Thu. Apr 25th, 2019

ਈਅਰਫੋਨਸ ਦਾ ਇਸਤੇਮਾਲ ਕਰਦੇ ਹੋ ਤਾਂ, ਪੜ੍ਹੋ ਇਹ ਖ਼ਬਰ

ਈਅਰਫੋਨਸ ਦਾ ਇਸਤੇਮਾਲ ਕਰਦੇ ਹੋ ਤਾਂ, ਪੜ੍ਹੋ ਇਹ ਖ਼ਬਰ

ਅੱਜ ਕੱਲ੍ਹ ਬਹੁਤ ਸਾਰੇ ਲੋਕ ਸੰਗੀਤ ਸੁਣਨ ਲਈ ਈਅਰਫੋਨ ਦਾ ਇਸਤੇਮਾਲ ਕਰਦੇ ਹਨ। ਲਗਭਗ ਸਾਰੀ ਹੀ ਨੌਜਵਾਨ ਪੀੜੀ ਅੱਜ ਦੇ ਦੌਰ ‘ਚ ਈਅਰਫੋਨਸ ਦਾ ਇਸਤੇਮਾਲ ਕਰਦੀ ਹੈ। ਲੋਕ ਇਹਨਾਂ ਦੇ ਇੰਨ੍ਹੇ ਕੁ ਆਦੀ ਹੋ ਚੁੱਕੇ ਹਨ ਲੋਕ ਇੱਕ ਪਲ ਵੀ ਇਹਨਾਂ ਤੋਂ ਬਿਨਾਂ ਗੁਜ਼ਾਰ ਨਹੀਂ ਸਕਦੇ।
ਪਰ ਈਅਰਫੋਨਸ ਦੇ ਜ਼ਿਆਦਾ ਇਸਤੇਮਾਲ ਨਾਲ ਕਈਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਇਹ ਕੰਨ ਦੇ ਪਰਦਿਆਂ ਲਈ ਖਤਰਾ ਬਣ ਸਕਦੇ ਹਨ। ਇਸ ਨਾਲ ਸੁਣਨ ਦੀ ਸ਼ਕਤੀ ‘ਤੇ ਅਸਰ ਪੈ ਸਕਦਾ ਹੈ। ਦੇਰ ਰਾਤ ਮਿਊਜ਼ਿਕ ਸੁਣਨ ਨਾਲ ਨੀਂਦ ‘ਤੇ ਮਾੜਾ ਅਸਰ ਪੈਂਦਾ ਹੈ। ਸਾਡੇ ਦਿਮਾਗ ਦੀਆਂ ਨਸਾਂ ਐਕਟਿਵ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਰਪੂਰ ਆਰਾਮ ਨਹੀਂ ਮਿਲ ਪਾਉਂਦਾ।
ਜ਼ਿਆਦਾ ਈਅਰਫੋਨਸ ਦੇ ਇਸਤੇਮਾਲ ਨਾਲ ਦਿਮਾਗ ‘ਤੇ ਵੀ ਕਾਫੀ ਅਸਰ ਪੈਂਦਾ ਹੈ। ਦਿਮਾਗ ਅਤੇ ਕੰਨ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਦਿਮਾਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ।

Share Button

Leave a Reply

Your email address will not be published. Required fields are marked *

%d bloggers like this: