ਉਜਵਲ ਭਾਰਤ ਸਮਾਗਮ ਪ੍ਰਭਾਵਸ਼ਾਲੀ ਰਿਹਾ

ss1

ਉਜਵਲ ਭਾਰਤ ਸਮਾਗਮ ਪ੍ਰਭਾਵਸ਼ਾਲੀ ਰਿਹਾ
ਜਸਦੀਪ ਸਿੰਘ ਜੱਸੀ ਟਰੰਪ ਟੀਮ ਮੈਂਬਰ ਤੇ ਰੀਨਤ ਸੰਧੂ ਡਿਪਟੀ ਅੰਬੈਸਡਰ ਦਾ ਕੀਤਾ ਵਿਸ਼ੇਸ਼ ਸਨਮਾਨ

ਅਮਰੀਕਾ (ਰਾਜ ਗੋਗਨਾ)-ਭਾਰਤੀ ਜਨਤਾ ਪਾਰਟੀ ਵਲੋਂ ਉਜਵਲ ਭਾਰਤ ਸਮਾਗਮ ਹਾਈ ਸਕੂਲ ਦੇ ਹਾਲ ਮਕਲੀਨ ਵਿਖੇ ਮਨਾਇਆ ਗਿਆ, ਜੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਡਾਕੂਮੈਂਟਰੀ ਵਿਖਾ ਕੇ ਸ਼ੁਰੂ ਕੀਤਾ ਗਿਆ। ਜਿੱਥੇ ਵੱਖ-ਵੱਖ ਦੇਸ਼ਾਂ ਦੇ ਨਾਚਾਂ ਤੋਂ ਇਲਾਵਾ, ਭਾਰਤ ਦੀ ਤਸਵੀਰ ਅਤੇ ਤਫਸੀਰ ਬਾਰੇ ੧੯੪੭ ਤੋਂ ਲੈ ਕੇ ੨੦੧੭ ਤੱਕ ਦਰਸਾਇਆ ਗਿਆ। ਉਥੇ ਵਿਕਾਸ ਦੀਆਂ ਲੀਹਾਂ ਅਤੇ ਬਦਲਾ ਨੂੰ ਉਭਾਰਿਆ ਗਿਆ, ਉੱਥੇ ਪ੍ਰਧਾਨ ਮੰਤਰੀ ਮੋਦੀ ਵਲੋਂ ਉਲੀਕੀਆਂ ਸਕੀਮਾ ਅਤੇ ਵਿਦੇਸ਼ੀ ਸਬੰਧਾਂ ਦੀ ਮਜ਼ਬੂਤੀ ਨੂੰ ਤੱਥਾਂ ਦੇ ਅਧਾਰ ਤੇ ਪ੍ਰਗਟਾਇਆ ਗਿਆ।
ਜ਼ਿਕਰਯੋਗ ਹੈ ਕਿ ਰੀਨਤ ਸੰਧੂ ਡਿਪਟੀ ਅੰਬੈਸਡਰ ਨੇ ਮੇਕ ਇੰਡੀਆ, ਡਿਜ਼ੀਟਲ ਇਡੀਆ, ਵਿਕਸਤ ਇੰਡੀਆ ਅਤੇ ਤਬਦੀਲ ਇੰਡੀਆ ਦੇ ਪਹਿਲੂਆਂ ਨੂੰ ਪ੍ਰਧਾਨ ਮੰਤਰੀ ਮਾਰਫਤ ਦੱਸਿਆ ਜੋ ਕਾਬਲੇ ਤਾਰੀਫ ਸੀ। ਡਾ. ਅਡੱਪਾ ਪ੍ਰਸਾਦ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਰਹੇਜਾ ਅਤੇ ਬੀ ਜੇ ਪੀ ਦੀ ਸਮੁੱਚੀ ਟੀਮ ਵਲੋਂ ਇਸ ਸਮਾਗਮ ਨੂੰ ਬਹੁਤ ਹੀ ਵਿਉਂਤਬੰਦੀ ਨਾਲ ਕਰਵਾਇਆ ਅਤੇ ਹਰੇਕ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਅਖੀਰ ਵਿੱਚ ਪੰਜਾਬੀ ਭੰਗੜੇ ਦੀ ਟੀਮ ਨੇ ਆਏ ਸਰੋਤਿਆਂ ਦੇ ਮਨਾ ਨੂੰ ਮੋਹ ਲਿਆ। ਅਮਰੀਕਾ ਅਤੇ ਭਾਰਤ ਸਬੰਧਾਂ ਦੀ ਮਜ਼ਬੂਤੀ ਅਤੇ ਇਸ ਸਬੰਧੀ ਨਿਭਾਈਆਂ ਸੇਵਾਵਾਂ ਬਦਲੇ ਜਸਦੀਪ ਸਿੰਘ ਜੱਸੀ ਟਰੰਪ ਟੀਮ ਦੇ ਮੈਂਬਰ ਅਤੇ ਰੀਨਤ ਸੰਧੂ ਨੂੰ ਵਿਸ਼ੇਸ਼ ਪਲੈਕ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *