ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਸੀਆਂ ਦੇ ਸਹਿਯੋਗ ਲਈ ਟੈਲੀਫੋਨ ਡਾਇਰੈਕਟਰ ਜਾਰੀ ਕੀਤੀ

ss1

ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਸੀਆਂ ਦੇ ਸਹਿਯੋਗ ਲਈ ਟੈਲੀਫੋਨ ਡਾਇਰੈਕਟਰ ਜਾਰੀ ਕੀਤੀ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ): ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਅਹੁਦੇਦਾਰਾਂ ਦੀ ਪੂਰੀ ਟੀਮ ਨੂੰ ਇੱਕ ਲੜੀ ਵਿੱਚ ਪਰੋਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਸੀ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਡਾ. ਸੁਰਿੰਦਰ ਸਿੰਘ ਗਿੱਲ ਮੀਡੀਆ ਇੰਚਾਰਜ ਈਸਟ ਕੋਸਟ ਅਕਾਲੀ ਦਲ ਨੇ ਦਿਨ ਰਾਤ ਇੱਕ ਕਰਕੇ ਟੈਲੀਫੋਨ ਡਾਇਰੈਕਟਰੀ ਤਿਆਰ ਕੀਤੀ ਗਈ। ਜਿਸ ਨੂੰ ਈਸਟ ਕੋਸਟ ਦੀ ਅਕਾਲੀ ਦਲ ਦੀ ਕਾਨ੍ਰਫੰਸ ਵਿੱਚ ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਤੇ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਅਤੇ ਮੋਹਨ ਸਿੰਘ ਖੱਟੜਾ ਪ੍ਰਧਾਨ ਈਸਟ ਕੋਸਟ ਅਮਰੀਕਾ ਵਲੋਂ ਪੂਰੀ ਟੀਮ ਦੇ ਸਹਿਯੋਗ ਨਾਲ ਜਾਰੀ ਕੀਤਾ।
ਜ਼ਿਕਰਯੋਗ ਹੈ ਕਿ ਜਿੱਥੇ ਇਹ ਟੈਲੀਫੋਨ ਡਾਇਰੈਕਟਰੀ ਪ੍ਰਵਾਸੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਜਾਣਕਾਰੀ ਅਤੇ ਸੰਪੂਰਨ ਨੰਬਰ ਪ੍ਰਦਾਨ ਕਰੇਗੀ, ਉੱਥੇ ਵਿਕਾਸ ਕਾਰਜਾਂ ਦੀ ਝਲਕ ਤੇ ਵੀ ਨਜ਼ਰ ਮਰਵਾਏਗੀ। ਆਸ ਹੈ ਕਿ ਭਵਿੱਖ ਵਿੱਚ ਇਸ ਨੂੰ ਹੋਰ ਬਿਹਤਰ ਅਤੇ ਕਾਰਜਸ਼ੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਇਸ ਡਾਇਰੈਕਟਰੀ ਨੂੰ ਜਾਰੀ ਕਰਨ ਉੱਤੇ ਵੱਖ-ਵੱਖ ਅਹੁਦੇਦਾਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ।

Share Button

Leave a Reply

Your email address will not be published. Required fields are marked *