, ਸਪੋਰਟਸ ਸੈਕਟਰ ਵਿੱਚ ਮੈਸਰਜ਼ ਨਿਵੀਆ ਸਿੰਥੈਟਿਕਸ ਪ੍ਰਾਈਵੇਟ ਲਿਮਿਟਡ ਯੁਨਿਟ ਨੰ:3 ਜਲੰਧਰ, ਹੈਂਡ ਟੂਲ ਵਿੱਚ ਮੈਸਰਜ਼ ਫਾਲਕੋਨ ਗਾਰਡਨ ਟੂਲਜ਼ ਪ੍ਰਾਈਵੇਟ ਲਿਮਿਟਡ ਲੁਧਿਆਣਾ ਅਤੇ ਮੈਸਰਜ਼ ਅਜੇ ਇੰਡਸਟਰੀਜ਼ ਜਲੰਧਰ ਅਤੇ ਚਮੜਾ ਉਦਯੋਗ ਵਿੱਚ ਮੈਸਰਜ਼ ਸਕੇਅ ਓਵਰਸੀਜ਼, ਲੈਦਰ ਕੰਪਲੈਕਸ ਜਲੰਧਰ ਨੂੰ ਸਨਮਾਨਿਤ ਕੀਤਾ ਗਿ।

ਇਹ ਐਵਾਰਡ, ਉਨਾਂ ਉਦਯੋਗਪਤੀਆਂ ਨੂੰ ਦਿੱਤੇ ਗਏ ਜਿਨਾਂ ਨੇ ਮਿਆਰੀ ਉਤਪਾਦਾਂ ਦੇ ਉਤਪਾਦਨ ਲਈ ਨਵੀਨਤਮ ਤੇ ਨਿਵੇਕਲੀ ਤਕਨਾਲੋਜੀ ਨੂੰ ਅਪਣਾਇਆ ਜਿਸ ਨਾਲ ਮਾਲੀਆ ਵਧਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੀ। ਇਹ ਐਵਾਰਡ ਬਾਕੀ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਅਜਿਹੀਆਂ ਤਕਨੀਕਾਂ ਤੇ ਆਧੁਨਿਕ ਪਹੁੰਚ ਅਪਣਾਉਣ ਲਈ ਵੀ ਪ੍ਰੇਰਿਤ ਕਰਨਗੇ।

ਇਸ ਤੋਂ ਪਹਿਲਾਂ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 1 ਨਵੰਬਰ 2019 ਤੋਂ ਲੈ ਕੇ 5 ਦਸੰਬਰ, 2019 ਤੱਕ 701 ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਐਚ.ਡੀ.ਐਫ.ਸੀ. ਬੈਂਕ ਵੱਲੋਂ 1104 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਗਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: