ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਇੱਜ਼ਤ

ਇੱਜ਼ਤ

ਉਸ ਦੀ ਛੋਟੀ ਭੈਣ ਜੇਲ੍ਹ ‘ਚ ਰੱਖੜੀ ਬੰਨਣ ਲਈ ਆਈ ਤਾਂ ਉਸ ਨੇ ਪੁਛਿਆ ਕਿ, ਇਹ ਕੀ ਮਾਜਰਾ ਹੈ ।
ਜਦ ਲਾਡਲੀ ਭੈਣ ਨੇ ਕਿਹਾ ਕਿ,ਇਹ ਜੋ ਭੈਣ ਦੀ ਰਾਖੀ ਦਾ ਪਵਿੱਤਰ ਤਿਉਹਾਰ ਹੈ ।
ਓਹ ਦੁਹੱਥੜਾ ਮਾਰ ਕੇ ਰੋਇਆ ਕਿ, ਮੈਂ ਆਪਣੀ ਵੱਡੀ ਭੈਣ ਦੀ ਇੱਜ਼ਤ ਜੇਲ੍ਹ ਤੋਂ ਬਾਹਰ ਹੁੰਦੇ ਹੋਏ ਨਹੀਂ ਬਚਾ ਸਕਿਆ, ਅੰਦਰ ਰਹਿ ਕੇ ਕੀ ਬਚਾਵਾਂਗਾ ?
ਕਿਉਂਕਿ ਉਸ ਨੂੰ ਸਜ਼ਾ ਇਸ ਲਈ ਹੋਈ ਸੀ ਕਿ ਉਸ ਨੇ ਆਪਣੀ ਵੱਡੀ ਭੈਣ ਦੀ ਇੱਜ਼ਤ ਰੋਲ੍ਣ ਵਾਲੇ ਨੂੰ ਕਤਲ ਕੀਤਾ ਸੀ ।

ਗੁਰਮੀਤ ਸਿੰਘ ਸਿੱਧੂ ਕਾਨੂੰਗੋ
ਗਲੀ ਨੰਬਰ 11 ਸੱਜੇ ਡੋਗਰ
ਬਸਤੀ ਫਰੀਦਕੋਟ
81465 93089

Leave a Reply

Your email address will not be published. Required fields are marked *

%d bloggers like this: