Sun. Aug 18th, 2019

ਈਦ ਤੋਂ ਇੱਕ ਦਿਨ ਪਹਿਲਾਂ 11 ਅਗਸਤ ਨੂੰ ਹਟਣਗੀਆਂ ਕਸ਼ਮੀਰ ’ਚ ਪਾਬੰਦੀਆਂ

ਈਦ ਤੋਂ ਇੱਕ ਦਿਨ ਪਹਿਲਾਂ 11 ਅਗਸਤ ਨੂੰ ਹਟਣਗੀਆਂ ਕਸ਼ਮੀਰ ’ਚ ਪਾਬੰਦੀਆਂ

ਜੰਮੂ–ਕਸ਼ਮੀਰ ਵਿੱਚ ਲੋਕਾਂ ਦੇ ਇੱਧਰ–ਉੱਧਰ ਆਉਣ–ਜਾਣ ਅਤੇ ਇਕੱਠ ਕਰਨ ’ਤੇ ਲੱਗੀਆਂ ਪਾਬੰਦੀਆਂ ਅੱਜ ਸ਼ੁੱਕਰਵਾਰ (ਜੁੰਮੇ) ਦੀ ਨਮਾਜ਼ ਲਈ ਤਾਂ ਨਹੀਂ ਹਟਾਈਆਂ ਜਾਣਗੀਆਂ ਪਰ ਇਹ ਰੋਕਾਂ ਈਦ–ਉਲ–ਜ਼ੁਹਾ ਤੋਂ ਇੱਕ ਦਿਨ ਪਹਿਲਾਂ ਭਾਵ 11 ਅਗਸਤ ਨੂੰ ਜ਼ਰੂਰ ਹਟਾ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਇੱਕ ਉੱਚ–ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦਿੱਤੀ।

ਸੀਆਰਪੀਐੱਫ਼ ਦੇ ਅਧਿਕਾਰੀ ਨੇ ਕਿਹਾ ਕਿ ਤਿਉਹਾਰ ਦੀਆਂ ਤਿਆਰੀਆਂ ਲਈ ਲੋਕਾਂ ਨੂੰ ਇੱਕ ਦਿਨ ਪਹਿਲਾਂ ਰਾਹਤ ਦਿੱਤੀ ਜਾਵੇਗੀ। ਉਸ ਨੇ ਦੱਸਿਆ ਕਿ ਅੱਜ ਜੁੰਮੇ ਦੀ ਨਮਾਜ਼ ਮੌਕੇ ਕਿਸੇ ਨੂੰ ਕੋਈ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਨਾਲ ਹੀ ਉਸ ਨੇ ਦੱਸਿਆ ਕਿ ਕੱਲ੍ਹ ਵੀਰਵਾਰ ਨੂੰ ਸ੍ਰੀਨਗਰ ਦੀਆਂ ਸੜਕਾਂ ਉੱਤੇ ਪਹਿਲੇ ਤਿੰਨ–ਚਾਰ ਦਿਨਾਂ ਦੇ ਮੁਕਾਬਲੇ ਕੁਝ ਵੱਧ ਵਾਹਨ ਦੌੜਦੇ ਵਿਖਾਈ ਦਿੱਤੇ।

ਇੱਕ ਹੋਰ ਸੀਨੀਅਰ ਅਧਿਕਾਰੀ ਨੇ ਵੀ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪ੍ਰਸ਼ਾਸਨ ਤਾਂ ਹਾਲਾਤ ਸੁਖਾਵੇਂ ਚਾਹੁੰਦਾ ਹੈ ਪਰ ਸਰਕਾਰ ਨੂੰ ਖ਼ਦਸ਼ਾ ਇਹ ਸੀ ਕਿ ਕਿਤੇ ਅੱਜ ਜੁੰਮੇ ਦੀ ਨਮਾਜ਼ ਮੌਕੇ ਲੋਕਾਂ ਦੇ ਇਕੱਠ ਮੌਕੇ ਲੋਕ ਹਿੰਸਕ ਨਾ ਹੋ ਜਾਣ।

ਅਧਿਕਾਰੀ ਨੇ ਕਿਹਾ ਕਿ ਪਾਬੰਦੀਆਂ ਨੂੰ ਕੁਝ ਚੋਣਵੇਂ ਭਾਵ ਘੱਟ ਨਾਜ਼ੁਕ ਇਲਾਕਿਆਂ ਵਿੱਚ ਹੌਲੀ–ਹੌਲੀ ਪਹਿਲਾਂ ਹਟਾਇਆ ਜਾ ਸਕਦਾ ਹੈ। ਇਸ ਵਿਕਲਪ ਬਾਰੇ ਹਾਲੇ ਕੋਈ ਫ਼ੈਸਲਾ ਤਾਂ ਨਹੀਂ ਲਿਆ ਗਿਆ ਕਿਉਂਕਿ ਹਾਲੇ ਇਸ ਉੱਤੇ ਵਿਚਾਰ–ਚਰਚਾ ਚੱਲ ਰਹੀ ਹੈ।

ਉੱਧਰ ਭਾਰਤੀ ਫ਼ੌਜ ਨੇ ਵੀ ਕੁਝ ਅਜਿਹੀਆਂ ਥਾਵਾਂ ਦੀ ਸੂਚੀ ਤਿਆਰ ਕੀਤੀ ਹੈ, ਜਿੱਥੇ ਕੋਈ ਗੜਬੜੀ ਹੋਣ ਦੀ ਸੰਭਾਵਨਾ ਹੈ। ਉਸ ਸੂਚੀ ਵਿੱਚ ਸ਼ੋਪੀਆਂ, ਪੁਲਵਾਮਾ, ਅਨੰਤਨਾਗ ਤੇ ਸੋਪੋਰ ਜ਼ਿਲ੍ਹੇ ਸ਼ਾਮਲ ਹਨ।

ਚੇਤੇ ਰਹੇ ਕਿ ਐਤਵਾਰ ਅੱਧੀ ਰਾਤ ਤੋਂ ਕਸ਼ਮੀਰ ਵਾਦੀ ਵਿੱਚ ਕਰਫ਼ਿਊ ਲੱਗਾ ਹੋਇਆ ਹੈ। ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਪਈਆਂ ਹਨ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਅਗਲੇ ਦਿਨ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਾਉਣ ਦਾ ਐਲਾਨ ਕਰਨਾ ਸੀ।

Leave a Reply

Your email address will not be published. Required fields are marked *

%d bloggers like this: