ਉਂਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਮਿਨੀ ਕਹਾਣੀ ਜ਼ੂਮ ਮੀਟਿੰਗ ਬੇਹੱਦ ਸਫ਼ਲ ਰਹੀ

ਉਂਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਮਿਨੀ ਕਹਾਣੀ ਜ਼ੂਮ ਮੀਟਿੰਗ ਬੇਹੱਦ ਸਫ਼ਲ ਰਹੀ
ਉਂਟਾਰੀਓ: ਉਂਟਾਰੀਓ ਫਰੈਂਡਜ਼ ਕਲੱਬ ਵੱਲੋਂ ਸ਼ਨੀਵਾਰ 10 ਅਕਤੂਬਰ 2020 ਨੂੰ ਮਿਨੀ ਕਹਾਣੀ ਮੈਂਬਰਜ਼ ਦੀ ਜ਼ੂਮ ਮੀਟਿੰਗ ਦਾ ਆਯੋਜਨ ਪ੍ਰਧਾਨ ਰਵਿੰਦਰ ਸਿੰਘ ਕੰਗ ਤੇ ਚੇਅਰਮੈਨ ਅਜੈਬ ਸਿੰਘ ਚੱਠਾ ਵੱਲੋਂ ਕੀਤਾ ਗਿਆ । ਮੀਟਿੰਗ ਦਾ ਵਿਸ਼ਾ ਸੀ ਕਿ ਅੱਛੀ ਕਹਾਣੀ ਸੁਨਾਉਣ ਦੀ ਕਲਾ ਕੀ ਹੋਣੀ ਚਾਹੀਦੀ ਹੈ । ਸੱਭ ਤੋਂ ਵਧੀਆ ਅੰਦਾਜ਼ ਨਾਲ ਸਮਾਜ ਨੂੰ ਸੇਧ ਦੇਣ ਵਾਲੀ ਕਹਾਣੀ ਸੁਨਾਉਣ ਵਾਲੇ ਕਹਾਣੀਕਾਰ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਏਗਾ ।
ਇਸ ਨਾਲ ਬਾਕੀ ਲੇਖਕਾਂ ਨੂੰ ਵੀ ਉਤਸ਼ਾਹ ਮਿਲੇਗਾ । ਮੀਟਿੰਗ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਮੀਟਿੰਗ ਸਮੇਂ ਤੇ ਸ਼ੁਰੂ ਹੋ ਕੇ ਸਮੇਂ ਤੇ ਖਤਮ ਕੀਤੀ ਜਾਂਦੀ ਹੈ । 9.30 ਵਜੇ ਮੀਟਿੰਗ ਸ਼ੁਰੂ ਹੋ ਗਈ ਸੀ । ਉਂਟਾਰੀਓ ਫ਼ਰੈਂਡਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਸੱਭ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਮੀਟਿੰਗ ਹੋਸਟ ਡਾਕਟਰ ਨਾਇਬ ਸਿੰਘ ਮੰਡੇਰ ਨੂੰ ਮੀਟਿੰਗ ਸ਼ੁਰੂ ਕਰਨ ਲਈ ਕਿਹਾ । ਜਿਹਨਾਂ ਨੇ ਬਿਹਤਰੀਨ ਤਰੀਕੇ ਨਾਲ ਹੋਸਟ ਦੀ ਜ਼ੁੰਮੇਵਾਰੀ ਨਿਭਾਈ । ਅੱਜ ਦੀ ਮੀਟਿੰਗ ਵਿੱਚ 10 ਕਹਾਣੀਕਾਰਾਂ ਨੂੰ 5 ਮਿੰਟ ਵਿੱਚ ਕਹਾਣੀ ਸੁਨਾਉਣ ਦਾ ਮੌਕਾ ਦਿੱਤਾ ਗਿਆ ।ਇਸ ਤਰਾਂ ਹਰ ਅਗਲੀ ਮੀਟਿੰਗ ਵਿੱਚ 10 ਹੋਰ ਕਹਾਣੀਕਾਰਾਂ ਨੂੰ ਮੌਕਾ ਦਿੱਤਾ ਜਾਏਗਾ । ਹਰ ਇਕ ਕਹਾਣੀਕਾਰ ਨੇ ਆਪਣੇ ਅੰਦਾਜ਼ ਵਿੱਚ 5 ਮਿੰਟ ਵਿੱਚ ਕਹਾਣੀ ਸੁਣਾਈ ।ਅਭਿਜੀਤ ਨੇ ਡੈਡੀ ਨੂੰ ਨਾ ਦੱਸਣਾ , ਵਰਿੰਦਰ ਰੰਧਾਵਾ ਨੇ ਮੁੱਹਬਤ , ਗੁਰਦੀਸ਼ ਗਰੇਵਾਲ ਨੇ ਜੁਆਇੰਟ ਫ਼ੈਮਿਲੀ ਭਾਵ ਸੰਯੁਕਤ ਪਰਿਵਾਰ , ਤਰਸੇਮ ਗੋਪੀਕਾ ਨੇ ਭਾਗਾਂਵਾਲੀ , ਰਜਿੰਦਰ ਕੌਰ ਨੇ ਮੈਂ ਤੇ ਫ਼ਰਿਸ਼ਤਾ , ਮਨਜੀਤ ਧੀਮਾਨ ਨੇ ਸਹਿਯੋਗ , ਗੁਰਪ੍ਰੀਤ ਸਹੋਤਾ ਨੇ ਯਾਦਗਾਰ ਰੱਖੜੀ , ਡਾਕਟਰ ਦਵਿੰਦਰ ਕੌਰ ਨੇ ਸੈਲਫ ਰਸਪੇਕਟ ਭਾਵ ਸਵੈ – ਸਤਿਕਾਰ ਜਾਂ ਅੱਣਖ , ਮਨਜੀਤ ਕੌਰ ਜੀਤ ਨੇ ਵਸੇਬਾ , ਸਨੇਹ ਦੀਪਕ ਰਿਸ਼ੀ ਨੇ ਸਹਿਮਤ ਜਾਂ ਬੇਅਕਲ ਮਿਨੀ ਕਹਾਣੀਆਂ ਆਪਣੇ ਆਪਣੇ ਅੰਦਾਜ਼ ਵਿੱਚ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਸੁਣਾ ਕੇ ਸੱਭ ਦੇ ਮਨਾ ਨੂੰ ਮੋਹ ਲਿਆ ।
ਡਾਕਟਰ ਨਾਇਬ ਸਿੰਘ ਮੰਡੇਰ ਨੇ ਦੱਸਿਆ ਕਿ ਮਿਨੀ ਕਹਾਣੀ ਗੁੰਦਵੇਂ ਸ਼ਬਦਾਂ ਵਿੱਚ ਤੇ ਇਕਹਿਰੀ ਪਰਤ ਵਿੱਚ ਸੁਨਾਉਣੀ ਚਾਹੀਦੀ ਹੈ । ਮਿਨੀ ਕਹਾਣੀ ਦੇ ਬਾਦ ਮਾਹੋਲ ਨੂੰ ਸੁਖਾਵਾਂ ਬਣਾਉਣ ਲਈ ਤੇ ਰੂਹ ਦੇ ਸਕੂਨ ਲਈ ਇਕ ਘੰਟੇ ਦਾ ਸੰਗੀਤਕ ਪ੍ਰੋਗ੍ਰਾਮ ਰੱਖਿਆ ਜਾਂਦਾ ਹੈ । ਓ ਐਫ ਸੀ ਪ੍ਰਧਾਨ ਸ: ਰਵਿੰਦਰ ਸਿੰਘ ਕੰਗ ਦ ਮਨਣਾ ਹੈ ਕਿ ਗੀਤ ਸੰਗੀਤ ਜ਼ਿੰਦਗੀ ਦਾ ਅਸਲ ਗਹਿਣਾ ਹੁੰਦਾ ਹੈ । ਸੰਗੀਤਕ ਪ੍ਰੋਗ੍ਰਾਮ ਵਿੱਚ ਸਰਨਜੀਤ ਕੌਰ ਅਨਹਦ , ਉਮਾ ਮਧੂ ਭਰਦਵਾਜ ,ਰਜਿੰਦਰ ਕੌਰ , ਕੁਲਵੰਤ ਕੌਰ ਚੰਨ , ਕੁਲਵਿੰਦਰ ਵਿਰਕ , ਅਭਿਜੀਤ ,ਡਾਕਟਰ ਅਮਨਪ੍ਰੀਤ ਕੰਗ , ਤਰਸੇਮ ਗੋਪੀਕਾ , ਗੁਰਪ੍ਰੀਤ ਸਹੋਤਾ , ਮੀਤਾ ਖੰਨਾ , ਰਿੰਟੂ ਭਾਟੀਆ ਮਨਜੀਤ ਸੇਖੋਂ , ਡਾਕਟਰ ਰਵਿੰਦਰ ਕੌਰ ਭਾਟੀਆ , ਰਿਪਨਜੋਤ ਸੋਨੀ ਬੱਗਾ ਨੇ ਬਹੁਤ ਸੋਹਣੇ ਗੀਤ ਪੇਸ਼ ਕਰਕੇ ਮਾਹੋਲ ਨੂੰ ਰੰਗੀਨ ਬਣਾ ਦਿੱਤਾ ।
ਅੱਜ ਦੀ ਮੀਟਿੰਗ ਬੇਹੱਦ ਸਫ਼ਲ ਰਹੀ ਤੇ ਮੈਂਬਰਜ਼ ਦੀ ਵੀ ਭਰਵੀਂ ਹਾਜ਼ਰੀ ਸੀ । ਮੀਟਿੰਗ ਵਿੱਚ ਪ੍ਰਬੰਧਕਾਂ ਤੇ ਮੈਂਬਰਜ਼ ਨੇ ਰਮਿੰਦਰ ਵਾਲੀਆ ਵੂਮੈਨ ਵਿੰਗ ਪ੍ਰਧਾਨ ਓ ਐਫ਼ ਸੀ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਕਹਾਣੀਕਾਰਾਂ ਨੂੰ ਇਸ ਗਰੁੱਪ ਵਿੱਚ ਜੋੜਣ ਦਾ , ਮੈਂਬਰਜ਼ ਨੂੰ ਮੀਟਿੰਗ ਮੈਸੇਜ ਕਰਨ ਦਾ ਤੇ ਮੀਟਿੰਗ ਰਿਪੋਰਟਿੰਗ ਲਿਖਣ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ । ਬਹੁਤ ਸੁਖਾਵੇਂ ਮਾਹੋਲ ਵਿੱਚ ਸਮੇਂ ਤੇ ਮੀਟਿੰਗ ਦੀ ਸਮਾਪਤੀ ਹੋਈ । ਮੀਟਿੰਗ ਦੀ ਸਮਾਪਤੀ ਤੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਤੇ ਹੋਸਟ ਡਾਕਟਰ ਨਾਇਬ ਸਿੰਘ ਮੰਡੇਰ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ । ਮੀਟਿੰਗ ਬੇਹੱਦ ਸਫ਼ਲ ਰਹੀ ਇਸ ਲਈ ਪ੍ਰਬੰਧਕ ਤੇ ਮੈਂਬਰਜ਼ ਵਧਾਈ ਦੇ ਪਾਤਰ ਹਨ।