ਈਦ ਦਾ ਤਿਉਹਾਰ ਸ਼ਰਧਾ ਅਤੇ ਧੁਮ-ਧਾਮ ਨਾਲ ਸਾਂਝੇ ਤੋਰ ਤੇ ਮਨਾਇਆ

ss1

ਈਦ ਦਾ ਤਿਉਹਾਰ ਸ਼ਰਧਾ ਅਤੇ ਧੁਮ-ਧਾਮ ਨਾਲ ਸਾਂਝੇ ਤੋਰ ਤੇ ਮਨਾਇਆ

8-9 (1) 8-9 (2)
ਮੂਨਕ 07 ਜੁਲਾਈ (ਸੁਰਜੀਤ ਸਿੰਘ ਭੁਟਾਲ) ਇਲਾਕੇ ਦੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਸ਼ਰਧਾ ਅਤੇ ਧੁਮ-ਧਾਮ ਨਾਲ ਸਾਂਝੇ ਤੋਰ ਤੇ ਮਨਾਇਆ ਗਿਆ। ਮੁਸਲਮਾਨ ਭਾਈਚਾਰੇ ਦੇ ਇੱਕਠ ਵਿੱਚ ਇਲਾਕੇ ਦੇ ਪਿੰਡ ਸਲੇਮਗੜ , ਹਮੀਰਗੜ, ਬੰਗਾਂ , ਬੁਸ਼ੇਹਰਾ, ਮੂਨਕ ਅਤੇ ਹੋਰ ਕਈ ਪਿੰਡਾਂ ਦੇ ਮੁਸਲਮਾਨ ਵੀਰਾ ਨੇ ਭਾਗ ਲੈ ਕੇ ਈਦ ਦੀ ਪਾਕ ਨਵਾਜ ਅਦਾ ਕੀਤੀ।ਇਸ ਈਦ ਦੇ ਸਮਾਗਮ ਵਿੱਚ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸੰਗਰੂਰ ਸਤਗੁਰ ਸਿੰਘ ਨਮੋਲ , ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਨਿਰਮਲ ਸਿੰਘ ਕੜੈਲ, ਚੇਅਰਮੈਨ ਬਲਾਕ ਸੰਮਤੀ ਅਨਦਾਣਾ ਐਂਟ ਮੂਨਕ ਚਮਕੌਰ ਸਿੰਘ ਬਾਦਲਗੜ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸੰਗਰੂਰ ਸਤਗੁਰ ਸਿੰਘ ਨਮੋਲ ਨੇ ਮੁਸਲਮਾਨ ਭਾਈਚਾਰੇ ਦੇ ਇੱਕਠ ਨੂੰ ਈਦ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਇਸੇ ਤਰਾਂ ਹਰ ਵਰਗਾ ਦੇ ਲੋਕਾ ਨਾਲ ਭਾਈਚਾਰਾ ਬਨਾ ਕੇ ਰੱਖਣਾ ਚਾਹੀਦਾ ਹੈ ਸਭਨਾ ਨੂੰ ਅੱਲਾ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੋਕੇ ਉਹਨਾ ਨੇ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਵੱਲਂੋ ਮਸੀਤ ਦੇ ਨਿਰਮਾਣ ਵਾਸਤੇ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।ਇਸ ਮੌਕੇ ਜਿਲ੍ਹਾਂ ਯੂਥ ਆਗੂ ਰਾਮਪਾਲ ਸਿੰਘ ਸੁਰਜਣਭੈਣੀ , ਬਿੰਦਰ ਖਾਨ, ਜੱਗਾ ਖਾਨ, ਮੰਨਜੂਰ ਖਾਨ, ਗਮਦੂਰ ਖਾਨ, ਨੂਰ ਖਾਨ, ਸਲਮਾ ਖਾਨ, ਐਮ.ਸੀ. ਹਰਜੀਤ ਸੱਮਰਾ, ਮਿੱਠੂ ਸ਼ਰਮਾ, ਅਵਤਾਰ ਸਿੰਘ ਬੱਲਰਾਂ, ਤੋ ਇਲਾਵਾ ਮੁਸਲਮਾਨ ਸਮਾਜ ਦੇ ਲੋਕ ਮੌਜੂਦ ਸਨ।

Share Button

Leave a Reply

Your email address will not be published. Required fields are marked *