ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਇੱਥੇ ਲਿੰਗ ਨਿਰਧਾਰਿਤ ਟੈਸਟ ਨਹੀਂ ਕੀਤੇ ਜਾਂਦੇ

ਇੱਥੇ ਲਿੰਗ ਨਿਰਧਾਰਿਤ ਟੈਸਟ ਨਹੀਂ ਕੀਤੇ ਜਾਂਦੇ

ਸ਼ਹਿਰ ਦਾ ਮਸ਼ਹੂਰ ਡਾਕਟਰ ਸਵੇਰੇ 9 ਵਜੇ ਹਸਪਤਾਲ ਜਾਂਦਾ ਤੇ ਕਰੀਬ 1 ਵਜੇ ਦੇ ਟਾਈਮ ਘਰੇ ਵਾਪਿਸ ਆ ਜਾਂਦਾ ਕਿਉਂਕਿ ਡਾਕਟਰ ਸਾਹਬ ਨੇ ਸਰਕਾਰੀ ਨੌਕਰੀ ਤੋਂ ਬਗੈਰ ਘਰੇ ਨਿੱਜੀ ਹਸਪਤਾਲ ਖੋਲ੍ਹਿਆ ਹੋਇਆ ਸੀ। ਡਾਕਟਰ ਸਾਹਬ ਨੇ ਇੱਕ ਛੋਟੇ ਜਿਹੇ ਕਮਰੇ ਤੋਂ ਵੱਡਾ ਹਸਪਤਾਲ ਤਿਆਰ ਕਰ ਦਿੱਤਾ ਸੀ। ਮਰੀਜ਼ਾ ਦਾ ਪੂਰੀ ਤਸੱਲੀ ਬਖ਼ਸ਼ ਇਲਾਜ ਕੀਤਾ ਜਾਂਦਾ ਸੀ। ਸਾਰੀਆਂ ਸਹੂਲਤਾਂ ਮੁਹੱਈਆ ਹੁੰਦੀਆਂ ਸਨ ਜਿਹੜੀਆਂ ਕਿ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਸਨ ਮਿਲਦੀਆਂ। ਡਾਕਟਰ ਸਾਹਬ ਦੇ ਘਰ ਮਰੀਜ਼ਾ ਦੀ ਬਹੁਤ ਭੀੜ ਲੱਗੀ ਰਹਿੰਦੀ। ਮਰੀਜ਼ ਵੀ ਕੀ ਕਰੇ ਵਿਚਾਰਾ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਕਿੱਥੇ ਮਿਲਦੀਆਂ ਨੇ। ਸਰਕਾਰੀ ਡਾਕਟਰ ਵੀ ਤਨਖ਼ਾਹਾਂ ਬਾਹਰ ਦੀਆਂ ਦਵਾਈਆਂ ਲਿਖਣ ਦੀਆਂ ਲੈਂਦੇ ਹਨ। ਡਾਕਟਰ ਸਾਹਬ ਦੀ ਪਤਨੀ ਨੇ ਮਿਡ-ਵਾਈਫ਼ ਦਾ ਕੋਰਸ ਕੀਤਾ ਹੋਇਆ ਸੀ। ਦੋਵਾਂ ਮੀਆਂ ਬੀਵੀ ਦੀ ਚਾਂਦੀ ਹੀ ਚਾਂਦੀ ਸੀ। ਔਰਤਾਂ ਸਬੰਧੀ ਬਿਮਾਰੀ ਦੇ ਇਲਾਜ ਲਈ ਉਹ ਸੰਭਾਲ ਲੈਂਦੀ ਤੇ ਬਾਕੀ ਮਰੀਜ਼ ਡਾਕਟਰ ਦੀ ਉਡੀਕ ਵਿੱਚ ਬੈਠੇ” ਰਹਿੰਦੇ। ਜਦੋਂ ਡਾਕਟਰ ਸਾਹਬ ਘਰੇ ਆਉਂਦੇ ਤਾਂ ਸਾਰੇ ਮਰੀਜ਼ਾ ਵਿੱਚ ਭੱਜ ਦੌੜ ਮੱਚ ਜਾਂਦੀ ਕੋਈ ਕਹਿੰਦਾ ਮੈ” ਪਹਿਲਾ ਆਇਆ ਸੀ , ਕੋਈ ਕਹਿੰਦਾ ਨਈਂ ਮੈਂ ਪਹਿਲਾਂ ਆਇਆ ਸੀ। ਇਸ ਤਰ੍ਹਾਂ ਕਰਦੇ ਕਰਾਉਂਦੇ ਇੱਕ ਲੰਮੀ ਲਾਈਨ ਬਣ ਜਾਂਦੀ ਤੇ ਡਾਕਟਰ ਸਾਹਬ ਵਾਰੋ-ਵਾਰੀ ਸਭ ਨੂੰ ਚੈਕ ਕਰਦਾ। ਡਾਕਟਰ ਸਾਹਬ ਨੂੰ ਸਰਕਾਰੀ ਨੌਕਰੀ ਵਿੱਚ ਦਿਲਚਸਪੀ ਸੀ ਸਿਰਫ਼ ਸਰਕਾਰੀ ਤਨਖ਼ਾਹ ਕਰਕੇ ਪਰ ਪੈਸਾ ਉਸ ਨੂੰ ਪ੍ਰਾਈਵੇਟ ਕਲੀਨਿਕ ਵਿੱਚ ਹੀ ਬਣਦਾ ਸੀ ਸਰਕਾਰੀ ਤਨਖ਼ਾਹ ਨਾਲ ਤਾਂ ਮਸਾਂ ਘਰ ਦਾ ਗੁਜ਼ਾਰਾ ਹੀ ਹੁੰਦਾ ਸੀ। ਸਰਕਾਰੀ ਹਸਪਤਾਲ ਵਿੱਚ ਕੋਈ ਦੱਬਿਆ ਕੁਚਲਿਆ ਗ਼ਰੀਬ ਮਰੀਜ਼ ਆਉਂਦਾ ਤਾਂ ਉਨ੍ਹਾਂ ਨੂੰ ਕਹਿ ਦਿੰਦਾ ਇਹ ਮੇਰਾ ਐਡਰੈੱਸ ਹੈ ਤੁਸੀਂ ਸ਼ਾਮ ਨੂੰ ਮੇਰੇ ਘਰ ਆ ਜਾਣਾ ਚੰਗੀ ਤਰਾਂ ਚੈਕ ਕਰਕੇ ਦਵਾਈ ਦੇਵਾਂਗਾ। ਇੱਥੇ ਉਹ ਮਸ਼ੀਨਾਂ ਨਹੀਂ ਹਨ । ਇੱਕ ਵਾਰ ਇੱਕ ਗ਼ਰੀਬ ਪਰਿਵਾਰ ਦਾ ਬੱਚਾ ਬਿਮਾਰ ਹੋ ਗਿਆ ਗ਼ਰੀਬ ਹੋਣ ਕਰਕੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਨਈ ਲ” ਸਕਦੇ ਸੀ। ਉਣਵਾ ਸੋਚਿਆ ਕਿ ਸਰਕਾਰੀ ਹਸਪਤਾਲ ਵਿੱਚੋਂ ਦਵਾਈ ਲ” ਆਈਏ । ਉਹ ਗ਼ਰੀਬ ਆਪਣੇ ਬੱਚੇ ਨੂੰ ਲੈ ਕੇ ਹਸਪਤਾਲ ਡਾਕਟਰ ਸਾਹਬ ਕੋਲ ਆ ਗਏ, ਡਾਕਟਰ ਨੇ ਬੱਚੇ ਦਾ ਚੈਕਅਪ ਕਰਕੇ ਕਿਹਾ, ਤੁਸੀਂ ਇਦਾਂ ਕਰੀਓ ਸ਼ਾਮ ਨੂੰ ਮੇਰੇ ਘਰੇ ਆ ਜਾਇਓ ਮੈ ਚੰਗੀ ਤਰਾਂ ਵੇਖ ਕੇ ਦਵਾਈ ਦੇਵਾਂਗਾ। ਵਿਚਾਰੇ ਗ਼ਰੀਬ ਆਪਣੇ ਬੱਚੇ ਨੂੰ ਵਾਪਸ ਘਰ ਲੈ ਆਏ ਤੇ ਸੋਚਣ ਲੱਗੇ ਜੇ ਅਸੀਂ ਬਾਹਰੋਂ ਹੀ ਦਵਾਈ ਲੈਣੀ ਸੀ ਤਾਂ ਫਿਰ ਸਰਕਾਰ ਦੀਆਂ ਬਣੀਆਂ ਡਿਸਪੈਂਸਰੀਆਂ, ਹਸਪਤਾਲਾਂ ਦਾ ਕੀ ਫ਼ਾਇਦਾ ਹੋਇਆ ਚਲੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ, ਉਸ ਗ਼ਰੀਬ ਨੇ ਕਿਤੋਂ ਫੜ-ਫੜਾ ਕੇ ਪੈਸੇ ਇਕੱਠੇ ਕੀਤੇ ਤੇ ਸ਼ਾਮ ਨੂੰ ਡਾਕਟਰ ਸਾਹਿਬ ਦੇ ਕੋਲ ਘਰੇ ਚਲੇ ਗਏ। ਗ਼ਰੀਬ ਆਦਮੀ ਨੇ ਬਾਹਰ ਬੋਰਡ ਤੇ ਨਾਮ ਪੜ੍ਹਿਆ ਤੇ ਅੰਦਰ ਦਾਖਲ ਹੋਏ। ਕਲੀਨਿਕ ਵਿੱਚ ਕਾਫ਼ੀ ਭੀੜ ਲੱਗੀ ਹੋਈ ਸੀ, ਤੇ ਕਮਰੇ ਵਿੱਚ ਏ.ਸੀ. ਲੱਗਿਆ ਹੋਇਆ ਸੀ। ਮਰੀਜ਼ ਇੱਥੇ ਆ ਕੇ ਹੋਰ ਪਾਸੇ ਕਿਵੇਂ ਭੱਜ ਸਕਦਾ ਸੀ ਏ.ਸੀ. ਦੀ ਠੰਢੀ ਠੰਢੀ ਹਵਾ ਲੈਣ ਨੂੰ ਜੀਆ ਕਰਦਾ ਸੀ। 2 ਕੁ ਘੰਟਿਆਂ ਬਾਅਦ ਉਸ ਗ਼ਰੀਬ ਆਦਮੀ ਦੀ ਵਾਰੀ ਆਈ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਤੇ ਕਿਹਾ, ਬੈਠੋ।
ਡਾਕਟਰ ਸਾਹਿਬ ਨੇ ਬੱਚੇ ਨੂੰ ਚੈਕ ਕੀਤਾ ਤੇ ਕੰਪਾਉਂਡਰ ਨੂੰ ਆਵਾਜ਼ ਮਾਰੀ ਕੁੱਝ ਪੀਣ ਵਾਲੀਆਂ ਸ਼ੀਸ਼ੀਆਂ ਮੰਗਵਾਈਆਂ।
ਇਹ ਸਵੇਰੇ ਸ਼ਾਮ ਇੱਕ-ਇੱਕ ਚਮਚਾ ਦੇਣਾ ਤੇ ਪਰਸੋਂ ਫਿਰ ਵਿਖਾ ਜਾਣਾ।
ਅੱਛਾ ਜਨਾਬ ਕਿੰਨੇ ਪੈਸੇ ਡਾਕਟਰ ਸਾਹਬ, ਕਲਮ ਨਾਲ ਕਾਗ਼ਜ਼ ਤੇ ਹਿਸਾਬ ਕਿਤਾਬ ਲਾਉਂਦਾ ਹੋਇਆ ਬੋਲਿਆ ਆਪਣੇ…. ਇਹ….ਬਣੋਗੇ….. ਨੇ 900 ਰੁਪਏ।
ਉਸ ਗ਼ਰੀਬ ਆਦਮੀ ਨੇ ਦਵਾਈਆਂ ਤੇ ਲੱਗੇ ਲੇਬਲਾਂ ਤੇ ਰੇਟ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰੇਟ ਕੀਤੇ ਨਜ਼ਰ ਨਈ ਆਏ ਸਗੋਂ ਅੰਗਰੇਜ਼ੀ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਨਾਟ ਫ਼ਾਰ ਸੇਲ, ਸਿੰਪਲ ਓਨਲੀ। ਗ਼ਰੀਬ ਆਦਮੀ ਪੜ੍ਹ ਕੇ ਚੁੱਪ ਹੀ ਕਰ ਗਿਆ। ਹੋਰ ਕਰ ਵੀ ਕੀ ਸਕਦਾ ਸੀ। ਚੁੱਪ ਕਰਕੇ ਮਾਯੂਸ ਜਿਹੇ ਚੇਹਰੇ ਨਾਲ 900 ਰੁਪਏ ਦਿੱਤੇ ਵਾਪਸ ਆਪਣੇ ਘਰ ਨੂੰ ਆ ਗਿਆ। ਵਿਚਾਰਾ ਦੁਬਾਰਾ ਪਤਾ ਨਈਂ ਆਇਆ ਕਿ ਨਈਂ । ਥੋੜ੍ਹੀ ਦੇਰ ਬਾਅਦ ਇੱਕ ਗੱਡੀ ਕਲੀਨਿਕ ਦੇ ਸਾਹਮਣੇ ਆ ਕੇ ਰੁਕੀ ਉਨ੍ਹਾਂ ਦੀ ਨੂੰਹ ਗਰਭਵਤੀ ਸੀ ਸੀ। ਉਹ ਅੰਦਰ ਆਏ ਡਾਕਟਰ ਸਾਹਿਬ ਦੀ ਪਤਨੀ ਨੇ ਲੇਡੀ ਰੂਮ ਵਿੱਚ ਲਿਜਾ ਕੇ ਉਸ ਦਾ ਚੈਕਅਪ ਕੀਤਾ। ਤਕਰੀਬਨ ਪੰਦਰਾਂ ਮਿੰਟਾਂ ਤੋਂ ਬਾਅਦ ਡਾਕਟਰ ਸਾਹਿਬ ਦੀ ਪਤਨੀ ਡਾਕਟਰ ਕੋਲ ਆਈ ਤੇ ਕੰਨ ਵਿੱਚ ਪਤਾ ਨਹੀਂ ਕੀ ਕਿਹਾ ਤੇ ਡਾਕਟਰ ਸਾਹਿਬ ਨੇ ਸਭ ਮਰੀਜ਼ ਵਿੱਚੇ ਛੱਡ ਦਿੱਤੇ ਤੇ ਉਨ੍ਹਾਂ ਨੂੰ ਮਿਲੇ…..?????
ਫ਼ੈਸਲਾ ਤਹਿ ਹੋ ਗਿਆ ਸੀ, ਉਸ ਸਰਮਾਏਦਾਰ ਨੇ ਨੋਟਾਂ ਦੀ ਗੁੱਟੀ ਡਾਕਟਰ ਦੇ ਹੱਥ ਵਿੱਚ ਫੜਵਾਈ ਤੇ ਕਿਹਾ ਕਿ ਰਫ਼ਾ-ਦਫ਼ਾ ਕਰ ਦਿੱਤਾ ਜਾਵੇ। ਡਾਕਟਰ ਸਾਹਿਬ ਨੇ ਆਪਣੇ ਹਥਿਆਰ ਕਾਇਮ ਕੀਤੇ ਤੇ ਅੱਜ ਫਿਰ ਡਾਕਟਰ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ (ਭਰੂਣ ਹੱਤਿਆ)।
ਡਾਕਟਰ ਪੂਰਾ ਖ਼ੁਸ਼ ਨਜ਼ਰ ਆ ਰਿਹਾ ਸੀ, ਖੁੱਸ ਕਿਵੇਂ ਨਾ ਹੋਵੇ ਕਿਉਂਕਿ ਮਹੀਨੇ ਦੀ ਚੌਗੁਣੀ ਤਨਖ਼ਾਹ ਤਾਂ ਉਸ ਨੂੰ ਇੱਕ ਦਿਨ ਵਿੱਚ ਹੀ ਬਣ ਗਈ ਸੀ। ਤੇ ਉਹ ਸਰਮਾਏਦਾਰ ਪਰਿਵਾਰ ਵੀ ਪੂਰਾ ਖ਼ੁਸ਼ ਨਜ਼ਰ ਆ ਰਿਹਾ ਸੀ ਕਿਉਂਕਿ ਉਹਨਾ ਨੇ ਹੋਣ ਵਾਲੀ ਮਾਸੂਮ ਬੱਚੀ ਦਾ ਖਰਚਾ ਜੋ ਬਚਾ ਲਿਆ ਸੀ। ਤੇ ਲੋਕਾਂ ਦੇ ਤਾਅਨਿਆਂ ਤੋਂ ਬਚ ਗਏ ਸਨ।
ਜਦੋ ਉਹਨਾਂ ਦਾ ਪਰਿਵਾਰ ਬਾਹਰ ਗੱਡੀ ਵਿੱਚ ਬੈਠਾ ਤਾਂ ਉਹਨਾ ਸਰਮਾਏਦਾਰਾਂ ਦੀ ਨੂੰਹ ਦੀ ਨਿਗਾਹ ਅਚਾਨਕ ਡਾਕਟਰ ਸਾਹਿਬ ਦੇ ਘਰ ਦੇ ਬਾਹਰ ਲੱਗੇ ਬੋਰਡ ਤੇ ਪਈ ਜਿਸ ਤੇ ਲਿਖਿਅ ਹੋਇਆ ਸੀ ਇੱਥੇ ਲਿੰਗ ਨਿਰਧਾਰਿਤ ਟੈਸਟ ਨਹੀਂ ਕੀਤੇ ਜਾਂਦ। ਇੱਕ ਪਲ ਲਈ ਸਰਮਾਏਦਾਰਾਂ ਦੀ ਨੂੰਹ ਨੇ ਸ਼ਰਮ ਨਾਲ ਨੀਵੀ ਪਾ ਲਈ ਤੇ ਸਰਮਿੰਦਗੀ ਜਿਹੀ ਮਹਿਸੂਸ ਕਰਦੀ ਰਹੀ।
ਇਦਾਂ ਦੇ ਡਾਕਟਰਾ ਅਤੇ ਸਰਮਾਏਦਾਰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਰੱਬ ਸਜਾ ਜ਼ਰੂਰ ਦਿੰਦਾ ਹੈ ਪਰ ਅਸੀਂ ਕਦੇ ਮਹਿਸੂਸ ਨਹੀਂ ਕਰਦੇ ਅਤੇ ਕਿਸ ਤਰ੍ਹਾਂ ਡਾਕਟਰ ਲੋਕ ਆਪਣੇ ਨਿੱਜੀ ਕਲੀਨਿਕ ਖੋਲ੍ਵ ਕੇ ਗ਼ਰੀਬ ਲੋਕਾਂ ਨਾਲ ਲੁੱਟ ਰਹੇ ਹਨ। ਅਸੀਂ ਸਾਰੇ ਹੀ ਜਾਣਦੇ ਹਾਂ, ਕੋਈ ਅਣਜਾਣ ਨਹੀਂ ਹੈ।

ਅਵੀ ਅਵਤਾਰ ਸਿੰਘ
ਭਾਈ ਕਨ੍ਹਈਆ ਜੀ ਨਗਰ
ਪੱਖੀ ਰੋਡ, ਫਰੀਦਕੋਟ
9056349459

Leave a Reply

Your email address will not be published. Required fields are marked *

%d bloggers like this: