ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਇਸ ਵਾਰ ਸਾਦਗੀ ਨਾਲ ਮਨਾਏਗਾ ਮੁਸਲਿਮ ਭਾਈਚਾਰਾ

ss1

ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਇਸ ਵਾਰ ਸਾਦਗੀ ਨਾਲ ਮਨਾਏਗਾ ਮੁਸਲਿਮ ਭਾਈਚਾਰਾ

ਸਾਡੇ ਪੰਜਾਬ ਦੀ ਧਰਤੀ ਤੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਵੱਡੀ ਚਿੰਤਾ ਦਾ ਵਿਸਾ :- ਡਾ ਮਿੱਠੂ ਮੁਹੰਮਦ

6-16

ਮਹਿਲ ਕਲਾਂ 5 ਜੁਲਾਈ (ਗੁਰਭਿੰਦਰ ਗੁਰੀ) – ਅਮਨ ਮੁਸਲਿਮ ਵੈਲਫੇਅਰ ਕਮੇਟੀ (ਰਜਿ:) ਮਹਿਲ ਕਲਾਂ ਦੀ ਇੱਕ ਵਿਸ਼ੇਸ਼ ਵਿਸ਼ੇਸ਼ ਤੇ ਹੰਗਾਮੀ ਮੀਟਿੰਗ ਅੱਜ ਸਥਾਨਕ ਬਾਗ ਵਾਲਾ ਪੀਰ ਖਾਨਾ ਵਿਖੇ ਮੀਤ ਪ੍ਰਧਾਨ ਜਮੀਲ ਖਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਭਰ ਦੇ ਮੁਸਲਿਮ,ਸਿੱਖ ਅਤੇ ਹਿੰਦੂ ਭਾਈਚਾਰੇ ਨੇ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸਬੰਧਨ ਕਰਦੇ ਹੋਏ ਕਮੇਟੀ ਦੇ ਚੇਅਰਮੈਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਪਿਛਲੇ ਦਿਨੀਂ ਮਲੇਰਕੋਟਲਾ ਵਿਖੇ ਕੁਰਾਨ-ਏ-ਪਾਕ ਅਤੇ ਭਾਈ ਭਗਤਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਸਾਡੇ ਸਮਾਜ ਦੇ ਮੱਥੇ ਤੇ ਨਾ ਮਿਟਣ ਵਾਲੇ ਕਾਲੰਕ ਹਨ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੀ ਧਰਤੀ ਤੇ ਪਵਿੱਤਰ ਗ੍ਰੰਥਾਂ ਦੀ ਹ ੋਰਹੀ ਬੇਅਦਬੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ” ਹਿੰਦੂ ਮੁਸਲਿਮ ਸਿੱਖ ਇਸਾਈ- ਆਪਸ ਮੇ ਹਮ ਭਾਈ ਭਾਈ ” ਦੇ ਸਿਧਾਂਤਾਂ ਤੇ ਚਲਦੇ ਹੋਏ ਫਿਰਕੂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਅਦਬੀਆਂ ਦੇ ਰੋਸ ਵਜੋਂ ਇਸ ਵਾਰ ਮੁਸਲਿਮ ਭਾਈਚਾਰੇ ਦਾ ਪਵਿੱਤਰ ” ਈਦ ਉਲ ਫਿਤਰ ”ਦੇ ਤਿਉਹਾਰ ਨੂੰ ਸਾਦਗੀ ਨਾਲ ਮਨਾਉਣ ਉਪਰੰਤ ਈਦਗਾਹ ਮਹਿਲ ਕਲਾਂ ਵਿਖੇ ਮਿਤੀ 07 ਜੁਲਾਈ ਨੂੰ ਸਵੇਰੇ 8 ਵਜੇ ਹਾਫਿਜ਼ ਮੁਹੰਮਦ ਇਸਹਾਕ ਥਿੰਦ ਨਮਾਜ਼ ਦੀ ਰਸਮ ਅਦਾ ਕਰਵਾਉਣਗੇ। ਇਸ ਮੌਕੇ ਡਾ. ਕਾਕਾ ਖਾਂ ਅਤੇ ਜਮੀਲ ਖਾਂ ਨੇ ਕਿਹਾ ਕਿ ਇਸ ਪਵਿੱਤਰ ਮੌਕੇ ਤੇ ਸਾਰੇ ਭਾਰਤ ਵਾਸੀਆਂ ਖ਼ਾਸਕਰ ਪੰਜਾਬ ਲਈ ਅਮਨ ਸਾਂਤੀ ਲਈ ਦੁਆਵਾਂ ਕੀਤੀਆਂ ਜਾਣਗੀਆਂ। ਜਿਸ ਵਿੱਚ ਮੁਸਲਿਮ ਭਾਈਚਾਰੇ ਨਾਲ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਆਗੂ ਹਾਜਰ ਹੋਣਗੇ। ਇਸ ਮੌਕੇ ਹਰਦੀਪ ਸਿੰਘ ਟਿਵਾਣਾ,ਪਾਲ ਸਿੰਘ ਮਹਿਲ ਖੁਰਦ, ਆਰੁਣ ਬਾਂਸਲ,ਬੂਟਾ ਸਿੰਘ,ਅਮਿਤ ਕੁਮਾਰ,ਦਿਲਸ਼ਾਦ ਅਲੀ,ਅਮਨਦੀਪ ਕੁਮਾਰ,ਕਰਮਜੀਤ ਸਿੰਘ,ਜਾਸੀਨ ਖਾਂ,ਗੁਰਜੀਤ ਸਿੰਘ,ਨਛੱਤਰ ਗਿੱਲ, ਡਾ ਅਮਨਦੀਪ ਖਾਂ,ਦੇਬੂ ਖਾਂ,ਵਕੀਲ ਖਾਂ,ਸੋਨੀ ਖਾਂ ਜੌਹਲ,ਬੂਟਾਂ ਖਾਂ,ਲਤੀਫ਼ ਮੁਹੰਮਦ ਜੌਹਲ,ਦਰਸਨ ਸਿੰਘ ਰਾਏ,ਕੁਲਦੀਪ ਸਿੰਘ,ਸਰਬਜੀਤ ਸਿੰਘ ਛੱਲਾ,ਹੈਪੀ ਕੌਸ਼ਲ,ਮੋਹਿਤ ਗਰਗ,ਵਕੀਲ ਖਾਂ,ਸੁਖਵਿੰਦਰ ਸਿੰਘ ਆਦਿ ਹਜਾਰ ਸਨ।

Share Button

Leave a Reply

Your email address will not be published. Required fields are marked *