Sat. Jan 18th, 2020

ਈਰਾਨ ‘ਚ ਯਾਤਰੀ ਜਹਾਜ਼ ਹਾਦਸਾਗ੍ਰਸਤ, 176 ਲੋਕਾਂ ਦੀ ਮੌਤ

ਈਰਾਨ ‘ਚ ਯਾਤਰੀ ਜਹਾਜ਼ ਹਾਦਸਾਗ੍ਰਸਤ, 176 ਲੋਕਾਂ ਦੀ ਮੌਤ

ਈਰਾਨ ਦੀ ਰਾਜਧਾਨੀ ਤਹਿਰਾਨ ‘ਚ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ 176 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਏਐਫੀਪ ਮੁਤਾਬਿਕ ਤਹਿਰਾਨ ‘ਚ ਯੂਕਰੇਨ ਦਾ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ‘ਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸਹੀ ਗਿਣਤੀ ਬਾਰੇ ਮੀਡੀਆ ‘ਚ ਕੁੱਝ ਭੰਬਲਭੂਸਾ ਵੀ ਪਾਇਆ ਜਾ ਰਿਹਾ ਹੈ। ਪਹਿਲਾਂ ਸ਼ੁਰੂਆਤ ‘ਚ ਮ੍ਰਿਤਕਾਂ ਦੀ ਗਿਣਤੀ 180 ਦੱਸੀ ਗਈ ਸੀ। ਇਸ ਤੋਂ ਬਾਅਦ ਇਹ ਅੰਕੜਾ ਘੱਟ ਕੇ 170 ਹੋ ਗਿਆ ਸੀ।

ਦਰਅਸਲ ਯੂਕਰੇਨ ਦਾ ਇੱਕ ਜਹਾਜ਼ ਬੁੱਧਵਾਰ ਨੂੰ ਤਹਿਰਾਨ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ‘ਚ 170 ਮੁਸਾਫਰ ਸਵਾਰ ਸਨ ਅਤੇ 10 ਚਾਲਕ ਟੀਮ ਦੇ ਮੈਂਬਰ ਸਨ। ਖਬਰ ਮੁਤਾਬਿਕ ਜਹਾਜ਼ ਨੇ ਇਮਾਮ ਖਮਨੇਈ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ।

ਦੱਸਿਆ ਜਾ ਰਿਹਾ ਹੈ ਕਿ ਬੋਇੰਗ 737 ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਤਕਨੀਕੀ ਖਰਾਬੀ ਹੈ। ਫਲਾਈਟ ਰਡਾਰ 24 ਵੈਬਸਾਈਟ ਨੇ ਏਅਰਪੋਰਟ ਦੇ ਡਾਟਾ ਦੇ ਆਧਾਰ ‘ਤੇ ਦੱਸਿਆ ਕਿ ਯੂਕਰੇਨ ਦੇ ਬੋਇੰਡ 737-800 ਹਜ਼ਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 5.15 ਵਜੇ ਉਡਾਨ ਭਰਨੀ ਸੀ। ਹਾਲਾਂਕਿ ਇਸ ਨੂੰ ਸਵੇਰੇ 6.12 ਵਜੇ ਰਵਾਨਾ ਕੀਤਾ ਗਿਆ। ਉਡਾਨ ਭਰਨ ਦੇ ਕੁੱਝ ਦੇਰ ਬਾਅਦ ਹੀ ਜਹਾਜ਼ ਨੇ ਡਾਟਾ ਭੇਜਣਾ ਬੰਦ ਕਰ ਦਿੱਤਾ। ਏਅਰਲਾਈਨ ਨੇ ਇਸ ਮਾਮਲੇ ‘ਚ ਹੁਣ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਅਮਰੀਕੀ ਹਮਲੇ ‘ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲੇ ਦੀ ਕਾਰਵਾਈ ‘ਚ ਈਰਾਨ ਵੱਲੋਂ ਇਰਾਕ ‘ਚ ਅਮਰੀਕੀ ਫੌਜ ਦੇ ਦੋ ਟਿਕਾਣਿਆਂ ‘ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਮਗਰੋਂ ਇਹ ਜਹਾਜ਼ ਹਾਦਸਾ ਹੋਇਆ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: