ਉਦਘਾਟਨ ਤੋਂ ਪਹਿਲਾਂ ਹੀ ਰੁੜ ਗਿਆ 5 ਕਰੋੜ ਦੀ ਲਾਗਤ ਨਾਲ ਬਣਿਆ ਪੁਲ

ss1

ਉਦਘਾਟਨ ਤੋਂ ਪਹਿਲਾਂ ਹੀ ਰੁੜ ਗਿਆ 5 ਕਰੋੜ ਦੀ ਲਾਗਤ ਨਾਲ ਬਣਿਆ ਪੁਲ

ਬੇਲਾਗਵੀ, 13 ਜੂਨ: ਕਰਨਾਟਕ ਵਿਚ ਭਾਰੀ ਮੀਂਹ ਦੇ ਕਾਰਨ ਮਾਲਾਪ੍ਰਭਾ ਨਦੀ ਦੇ ਉਪਰ ਬਣੇ ਪੁੱਲ ਦਾ ਇਕ ਹਿੱਸਾ ਪਾਣੀ ਦੀਆਂ ਤੇਜ਼ ਲਹਿਰਾਂ ਦੇ ਨਾਲ ਰੁੜ੍ਹ ਗਿਆ| ਇਸ ਨਵੇਂ ਪੁਲ ਦਾ ਇਕ ਹਿੱਸਾ ਬੈਲਹੋਂਗਲ ਤਾਲੁਕ ਅਤੇ ਸੰਗੋਲੀ ਪਿੰਡ ਦੇ ਵਿਚਕਾਰ ਬਣਾਇਆ ਗਿਆ ਸੀ, ਜਿਸ ਦਾ ਉਦਘਾਟਨ ਹੋਣਾ ਅਜੇ ਬਾਕੀ ਸੀ|
ਇਸ ਪੁਲ ਨੂੰ 5 ਕਰੋੜ ਦੀ ਲਾਗਤ ਨਾਲ 5 ਮਹੀਨੇ ਪਹਿਲਾਂ ਹੀ ਬਣਾ ਕੇ ਤਿਆਰ ਕੀਤਾ ਗਿਆ ਸੀ| ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ| ਸੂਤਰਾਂ ਅਨੁਸਾਰ ਸੂਬੇ ਵਿਚ ਇਸ ਸਾਲ ਬਰਸਾਤ ਕਾਰਨ ਹੁਣ ਤੱਕ 104 ਮੌਤਾਂ ਹੋ ਚੁੱਕੀਆਂ ਹਨ|
ਤੇਜ਼ ਬਰਸਾਤ ਕਾਰਨ ਕਰਨਾਟਕ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਕਾਫੀ ਵਧ ਚੁੱਕਾ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ|

Share Button

Leave a Reply

Your email address will not be published. Required fields are marked *