ਉਡੀਕ” ਪੰਜਾਬੀ ਇੰਡਸਟਰੀ ਲਈ ਇੱਕ ਨਵਾਂ ਮਿਆਰ ਰਚੇਗੀ

ss1

“ਉਡੀਕ” ਪੰਜਾਬੀ ਇੰਡਸਟਰੀ ਲਈ ਇੱਕ ਨਵਾਂ ਮਿਆਰ ਰਚੇਗੀ

ਕਾਮੇਡੀ ਅਤੇ ਰੋਮਾਂਟਿਕ ਫ਼ਿਲਮਾਂ ਹਮੇਸ਼ਾ ਇੱਕ ਆਸਾਨ ਪਸੰਦ ਰਹੀ ਹੈ ਪੋਲੀਵੁਡ ਵਿੱਚ। ਪੀਰੀਅਡ ਅਤੇ ਬਾਇਓਪਿਕ ਫ਼ਿਲਮਾਂ ਵਿੱਚ ਵੀ ਅੱਜ ਕੱਲ ਲਗਾਤਾਰ ਵਾਧਾ ਹੋਇਆ ਹੈ।ਪਰ ਫਿਰ ਵੀ ਕੋਈ ਇਸ ਤਰ੍ਹਾਂ ਦੀ ਫਿਲਮ ਨਹੀਂ ਹੈ ਜੋ ਲੋਕਾਂ ਦੀਆਂ ਸਮਾਜਿਕ ਮੁਸੀਬਤਾਂ ਅਤੇ ਦੁਚਿੱਤੀਆਂ ਨੂੰ ਦਰਸਾਵੇ।ਪੰਜਾਬ ਦੀ ਨਸ਼ੇਖੋਰੀ ਨੇ ਹਾਲ ਹੀ ਵਿੱਚ ਬਾਲੀਵੁੱਡ ਦਾ ਧਿਆਨ ਖਿਚਿਆ।ਸ਼ਾਇਦ ਹੁਣ ਇਹ ਬਿਲਕੁਲ ਸਹੀ ਟਾਇਮ ਹੈ ਕਿ ਇੱਕ ਆਮ ਆਦਮੀ ਦੇ ਨਜਰੀਏ ਨਾਲ ਪੰਜਾਬ ਨੂੰ ਦੇਖਿਆ ਜਾਵੇ।ਭਗਤ ਸਿੰਘ ਦੀ ਉਡੀਕ ਫਿਲਮ ਇਸੇ ਨਜ਼ਰੀਏ ਨੂੰ ਲੋਕਾਂ ਦੇ ਸਾਮ੍ਹਣੇ ਲੈ ਕੇ ਆਵੇਗੀ।ਇਸ ਫਿਲਮ ਦੇ ਵਿੱਚ ਪਹਿਲੀ ਵਾਰ ਮੁੱਖ ਕਿਰਦਾਰ ਨਿਭਾ ਰਹੇ ਹਨ ‘ਅਰਸ਼ ਚਾਵਲਾ’ ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ‘ਸ਼ਿਵਮ ਸ਼ਰਮਾ’ ਨੇ।’ਭਗਤ ਸਿੰਘ ਦੀ ਉਡੀਕ’ ਦੀ ਕਹਾਣੀ ਲਿਖੀ ਹੈ ‘ਬੱਬਰ ਗਿੱਲ’ ਨੇ ਜਿਹਨਾਂ ਨੇ ਇਸਦਾ ਸਕ੍ਰੀਨਪਲੇ ਅਤੇ ਡਾਇਲੌਗ ਵੀ ਲਿਖੇ ਹਨ।ਇਹ ਫਿਲਮ ‘ਖੁਸ਼ੀ ਮਲਹੋਤਰਾ’ ਅਤੇ ‘ਸੁਰਬੀ ਸਿੰਗਲਾ’ ਦੀ ਵੀ ਪਹਿਲੀ ਹੈ।ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਨਾਮ ਜਿਵੇਂ ‘ਬੀ ਐਨ ਸ਼ਰਮਾ’, ‘ਮਲਕੀਤ ਰੌਣੀ’, ‘ਸਰਦਾਰ ਸੋਹੀ’, ‘ਗੁਰਪ੍ਰੀਤ ਭੰਗੂ’, ‘ਜੈਸੇਵ ਮਾਨ’ ਵੀ ਆਪਣੀ ਅਦਾਕਾਰੀ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣਗੇ। ‘ਵੀਰੇਂਦਰ ਸਿੰਘ ਕਾਲੜਾ’ ਅਤੇ ‘ਅਵਿਜੀਤ ਸਿੰਘ ਕਾਲੜਾ’ ਨੇ ਐਗਜੀਕਿਊਟਿਵ ਪ੍ਰੋਡੂਸਰ ‘ਦਿਲਬਾਗ ਚਾਵਲਾ’ ਦੇ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ।ਇਸ ਫਿਲਮ ਨੂੰ ਸੰਗੀਤ ਦਿੱਤਾ ਹੈ ‘ਡੀ ਜੇ ਨਰੇਂਦਰ’ ਨੇ ਅਤੇ ਗਾਣੇ ਲਿਖੇ ਹਨ ‘ਬੱਬਰ ਗਿੱਲ’ ਨੇ।ਇਸ ਫਿਲਮ ਦਾ ਸੰਗੀਤ ‘ਯੈਲੋ ਮਿਊਜ਼ਿਕ ਬੈਨਰ’ ਵਲੋਂ ਦਿੱਤਾ ਗਿਆ ਹੈ।ਫਿਲਮ ਦੇ ਮੁੱਖ ਕਿਰਦਾਰ ‘ਅਰਸ਼ ਚਾਵਲਾ’ ਨੇ ਆਪਣੇ ਕਿਰਦਾਰ ਬਾਰੇ ਕਿਹਾ, “ਮੈਂ ਇਸ ਫਿਲਮ ਵਿੱਚ ਫਤਿਹ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀ ਭੈਣ ਦਾ ਬਦਲਾ ਲੈਂਦਾ ਹੈ।ਇਹ ਉਹ ਆਦਮੀ ਹੈ ਜੋ ਬੁਰਾਈਆਂ ਦੇ ਖ਼ਿਲਾਫ਼ ਖ਼ੁਦ ਖੜ੍ਹਾ ਹੁੰਦਾ ਹੈ ਅਤੇ ਕਦੇ ਦੂਸਰਿਆਂ ਦੀ ਉਡੀਕ ਨਹੀਂ ਕਰਦਾ ਆਪਣੇ ਲਈ ਲੜਨ ਲਈ।

ਜੇ ਮੈਂ ‘ਸ਼ਿਵਮ’ ਦੀ ਗੱਲ ਕਰਾਂ ਤਾਂ ਉਹ ਬਹੁਤ ਵਧੀਆ ਡਾਇਰੈਕਟਰ ਹੈ, ਇੰਡਸਟਰੀ ਵਿੱਚ ਨਵਾਂ ਹੋਣ ਦੇ ਬਾਵਜੂਦ ਵੀ ਉਸਨੂੰ ਆਪਣੀ ਕਲਾ ਬਾਰੇ ਪੂਰੀ ਜਾਣਕਾਰੀ ਹੈ।ਸ਼ਿਵਮ ਨਾਲ ਇਸ ਪ੍ਰੋਜੈਕਟ ਤੇ ਕੰਮ ਕਰਨ ਨਾਲ ਸਿਰਫ ਮੈਂਨੂੰ ਪੇਸ਼ੇ ਦੇ ਲਈ ਹੀ ਨਹੀਂ ਪਰ ਜਾਤੀ ਤੌਰ ਤੇ ਵੀ ਬਹੁਤ ਮਦਦਗਾਰ ਰਿਹਾ ਕਿਉਂਕਿ ਮੈਂ ਆਪਣੇ ਡਰ ਨੂੰ ਦੂਰ ਰੱਖ ਕੇ ਆਪਣੇ ਆਸ ਪਾਸ ਦੀਆਂ ਚੀਜ਼ਾਂ ਨੂੰ ਬਦਲਣ ਦੀ ਜਿੰਮੇਵਾਰੀ ਲੈਣੀ ਸਿੱਖੀ ਹੈ”।ਨੌਜਵਾਨ ਅਤੇ ਡਾਇਨਾਮਿਕ ਡਾਇਰੈਕਟਰ ‘ਸ਼ਿਵਮ ਸ਼ਰਮਾ’ ਨੇ ਵੀ ਉਡੀਕ ਬਾਰੇ ਕਿਹਾ, “ਇਸ ਫਿਲਮ ਵਿੱਚ ਬਹੁਤ ਲੋਕਾਂ ਦੀ ਮਿਹਨਤ ਹੈ।ਮੈਂ ਬਹੁਤ ਬਾਲੀਵੁੱਡ ਫ਼ਿਲਮਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਨਸ਼ੇਖੋਰੀ ਬਾਰੇ ਜ਼ਿਕਰ ਕੀਤਾ ਗਿਆ ਹੈ।ਇਹ ਫਿਲਮ ਇਸ ਨੂੰ ਇੱਕ ਕਦਮ ਅੱਗੇ ਲੈ ਕੇ ਜਾਵੇਗਾ ਅਤੇ ਯੁਵਾ ਪੀੜੀ ਨੂੰ ਆਪਣੀ ਪ੍ਰੇਸ਼ਾਨੀਆਂ ਲਈ ਖੜੇ ਹੋਣ ਲਈ ਪ੍ਰੇਰਿਤ ਕਰੇਗੀ ਅਤੇ ਖਤਮ ਕਰਨ ਦੀ ਕ੍ਰਾਂਤੀ ਸ਼ੁਰੂ ਕਰੇਗੀ।ਜੇ ਮੈਂ ‘ਅਰਸ਼’ ਦੀ ਗੱਲ ਕਰਾਂ ਤਾਂ ਉਹ ਵੀ ਮੇਰੀ ਤਰ੍ਹਾਂ ਇੰਡਸਟਰੀ ਵਿੱਚ ਬਿਲਕੁੱਲ ਨਵਾਂ ਹੈ।ਇਹ ਸਾਡੇ ਦੋਨਾਂ ਲਈ ਬਹੁਤ ਕੁਝ ਸਿੱਖਣ ਦਾ ਤਜੁਰਬਾ ਰਿਹਾ ਅਤੇ ਸਾਨੂੰ ਆਪਣੀਆਂ ਕਾਬਿਲਿਤਾਂ ਬਾਰੇ ਪਤਾ ਲੱਗਾ”।  ਫਿਲਮ ਦੇ ਪ੍ਰੋਡੂਸਰ ‘ਵੀਰੇਂਦਰ ਸਿੰਘ ਕਾਲੜਾ’ ਅਤੇ ‘ਅਵਿਜੀਤ ਸਿੰਘ ਕਾਲੜਾ’ ਨੇ ਕਿਹਾ, “ਉਡੀਕ ਸਾਡੇ ਸਮਾਜ ਦੀ ਉਸ ਸੋਚ ਨੂੰ ਦਰਸਾਉਂਦੀ ਹੈ ਜਿਸ ਵਿੱਚ ਅਸੀਂ ਹਮੇਸ਼ਾ ਇੱਕ ਨੇਤਾ ਦੀ ਉਡੀਕ ਵਿੱਚ ਰਹਿਣੇ ਹਾਂ ਬਦਲਾਅ ਲਈ।ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਯੁਵਾ ਪੀੜੀ ਹਾਂ ਅਤੇ ਸਾਡੇ ਕੋਲ ਪਾਵਰ ਹੈ ਜਵਾਨ ‘ਭਗਤ ਸਿੰਘ’ ਦੀ ਤਰ੍ਹਾਂ ਜਿਸਨੇ ਭਾਰਤ ਨੂੰ ਆਜ਼ਾਦ ਕਰਵਾਇਆ। ਅੱਜ ਦੀ ਯੁਵਾ ਪੀੜੀ ਨੂੰ ਵੀ ਹਰ ਮਸਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ”। ‘ਭਗਤ ਸਿੰਘ ਦੀ ਉਡੀਕ’ ਫਿਲਮ ਈਸ਼ਵਰ ਹਾਊਸ ਐਨਟਰਟੈਨਮੈਂਟ ਅਤੇ ਐਮਪੇਰੋਰ ਮੀਡਿਆ ਅਤੇ ਐਨਟਰਟੈਨਮੈਂਟ ਦੀ ਪੇਸ਼ਕਸ਼ ਹੈ ਜੋ 2 ਫਰਵਰੀ 2018 ਨੂੰ ਰੀਲਿਜ ਹੋਵੇਗੀ।

Share Button

Leave a Reply

Your email address will not be published. Required fields are marked *