ਉਗੋਕੇ ਸਕੂਲ ਵਿਚ ਡਾ. ਅੰਬੇਦਕਰ ਦੀ ਜਨਮ ਸ਼ਤਾਬਦੀ ਤੇ ਮੁਕਾਬਲੇ ਕਰਵਾਏ

ਉਗੋਕੇ ਸਕੂਲ ਵਿਚ ਡਾ. ਅੰਬੇਦਕਰ ਦੀ ਜਨਮ ਸ਼ਤਾਬਦੀ ਤੇ ਮੁਕਾਬਲੇ ਕਰਵਾਏ

2-7 (1)ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਵਿਦਿਆਰਥੀਆਂ ਦੇ ਡਾਂ ਭੀਮ ਰਾਓ ਅੰਬੇਦਕਾਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਮੁਕਾਬਲੇ ਸਕੂਲ ਮੁਖੀ ਰਘਬੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ।ਇਸ ਸਬੰਧੀ ਅਧਿਆਪਕ ਗੁਰਵੀਰ ਸਿੰਘ ਅਤੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਡਾਂ ਅੰਬੇਦਕਰ ਦੇ ਜੀਵਨ ਨਾਲ ਸਬੰਧਤ ਕੁਇਜ, ਭਾਸ਼ਣ ਅਤੇ ਵੱਖ-ਵੱਖ ਭਾਸ਼ਾਂਵਾਂ ਦੇ ਸੰਦਰ ਲਿਖਾਈ ਮੁਕਾਬਲੇ ਸਕੂਲ ਕੰਪਲੈਕਸ ਵਿਚ ਕਰਵਾਏ ਗਏ।ਕੁਇਜ ਮੁਕਾਬਲੇ ਵਿਚੋਂ ਅੱਠਵੀ ਕਲਾਸ ਦੀ ਜਸਪ੍ਰੀਤ ਕੌਰ ਵਾਲੀ ਟੀਮ ਫਸਟ ਰਹੀ।ਸਪੀਚ ਮੁਕਾਬਲੇ ਵਿਚ ਸੱਤਵੀ ਦੀ ਗੁਰਪ੍ਰੀਤ ਕੌਰ ਫਸਟ ਤੇ ਸੁਖਵਿੰਦਰ ਕੌਰ ਸੈਕਿੰਡ ਰਹੀ।ਇਸ ਤਰਾਂ ਮਹਿੰਦੀ ਸਜਾਵਟ ਵਿਚ ਜੋਤੀ ਦੇਵੀ ਫਸਟ ਤੇ ਲਵਲੀ ਅਤੇ ਸੁਖਜੀਤ ਕੌਰ ਸੈਕਿੰਡ ਰਹੀਆਂ।ਮੁਕਾਬਲਿਆਂ ਉਪਰੰਤ ਅਧਿਆਪਕ ਮਨਦੀਪ ਸਿੰਘ ਤੇ ਮਨਜਿੰਦਰ ਸਿੰਘ ਦੀ ਅਗਵਾਈ ਵਿਚ ਬਾਲ ਸਭਾ ਦਾ ਲਗਾਈ ਗਈ, ਜਿਸ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ।ਅਖੀਰ ਵਿਚ ਸਕੂਲ ਮੁਖੀ ਰਘਬੀਰ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਾਇਬ ਸਿੰਘ ਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *