‘ਉਡਤਾ ਪੰਜਾਬ’ ਦਾ ਆਨਲਾਇਨ ਲੀਕ ਹੋਣਾ ਸ਼ਰਮਨਾਕ ਗੱਲ-ਆਮਿਰ ਖਾਨ

ss1

‘ਉਡਤਾ ਪੰਜਾਬ’ ਦਾ ਆਨਲਾਇਨ ਲੀਕ ਹੋਣਾ ਸ਼ਰਮਨਾਕ ਗੱਲ-ਆਮਿਰ ਖਾਨ
ਫਿਲਮ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ-ਆਮਿਰ

18-29 (1) 18-29 (2)
ਮਹਿਲ ਕਲਾਂ, 17 ਜੂਨ (ਪਰਦੀਪ ਕੁਮਾਰ): : ਪਿੰਡ ਲੀਲਾਂ ਵਿਖੇ ਆਪਣੀ ਫਿਲਮ ‘ਦੰਗਲ’ ਦੀ ਸ਼ੁਟਿੰਗ ਕਰਨ ਆਏ ਤਾਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਰਚਿਤ ਫਿਲਮ ‘ਉਡਤਾ ਪੰਜਾਬ’ ਵਾਰੇ ਆਪਣੀ ਪ੍ਰਤੀਿਆ ਦਿੰਦੇ ਹੋਏ ਕਿਹਾ ਕਿ ‘ਉਡਤਾ ਪੰਜਾਬ’ ਦਾ ਆਨਲਾਇਨ ਲੀਕ ਹੋਣਾ ਸ਼ਰਮਨਾਕ ਗੱਲ ਹੈ। ਇਸ ਨਾਲ ਫਿਲਮ ਦੀ ਰਚਨਾਮਿਕਤਾ ਪ੍ਰਭਾਵਿਤ ਹੁੰਦੀ ਹੈ ਤੇ ਕਲਾਕਾਰਾਂ ਦਾ ਮਨ ਟੁੱਟਦਾ ਹੈ। ਉਹਨਾਂ ਕਿਹਾ ਕਿ ਫਿਲਮ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਫਿਲਮ ਆਪਣੇ ਵਿਸ਼ੇ ਤੇ ਵਿਸ਼ਾ ਵਸਤੂ ਨੂੰ ਲੈ ਕੇ ਵਿਵਾਦਿੱਤ ਹੈ। ਇਹ ਫਿਲਮ ਨਸ਼ਿਆਂ ਦੀ ਬੁਰਾਈ ’ਤੇ ਅਧਾਰਿਤ ਹੈ ਤੇ ਪੰਜਾਬ ਦੀ ਪਿੱਠਭੂਮੀ ’ਤੇ ਬਣੀ ਹੈ। ਉਹਨਾਂ ਕਿਹਾ ਕਿ ਭਲਕੇ ਇਹ ਫਿਲਮ ਰਲੀਜ਼ ਹੋ ਰਹੀ ਹੈ, ਉਹ ਇਸ ਫਿਲਮ ਨੂੰ ਲੁਧਿਆਣਾ ਵਿਖੇ ਹੀ ਵੇਖਣਗੇ।
ਦੰਗਲ ਫਿਲਮ ਦੀ ਸੂਟਿੰਗ ਦੌਰਾਨ ਪੱਤਰਕਾਰਾਂ ਨਾਲ ਵਿਸ਼ੇਸ਼ ਮਿਲਣੀ ਸਮੇਂ ਬਾਲੀਵੁੱਡ ਦੇ ਸਿਤਾਰੇ ਅਮਿਰ ਖਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਸਮੇਂ ਤੋਂ ਫਿਲਮ ਦੰਗਲ ਦੀ ਸੂਟਿੰਗ ਲੁਧਿਆਣਾ ਜ਼ਿਲੇ ਵਿਚਲੇ ਕਈ ਪਿੰਡਾਂ ਵਿੱਚ ਚਲ ਰਹੀ ਹੈ। ਇਸ ਫਿਲਮ ਵਿੱਚ ਮੇਰਾ ਮੁੱਖ ਕਿਰਦਾਰ ਇੱਕ ਪਹਿਲਵਾਨ ਦਾ ਹੈ, ਜਿਸ ਦਾ ਨਾਮ ਮਹਾਵੀਰ ਫੋਗਟ ਹੈ। ਇਸ ਫਿਲਮ ਦੇ ਕਿਰਦਾਰ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ, ਜਿਸ ਕਾਰਨ ਮੈਨੂੰ ਆਪਣਾ ਵਜਨ ਵੀ ਵਧਾਉਣਾ ਪਿਆ ਹੈ। ਵਜਨ ਵਧਾਉਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਦੱਸਿਆ ਕਿ ਮੈਂ ਵਜਨ ਨੂੰ ਵਧਾਉਣ ਲਈ ਕੋਈ ਟੀਕਾ, ਪਾਊਂਡਰ ਨਹੀਂ ਲਿਆ ਸਗੋਂ ਆਪਣੀ ਡਾਇਟਿੰਗ ਵੱਲ ਵਿਸ਼ੇਸ਼ ਧਿਆਨ ਹੀ ਦਿੱਤਾ। ਚੰਗੀ ਸਿਹਤ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਾਈਕਲਿੰਗ ਅਤੇ ਸਵੀਮਿੰਗ ਪੂਲ ਵਿੱਚ ਤੈਰਦੇ ਹਨ। ਫਿਲਮ ਵਿੱਚ ਮੇਰੇ ਵੱਲੋਂ ਕੀਤੀ ਜਾਣ ਵਾਲੀ ਰੈਸਲਿੰਗ ਬਾਰੇ ਮੈਨੂੰ ਜੋ ਵੀ ਜਾਣਕਾਰੀ ਮਿਲੀ ਹੈ ਉਸ ਵਿੱਚ ‘ਕਿਰਪਾ ਸੰਕਰ’ ਦਾ ਅਹਿਮ ਰੋਲ ਹੈ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਕੰਮ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਤਾਂ ਉਸਨੂੰ ਇੱਕ ਨਾ ਇੱਕ ਦਿਨ ਤਰੱਕੀ ਜਰੂਰ ਮਿਲਦੀ ਹੈ। ਉਨਾਂ ਦੱਸਿਆ ਕਿ ਇ ਫਿਲਮ ਦੰਗਲ 23 ਦਸੰਬਰ ਨੂੰ ਰਿਲੀਜ ਹੋ ਰਹੀ ਹੈ। ਇਸ ਸਮੇਂ ਡਾਇਰੈਕਟਰ ਨਿਤੀਸ ਤਿਵਾੜੀ, ਲਾਇਨ ਪ੍ਰੋਡਿਊਸਰ ਮੁਕੇਸ਼ ਗਿੱਦੜਬਾਹਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *