Sat. May 25th, 2019

ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਗਏ 90 ਸਟਰਾਂਗ ਰੂਮ

ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਗਏ 90 ਸਟਰਾਂਗ ਰੂਮ

 ਹਰਿਆਣਾ ਵਿੱਚ ਐਤਵਾਰ ਨੂੰ ਚੋਣਾਂ ਦਾ ਕੰਮ ਹੋਣ ਤੋਂ ਬਾਅਦ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਸੁਰੱਖਿਅਤ ਰੱਖਣ ਲਈ 39 ਥਾਵਾਂ ‘ਤੇ 90 ਸਟਰਾਂਗ ਰੂਮ ਬਣਾਏ ਗਏ ਹਨ। ਸੁਰੱਖਿਆ ਦੇ ਮੱਦੇਨਜਰ ਸਟੌ੍ਗ ਰੂਮ ਦੇ ਬਾਹਰ ਕੇਂਦਰੀ ਆਰਮਡ ਫ਼ੋਰਸ ਤੈਨਾਤ ਰਹਿਣਗੇ ਅਤੇ ਕਮਰਿਆਂ ਦੇ ਅੰਦਰ ਸੀ.ਸੀ.ਟੀ.ਵੀ ਕੈਮਰਿਆਂ ਨਾਲ ਸਖ਼ਤ ਨਜ਼ਰ ਰੱਖੀ ਜਾਵੇਗੀ।
ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹੀ ਸਟੌ੍ਗ ਰੂਮ ਤਿਆਰ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਿਟਰਨਿੰਗ ਅਧਿਕਾਰੀ 3 ਸਟੌ੍ਗ ਰੂਮ ਨੂੰ ਵਿਜ਼ਿਟ ਕਰੇਗਾ। ਸਟੌ੍ਗ ਰੂਮ ਵਿਚ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਰੱਖਣ ਅਤੇ ਕਮਰਿਆਂ ਨੂੰ ਸੀਲ ਕਰਨ ਦੀ ਪੂਰੀ ਪ੍ਕਿਰਿਆ ਦੀ ਵੀਡੀਓਗਾ੍ਫੀ ਕੀਤੀ ਜਾਵੇਗੀ। ਰੂਮ ਦਾ ਸਿਰਫ਼ ਇੱਕ ਹੀ ਦਰਵਾਜ਼ਾ ਹੋਵੇਗਾ। ਜੇ ਸਟੌ੍ਗ ਰੂਮ ਵਿਚ ਇਕ ਤੋਂ ਵੱਧ ਦਰਵਾਜ਼ੇ ਹੋਣਗੇ ਤਾਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਸੀਲ ਕਰ ਦਿੱਤਾ ਜਾਵੇਗਾ। ਰੂਮ ਨੂੰ ਡਬਲ ਲਾਕ ਕੀਤਾ ਜਾਵੇਗਾ। ਸਟੌ੍ਗ ਰੂਮ ਦਾ ਥਰੀ-ਟਾਇਰ ਸਿਕਓਰਿਟੀ ਸਿਸਟਮ ਹੋਵੇਗਾ।
ਉਹਨਾਂ ਨੇ ਦੱਸਿਆ ਕਿ ਉਮੀਦਵਾਰਾਂ ਜਾਂ ਉਹਨਾਂ ਦੇ ਚੋਣ ਏਜੰਟਾਂ ਲਈ ਸਟੌ੍ਗ ਰੂਮ ਦੇ ਬਾਹਰ ਪਖਾਨੇ, ਪੀਣ ਦਾ ਪਾਣੀ ਅਤੇ ਸ਼ੈਡ ਦੀ ਸਹੂਲਤ ਮਹੁਈਆ ਕਰਵਾਈ ਜਾਵੇਗੀ। ਸਟੌ੍ਗ ਰੂਮ ਤੱਕ ਆਉਣ ਅਤੇ ਜਾਣ ਵਾਲਿਆਂ ਲਈ ਲਾਗ ਬੁੱਕ ਲਗਾਈ ਜਾਵੇਗੀ, ਜਿਸ ਵਿਚ ਉਨਾਂ ਦੀ ਮੌਜੂਦਗੀ ਦਰਜ ਕੀਤੀ ਜਾਵੇਗੀ। ਲਾਗ ਬੁੱਕ ਨੂੰ ਰਿਟਰਨਿੰਗ ਅਧਿਕਾਰੀ ਜਾਂ ਜਿਲਾ੍ ਚੋਣ ਅਧਿਕਾਰੀ ਆਪਣੀ ਦੇਖ-ਰੇਖ ਵਿੱਚ ਰੱਖੇਗਾ।
ਡਾ. ਇੰਦਰਜੀਤ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਟੌ੍ਗ ਰੂਮ ਨੂੰ ਸਿਰਫ਼ ਐਮਰਜੈਂਸੀ ਸਥਿਤੀ ਜਿਵੇਂ ਅੱਗ ਲੱਗਣ ਹੜ੍ ਆਉਣਾ ਜਾਂ ਭੂਚਾਲ ਆਉਣ ਦੀ ਸਥਿਤੀ ਵਿੱਚ ਹੀ ਖੋਲਿਆ ਜਾ ਸਕਦਾ ਹੈ। ਪਰ ਰੂਮ ਨੂੰ ਖੋਲਣ ਤੋਂ ਪਹਿਲਾਂ ਕਮਿਸ਼ਨ ਨੂੰ ਦੱਸਣਾ ਹੋਵੇਗਾ ਅਤੇ ਕਮਿਸ਼ਨ ਦੀ ਮੰਜ਼ੂਰੀ ਹੋਣ ‘ਤੇ ਹੀ ਸਟੌ੍ਗ ਰੂਮ ਨੂੰ ਖੋਲਿਆ ਜਾ ਸਕਦਾ ਹੈ। ਐਮਰਜੈਂਸੀ ਸਥਿਤੀ ਵਿਚ ਸਟ੍ਰੋਂਗ ਰੂਮ ਤੋਂ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਰਿਟਰਨਿੰਗ ਅਧਿਕਾਰੀ, ਉਮੀਦਵਾਰਾਂ ਜਾਂ ਉਹਨਾਂ ਦੇ ਚੋਣ ਏਜੰਟ ਅਤੇ ਕੇਂਦਰੀ ਆਰਮਡ ਪੁਲਿਸ ਫ਼ੋਰਸ ਦੀ ਮੌਜ਼ੂਦਗੀ ਵਿਚ ਦੂਜੀ ਥਾਂ ਸ਼ਿਫ਼ਟ ਕੀਤਾ ਜਾਵੇਗਾ। ਇਸ ਪੂਰੀ ਪ੍ਕਿਰਿਆ ਦੀ ਪੂਰੀ ਵੀਡੀਓਗਾ੍ਫੀ ਕਰਵਾਈ ਜਾਵੇਗੀ।

Leave a Reply

Your email address will not be published. Required fields are marked *

%d bloggers like this: