ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jul 9th, 2020

“ਈ – ਕਨਟੈਨਟ ” ਦੀ ਸਿੱਖਿਆ ਖੇਤਰ ਵਿੱਚ ਮਹੱਤਤਾ

“ਈ – ਕਨਟੈਨਟ ” ਦੀ ਸਿੱਖਿਆ ਖੇਤਰ ਵਿੱਚ ਮਹੱਤਤਾ

ਆਦਿ ਕਦੀਮ ਤੋਂ ਹੀ ਮਾਨਵ ਆਪਣੇ ਜੀਵਨ ਨੂੰ ਸੁਖਾਲਾ , ਆਰਾਮਦਾਇਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅਨੇਕਾਂ ਜੁਗਤਾਂ ਬਣਾਉਂਦਾ ਆਇਆ ਹੈ । ਸਿੱਟੇ ਵਜੋਂ ਮਾਨਵ ਨੇ ਅਨੇਕਾਂ ਖੋਜਾਂ ਕੀਤੀਆਂ ਅਤੇ ਆਪਣੇ ਜੀਵਨ ਵਿੱਚ ਸੁਚਾਰੂ ਤੌਰ ‘ਤੇ ਤਬਦੀਲੀ ਲਿਆਂਦੀ। ਅੱਜ ਸੂਚਨਾ ਕ੍ਰਾਂਤੀ ਦੇ ਦੌਰ ਵਿੱਚ ” ਈ – ਕਨਟੈਨਟ ” ਜਿਹੇ ਸਿੱਖਿਆ ਖੇਤਰ ਦੇ ਪਹਿਲੂ ਦਾ ਸਿੱਖਿਆ ਖੇਤਰ ਵਿੱਚ ਮਹਾਨ ਯੋਗਦਾਨ ਪੈ ਰਿਹਾ ਹੈ । ” ਈ – ਕਨਟੈਨਟ ” ਨੇ ਸਾਡੇ ਵਿੱਦਿਅਕ ਮਾਹੌਲ ਨੂੰ ਸੁਖਾਲਾ , ਪ੍ਰਭਾਵਸ਼ਾਲੀ , ਰੁਚੀਦਾਇਕ , ਪ੍ਰੇਰਨਾਦਾਇਕ , ਸੁਚਾਰੂ , ਦੂਰ – ਅੰਦੇਸ਼ੀ , ਚਿਰ ਸਥਾਈ , ਰੌਚਕ ਤੇ ਸਮੇਂ ਦਾ ਹਾਣੀ ਬਣਾ ਦਿੱਤਾ ਹੈ । ” ਈ – ਕਨਟੈਨਟ ” ਤਕਨੀਕ ਨੂੰ ਸਕੂਲਾਂ ਵਿੱਚ ਐੱਲ . ਈ . ਡੀ . , ਪ੍ਰੋਜੈਕਟਰ , ਟੈਲੀਵਿਜ਼ਨ ਆਦਿ ਦੀ ਸਹਾਇਤਾ ਨਾਲ ਪੜ੍ਹਾਈ ਦਾ ਸਿਲੇਬਸ ਇਸ ਵਿੱਚ ਦਰਜ ਕਰਕੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਰਾਹੀਂ ਬੁੱਧੀਜੀਵੀਆਂ ਤੇ ਮਹਾਨ ਅਧਿਆਪਕਾਂ ਦੇ ਸਿੱਧੇ ਲੈਕਚਰ ਵਿਦਿਆਰਥੀਆਂ ਤੱਕ ਪਹੁੰਚਾਏ ਜਾ ਰਹੇ ਹਨ । ਵਿਦਿਆਰਥੀ ਆਪਣੇ ਪਾਠਕ੍ਰਮ ਦੇ ਹਰ ਔਖੇ – ਸੌਖੇ ਵਿਸ਼ੇ ਨੂੰ ਬਹੁਤ ਹੀ ਵਧੀਆ ਅਤੇ ਸੁਖਾਲੇ ਤਰੀਕੇ ਨਾਲ ਸਿੱਖ ਅਤੇ ਸਮਝ ਸਕਣ ਦੇ ਯੋਗ ਹੋਣ ਲੱਗ ਪਏ ਹਨ । ” ਈ – ਕਨਟੈਨਟ ” ਰਾਹੀਂ ਦੇਖਣ , ਸੁਣਨ , ਬੋਲਣ , ਸਮਝਣ ਤੇ ਗ੍ਰਹਿਣ ਕਰਨ ਦੀ ਮਨੋਵਿਗਿਆਨਕ ਸੋਚ ਅਤੇ ਵਿਧੀ ਨੂੰ ਵੀ ਵੱਡਾ ਹੁੰਗਾਰਾ ਮਿਲਣ ਲੱਗਾ ਹੈ ਅਤੇ ਅੰਗਰੇਜ਼ੀ ਭਾਸ਼ਾ ਨੂੰ ਸੌਖੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਸਿਖਾਇਆ ਜਾ ਰਿਹਾ ਹੈ । ” ਈ – ਕਨਟੈਨਟ ” ਮਨੋਵਿਗਿਆਨੀਆਂ ਤੇ ਬੁੱਧੀਜੀਵੀਆਂ ਦੇ ਉਸ ਕਥਨ ਨੂੰ ਵੀ ਪੂਰਾ ਅਤੇ ਸਾਰਥਕ ਸਿੱਧ ਕਰਦੀ ਹੈ , ਜਿਸ ਵਿੱਚ ਕਿਹਾ ਗਿਆ ਹੈ ਕਿ ” ਇੱਕ ਤਸਵੀਰ ਹਜ਼ਾਰਾਂ ਸ਼ਬਦਾਂ ਨਾਲੋਂ ਵੱਧ ਪ੍ਰਭਾਵ ਰੱਖਦੀ ਹੈ” ।ਵਿਦਿਆਰਥੀ ਬੋਲਦੇ ਹੋਏ ਚੱਲ – ਚਿੱਤਰਾਂ ਨੂੰ ” ਈ – ਕਨਟੈਨਟ ” ਦੇ ਮਾਧਿਅਮ ਰਾਹੀਂ ਦੇਖ ਕੇ , ਸੁਣ ਕੇ ਤੇ ਸਮਝ ਕੇ ਜਲਦੀ ਸਿੱਖਣ ਅਤੇ ਸਮਝਣ ਲੱਗ ਪਏ ਹਨ । ” ਈ – ਕਨਟੈਨਟ ” ਨੇ ਜਿੱਥੇ ਪੜ੍ਹਾਈ ਦਾ ਮਾਹੌਲ ਸੁਖਾਲਾ ਤੇ ਰੁਚੀਕਰ ਬਣਾਇਆ ਹੈ , ਉੱਥੇ ਹੀ ਵਿਦਿਆਰਥੀਆਂ ਦੇ ਮਨ ਅੰਦਰੋਂ ਸਿੱਖਿਆ ਪ੍ਰਤੀ ਡਰ ਦੀ ਭਾਵਨਾ ਨੂੰ ਦੂਰ ਵੀ ਕੀਤਾ ਹੈ ।

ਸਿੱਟੇ ਵਜੋਂ ਵਿਦਿਆਰਥੀਆਂ ਦੀ ਪੜ੍ਹਾਈ , ਨਤੀਜਿਆਂ ਅਤੇ ਸਿੱਖਣ ਪੱਧਰ ਵਿੱਚ ਇਜ਼ਾਫ਼ਾ ਹੋਇਆ ਹੈ । ” ਈ – ਕਨਟੈਨਟ ” ਨੇ ਸਮੇਂ ਦੀ ਬੱਚਤ ਕੀਤੀ ਹੈ ਅਤੇ ਅਧਿਆਪਨ ਦੇ ਕੰਮ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ । ” ਈ – ਕਨਟੈਨਟ ” ਦੀ ਵਿਸ਼ੇਸ਼ਤਾ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਇਹ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਗੂ ਹੋ ਗਿਆ ਹੈ , ਸਰਕਾਰ ਵੱਲੋਂ ਇਹ ਸੁਵਿਧਾ ਬਿਲਕੁਲ ਮੁਫਤ ਉਪਲਬਧ ਕਰਵਾਈ ਜਾ ਰਹੀ ਹੈ ਅਤੇ ਸਰਕਾਰੀ ਸਕੂਲ ਵੀ ਹੋਰ ਦੂਸਰੇ ਸਕੂਲਾਂ ਵਾਂਗ ਉਨ੍ਹਾਂ ਦੇ ਮੁਕਾਬਲੇ ਬਰਾਬਰੀ ਵਿੱਚ ਆ ਚੁੱਕੇ ਹਨ । ਇਹ ਨਵੀਂ ਤਕਨੀਕ ਸਰਕਾਰੀ ਸਕੂਲਾਂ ਨੂੰ ” ਸਮਾਰਟ ਸਕੂਲ ” ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਈ ਹੈ । ” ਈ – ਕਨਟੈਨਟ ” ਨੂੰ ਸਰਕਾਰੀ ਸਕੂਲਾਂ ਵਿੱਚ ਲਿਆਉਣ , ਅਪਣਾਉਣ ਤੇ ਲਾਗੂ ਕਰਨ ਵਿੱਚ ਸਾਡੇ ਸਾਰੇ ਸਤਿਕਾਰਯੋਗ ਅਧਿਆਪਕ ਸਾਹਿਬਾਨ , ਸਕੂਲ ਸਿੱਖਿਆ ਵਿਭਾਗ , ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦਾ ਅਹਿਮ ਤੇ ਵਿਸ਼ੇਸ਼ ਯੋਗਦਾਨ ਹੈ , ਜਿਨ੍ਹਾਂ ਦੀ ਦੂਰਦਰਸ਼ੀ ਸੋਚ , ਸਮਰਪਣ ਭਾਵ , ਸਿਰੜ ਅਤੇ ਪਹਿਲ ਸਦਕਾ ਸਕੂਲ ਸਿੱਖਿਆ ਖੇਤਰ ਵਿੱਚ ਅਨੇਕਾਂ ਤਬਦੀਲੀਆਂ ਤੇ ਕ੍ਰਾਂਤੀਕਾਰੀ ਮੋੜ ਆਏ ਹਨ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਆਨੰਦਪੁਰ ਸਾਹਿਬ
9478561356

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: