ਈ.ਈ.ਟੀ. ਟੀਚਰ ਯੂਨੀਅਨ ਵੱਲੋਂ ਭਗਵੰਤ ਮਾਨ ਦੇ ਵਿਵਾਦਿਤ ਬਿਆਨ ਦੀ ਨੀਖੇਧੀ

ss1

ਈ.ਈ.ਟੀ. ਟੀਚਰ ਯੂਨੀਅਨ ਵੱਲੋਂ ਭਗਵੰਤ ਮਾਨ ਦੇ ਵਿਵਾਦਿਤ ਬਿਆਨ ਦੀ ਨੀਖੇਧੀ

ਕੀਰਤਪੁਰ ਸਾਹਿਬ 23 ਜੂਨ (ਹਰਪ੍ਰੀਤ ਸਿੰਘ ਕਟੋਚ) ਈ.ਈ.ਟੀ ਟੀਚਰ ਯੂਨੀਅਨ ਦੀ ਇੱਕ ਮੀਟਿੰਗ ਕੀਰਤਪੁਰ ਸਾਹਿਬ ਵਿਖੇ ਹੋਈ। ਜਿਸ ਦੀ ਪਰਧਾਨਗੀ ਈ.ਈ.ਟੀ ਟੀਚਰ ਯੂਨੀਅਨ ਦੇ ਜਿਲਾਂ੍ਹ ਪਰਧਾਨ ਹਰਮੀਤ ਸਿੰਘ ਬਾਗਵਾਲੀ ਨੇ ਕੀਤੀ।ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਵਿਵਾਦਿਤ ਬਿਆਨ ਦੀ ਨੀਖੇਧੀ ਕੀਤੀ ਗਈ।ਇਸ ਸੰਬੰਧੀ ਬਾਗਵਾਲੀ ਨੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸਰਕਾਰੀ ਸਕੂਲ ਅਧਿਆਪਕਾਂ ਪ੍ਰਤੀ ਦਿੱਤੇ ਵਿਵਾਦਿਤ ਬਿਆਨ ਬਾਰੇ ਕਿਹਾ ਕਿ ਭਗਵੰਤ ਮਾਨ ਨੂੰ ਇੰਨੇ ਵੱਡੇ ਪੱਧਰ ਤੇ ਪਹੁੰਚ ਕੇ ਅਧਿਆਪਕ ਕਿੱਤੇ ਵਿਰੋਧੀ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਭਗਵੰਤ ਮਾਨ ਵੀ ਇੱਕ ਅਧਿਆਪਕ ਦੀ ਬਦੌਲਤ ਹੀ ਅੱਜ ਇਸ ਪੱਧਰ ਤੱਕ ਪੁੱਜਿਆ ਹੈ।ਇਸ ਵਿਵਾਦਤ ਬਿਆਨ ਦੀ ਵੀਡੀਓ ਅੱਜਕੱਲ੍ਹ ਸ਼ੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਵੀਡੀਓ ਵਿੱਚ ਜਿੱਥੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਆਪਣੇ ਪਿਤਾ ਨੂੰ ਸਰਕਾਰੀ ਸਕੂਲ ਦਾ ਅਧਿਆਪਕ ਦੱਸਿਆ ਗਿਆ ਹੈ ਉੱਥੇ ਹੀ ਆਪਣੇ ਪਿਤਾ ਦੇ ਜ਼ਰੀਏ ਸਾਰੇ ਅਧਿਆਪਕ ਵਰਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵੀਡੀਓ ਵਿੱਚ ਭਗਵੰਤ ਮਾਨ ਨੇ ਸਾਰੇ ਅਧਿਆਪਕ ਵਰਗ ਨੂੰ ਆਪਣੇ ਪਿਤਾ ਵਾਂਗ ਆਲਸੀ ਤੇ ਨਿਕੰਮਾ ਦੱਸਿਆ ਹੈ ਜੋ ਸਾਰੇ ਹੀ ਅਧਿਆਪਕ ਵਰਗ ਦੇ ਸਨਮਾਨ ਤੇ ਸੱਟ ਮਾਰਨ ਵਾਲੀ ਗੱਲ ਹੈ।

ਇਸ ਵੀਡੀਓ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਹੈ ਕਿ ਸਰਕਾਰੀ ਸਕੂਲ ਅਧਿਆਪਕ ਹਮੇਸ਼ਾ ਹੀ ਆਪਣੀ ਤਨਖਾਹ ਵਧਾਉਣ ਲਈ ਧਰਨੇ ਲਗਾਉਂਦੇ ਨੇ ਇਸ ਸੰਬੰਧੀ ਬਾਗਵਾਲੀ ਦਾ ਕਹਿਣਾ ਹੈ ਕਿ ਅੱਜ ਦਾ ਅਧਿਆਪਕ ਸਿਰਫ ਇੱਕ ਅਧਿਆਪਕ ਹੀ ਨਹੀਂ ਹੈ।ਵਿਦਿਆਰਥੀਆਂ ਨੂੰ ਪੜਾਉਣ ਤੋਂ ਇਲਾਵਾ ਸਰਕਾਰ ਉਸ ਤੋਂ ਹੋਰ ਅਨੇਕਾਂ ਪ੍ਰਕਾਰ ਦੇ ਕੰਮ ਲੈਦੀਂ ਹੈ ਜਿਵੇਂ ਕਿ ਕਲਰਕ ਦੀ ਡਿਉਟੀ, ਬੀ.ਐਲ.ਓ. ਦੀ ਡਿਉਟੀ, ਵੋਟਾਂ ਕਰਵਾਉਣ ਦੀ ਡਿਉਟੀ, ਵਿਦਿਆਰਥੀਆਂ ਨੂੰ ਖਾਣਾ ਤਿਆਰ ਕਰਵਾ ਕੇ ਦੇਣ ਦੀ ਡਿਉਟੀ, ਵਿਦਿਆਰਥੀਆਂ ਨੂੰ ਡਰੈਸ ਖਰੀਦ ਕੇ ਦੇਣ ਦੀ ਡਿਉਟੀ, ਸਕੂਲ ਦੀਆਂ ਗਰਾਟਾਂ ਖਰਚ ਕਰਨ ਦੀ ਡਿਉਟੀ, ਸਕੂਲ ਰਿਕਾਰਡ ਸਾਂਭਣ ਦੀ ਡਿਉਟੀ, ਮਰਦਮ ਸ਼ੁਮਾਰੀ ਦੀ ਡਿਉਟੀ ਆਦਿ।ਹਰੇਕ ਅਧਿਆਪਕ ਆਪਣੇ ਮੁੱਖ ਕਿੱਤੇ ਦੇ ਨਾਲ ਓਪਰੋਕਤ ਵਾਧੂ ਕੰਮ ਕਰ ਰਿਹਾ ਹੈ ਪਰ ਭਗਵੰਤ ਮਾਨ ਵੱਲੋਂ ਸਰਕਾਰੀ ਅਧਿਆਪਕਾਂ ਨਾਕਾਰਤਮਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗਾ ਕੰਮ ਹੈ।ਇਸ ਸੰਬੰਧੀ ਬਾਗਵਾਲੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਪਣੇ ਦਿੱਤੇ ਵਿਵਾਦਿਤ ਬਿਆਨ ਬਾਰੇ ਇੱਕ ਵਾਰ ਮੁੜ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਅਧਿਆਪਕ ਵਰਗ ਸੂਬੇ ਦੇ ਹਰੇਕ ਪਿੰਡ ਅਤੇ ਹਰੇਕ ਸ਼ਹਿਰ ਵਿੱਚ ਮੌਜੂਦ ਹੈ ਅਤੇ ਅਜਿਹਾ ਨਾ ਹੋਵੇ ਕਿ ਆਉਣ ਵਾਲੇ ਇੱਲੈਕਸ਼ਨ ਉੱਤੇ ਇਸ ਵਿਵਾਦਤ ਬਿਆਨ ਦੀ ਵੀਡੀਓ ਦਾ ਕੋਈ ਗਲਤ ਅਸਰ ਹੋਵੇ।ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ ਵੜੈਚ,ਰਾਮ ਕੁਮਾਰ,ਗੁਰਚਰਨ ਸਿੰਘ,ਗੁਰਪ੍ਰੀਤ ਸਿੰਘ ਗਿੱਲ,ਪੱਹੂ ਲਾਲ,ਅਮਰਜੀਤ ਸਿੰਘ,ਗੁਰਚਰਨ ਸਿੰਘ ਫਾਟਵਾਂ,ਕੁਲਵਿੰਦਰ ਸਿੰਘ ਝੱਲੀਆਂ ਆਦਿ ਅਧਿਆਪਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *