Fri. Apr 26th, 2019

”ਇੱਕ ਹੋਰ ਉਜ਼ਾਲਾ” ਨਾਟਕ ਦਾ ਕੀਤਾ ਗਿਆ ਮੰਚਨ

”ਇੱਕ ਹੋਰ ਉਜ਼ਾਲਾ” ਨਾਟਕ ਦਾ ਕੀਤਾ ਗਿਆ ਮੰਚਨ

ਹੁਸ਼ਿਆਰਪੁਰ, 8 ਮਾਰਚ (ਤਰਸੇਮ ਦੀਵਾਨਾ)- ਅੱਜ ਇੱਥੇ ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਮਹਾਤਮਾ ਗਾਂਧੀ ਇੰਸੀਟਿਚਿਊਟ ਆਫ਼ ਪਬਲਿਕ ਐਡਮੀਸਟੇਸ਼ਨ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਰ.ਟੀ.ਆਈ. ਸੰਬਧੀ ਅਸ਼ੋਕ ਪੁਰੀ ਦਾ ਲਿਖਿਆ ਅਤੇ ਨਿਰਦੇਸ਼ਕ ਨੁੱਕੜ ਨਾਟਕ ”ਇੱਕ ਹੋਰ ਉਜ਼ਾਲਾ” ਮਾਨਸਰ (ਮੁਕੇਰੀਆਂ), ਸ.ਸ.ਸ.ਸਕੂਲ ਸੰਸਾਰਪੁਰ (ਦਸੂਹਾ) ਅਤੇ ਚੱਬੇਵਾਲ ਵਿਖੇ ਕੀਤਾ ਗਿਆ। ਜਿਸ ਦੇ ਮੁੱਖ ਪ੍ਰਬੰਧਕ ਸ. ਹੀਰਾ ਸਿੰਘ ਬੀ.ਡੀ.ਓ. ਮੁਕੇਰੀਆਂ, ਪ੍ਰਿੰਸੀਪਲ ਵਿਜੈ ਕੁਮਾਰ ਸ਼ਰਮਾ ਸੰਸਾਰ ਪੁਰ, ਸਰਪੰਚ ਸ਼ਿਵਰੰਜਨ ਸਿੰਘ ਚੱਬੇਵਾਲ, ਪ੍ਰੇਮ ਸਿੰਘ ਅਤੇ ਹਰਪ੍ਰੀਤ ਕੌਰ ਸਨ।
ਨੁੱਕੜ ਨਾਟਕ ”ਇੱਕ ਹੋਰ ਉਜ਼ਾਲਾ” ਵਿੱਚ ਨਾਟਕਕਾਰ ਨੇ ਸੂਚਨਾ ਅਧਿਕਾਰ ਦੀ ਸ਼ਕਤੀ ਅਤੇ ਇਸ ਦੇ ਦੁਰ-ਉਪਯੋਗ ਨੂੰ ਆਪਣਾ ਵਿਸ਼ਾ ਬਣਾਇਆ ਹੈ। ਨਾਟਕਕਾਰ ਸਮਾਜ ਦੇ ਜਾਗਰੂਕ ਪੱਤਰਕਾਰ/ਪੀ.ਆਈ.ਓ. (ਪਬਲਿਕ ਇੰਨਫੋਰਮੇਸ਼ਨ ਅਫ਼ਸਰ) ਬੇਰੁਜ਼ਗਾਰ ਨੌਜਵਾਨ ਅਤੇ ਇੱਕ ਪਿੰਡ ਦੇ ਪ੍ਰਤੀਨਿਧ (ਸਰਪੰਚ) ਨੂੰ ਆਪਣੇ ਨਾਲ ਲੈ ਕੇ ਸਮਾਜ ਦਾ ਦਰਪਣ ਦਖਾਉਣ ਵਿੱਚ ਸਫ਼ਲ ਹੋਇਆ ਹੈ। ਨਾਟਕ ਵਿੱਚ ਅਸ਼ੋਕ ਪੁਰੀ (ਸੂਤਰਧਾਰ), ਗੁਰਮੇਲ ਸਿੰਘ (ਸਰਪੰਚ), ਕੁਲਦੀਪ ਮਾਹੀ (ਪੱਤਰਕਾਰ), ਵਿਕ੍ਰਮਪ੍ਰੀਤ (ਬੇਰੁਜ਼ਗਾਰ) ਅਤੇ ਸ਼ਰਨਜੀਤ ਨੇ ਕੰਮ ਦੇ ਬੋਝ ਵਿੱਚ ਦੱਬੇ ਪੀ.ਆਈ.ਓ. ਦੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਹੈ। ਨਾਟਕ ਵਿੱਚ ਪਾਤਰ ਸਮੂਹ ਸਥਾਨਾਂ ਤੇ ਆਪਣੇ-ਆਪਣੇ ਕਿਰਦਾਰ ਨਾਲ ਇੱਕ ਸੁਨੇਹਰੀ ਭਵਿੱਖ ਸਰਜਣ ਦਾ ਸੰਕਲਪ ਸਿਰਜਣ ਵਿੱਚ ਸਫ਼ਲ ਹੋਏ ਹਨ।
ਨੁੱਕੜ ਨਾਟਕ ਦੇ ਪ੍ਰਦਰਸ਼ਨ ਉਪਰੰਤ ਪ੍ਰਿੰਸੀਪਲ ਵਿਨੈ ਕੁਮਾਰ ਸ਼ਰਮਾ ਨੇ ਕੰਢੀ ਦੇ ਰਿਮੋਟ ਖੇਤਰ ਵਿੱਚ ਇੱਕ ਸੁਚਾਰੂ ਸੋਚ ਨਾਲ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੂੰ ਸਫ਼ਲਤਾ ਪੂਰਵਕ ਲੋਕਾਂ ਵਿੱਚ ਲੈ ਕੇ ਜਾਣ ਤੇ ਬਹੁ-ਰੰਗ ਕਲਾ ਮੰਚ ਅਤੇ ਮਹਾਤਮਾ ਗਾਂਧੀ ਪਬਲਿਕ ਐਡਮੀਸਟੇਸ਼ਨ ਇੰਸਟੀਚਿਊਟ ਨੂੰ ਮੁਬਾਰਕਬਾਰ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: