ਈ.ਟੀ.ਟੀ. ਤੋਂ ਮਾਸਟਰ ਕਾਡਰ ਲਈ ਪੰਜਾਬੀ, ਹਿੰਦੀ ਅਤੇ ਐਸ.ਐਸ.ਟੀ. ਵਿਸ਼ੇ ਦੇ ਕੇਸ ਵੀ ਮੰਗੇ ਜਾਣ: ਮੁਲਤਾਨੀ

ss1

ਈ.ਟੀ.ਟੀ. ਤੋਂ ਮਾਸਟਰ ਕਾਡਰ ਲਈ ਪੰਜਾਬੀ, ਹਿੰਦੀ ਅਤੇ ਐਸ.ਐਸ.ਟੀ. ਵਿਸ਼ੇ ਦੇ ਕੇਸ ਵੀ ਮੰਗੇ ਜਾਣ: ਮੁਲਤਾਨੀ

?
?

ਕੀਰਤਪੁਰ ਸਾਹਿਬ 6 ਜੁਲਾਈ (ਹਰਪ੍ਰੀਤ ਸਿੰਘ ਕਟੋਚ/ਸਰਬਜੀਤ ਸਿੰਘ ਸੈਣੀ) ਅੱਜ ਈ.ਟੀ.ਟੀ. ਅਧਿਆਪਕਾਂ ਦੀ ਇੱਕ ਜਰੂਰੀ ਮੀਟਿੰਗ ਕੀਰਤਪੁਰ ਸਾਹਿਬ ਵਿਖੇ ਅਧਿਆਪਕ ਆਗੂ ਬਖਸ਼ੀਸ਼ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਤੋਂ ਮਾਸਟਰ ਕਾਡਰ ਲਈ ਤਰੱਕੀਆਂ ਸੰਬੰਧੀ ਵਿਭਾਗ ਵੱਲੋਂ ਸਾਇੰਸ ਗਣਿਤ ਅਤੇ ਡੀ ਪੀ ਈ ਆਦਿ ਦੇ ਕੇਸ 30-04-2016 ਤੱਕ ਦੇ ਮੰਗੇ ਗਏ ਹਨ ਪਰ ਪੰਜਾਬੀ, ਹਿੰਦੀ ਅਤੇ ਐਸ.ਐਸ.ਟੀ. ਵਿਸ਼ੇ ਦੀਆਂ ਅਸਾਮੀਆਂ ਦੀਆਂ ਤਰੱਕੀਆਂ ਸੰਬੰਧੀ ਕੇਸ ਨਹੀਂ ਮੰਗੇ ਗਏ ਹਨ।ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ ਸ. ਦਲਜੀਤ ਸਿੰਘ ਚੀਮਾ ਤੋਂ ਮੰਗ ਕੀਤੀ ਹੈ ਕਿ ਪੰਜਾਬੀ, ਹਿੰਦੀ, ਐਸ.ਐਸ.ਟੀ. ਵਿਸ਼ੇ ਦੇ ਕੇਸ ਵੀ ਬਾਕੀ ਵਿਸ਼ਿਆਂ ਵਾਂਗ 30-04-2016 ਤੱਕ ਮੰਗੇ ਜਾਣ ਤਾਂ ਜੋ ਉਪਰੋਕਤ ਵਿਸ਼ਿਆਂ ਦੇ ਅਧਿਆਪਕਾਂ ਵਿੱਚ ਆਈ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ।ਇਸ ਮੀਟਿੰਗ ਵਿੱਚ ਹਰਵਿੰਦਰ ਸਿੰਘ,ਗੁਲਜ਼ਾਰ ਸਿੰਘ,ਸੁਰਿੰਦਰ ਸਿੰਘ,ਵਿਕਾਸ ਕੁਮਾਰ,ਮੀਹਮਲ,ਰਜੇਸ਼ ਕੁਮਾਰ,ਅਵਤਾਰ ਰਾਣਾ,ਨੀਲਮ ਰਾਣੀ,ਸੰਤੋਸ਼ ਕੁਮਾਰੀ,ਕੁਲਵਿੰਦਰ ਕੌਰ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਆਦਿ ਅਧਿਆਪਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *