”ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ” ਵਲੌਂ ਪਿੰਡ ਲੋਧੀਪੁਰ ਵਿੱਖੇ ਸ਼ੋਅ

ss1

”ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ” ਵਲੌਂ ਪਿੰਡ ਲੋਧੀਪੁਰ ਵਿੱਖੇ ਸ਼ੋਅ

6-19
ਸ਼੍ਰੀ ਆਨੰਦਪੁਸਾਹਿਬ, 6 ਅਗਸਤ – ਸਰਕਾਰੀ ਸਕੀਮਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਵਾਲੀ ਅਤਿ ਆਧੁਨਿਕ ਅਤੇ ਅਧੂਨਿਕ ਸਾਜੋ-ਸਮਾਨ ਨਾਲ ਲੈਸ ਐਲਈਡੀ ਵਾਲੀ ਵੈਨ ਵਲੌਂ ਬੀਤੀ ਸ਼ਾਮ ਪਿੰਡ ਲੋਧੀਪੁਰ (ਨੇੜੇ ਸ਼੍ਰੀ ਆਨੰਦਪੁਰ ਸਾਹਿਬ) ਵਿਖੇ ਸ਼ੋਅ ਕੀਤਾ ਗਿਆ। ਇਸ ਮਹੀਨੇ ਦੀ ਪਹਿਲੀ ਤਰੀਖ ਤੌਂ ਹੁਣ ਇਸ ਪ੍ਰਚਾਰ ਵੈਨ ਦੇ ਨਾਲ-ਨਾਲ ਢਾਡੀ ਜੱਥੇ ਅਤੇ ਨੁਕੱੜ ਨਾਟਕ ਟੀਮਾਂ ਵਲੌਂ ਵੀ ਸ਼ੌਅ ਵਿਖਾਏ ਜਾਂਦੇ ਹਨ ਜਿਸ ਤਹਿਤ ਇਸ ਸ਼ੋਅ ਤੋਂ ਪਹਿਲਾਂ ਜਥੇਦਾਰ ਜਸਵੀਰ ਸਿੰਘ ਪਪਰਾਲੀ ਮੋਹਾਲੀ ਢਾਡੀ ਜਥੇ ਵਲੋਂ ਅਤੇ ਰੂਪਨਗਰ ਰੰਗਮੰਚ ਰੂਪਨਗਰ ਦੇ ਕਲਾਕਾਰਾਂ ਵਲੋਂ ਨੁਕੜ ਨਾਟਕ ਵੀ ਕੀਤਾ ਗਿਆ।
ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੌਂ ਲੌਕ ਭਲਾਈ ਦੀਆਂ ਅਨੇਕਾਂ ਸਕੀਮਾਂ ਬਣਾਈਆਂ ਗਈਆਂ ਹਨ ਪਰੰਤੂ ਕਈ ਵਾਰ ਸਕੀਮਾਂ ਸਬੰਧੀ ਜਾਣਕਾਰੀ ਨਾ ਹੋਣ ਕਾਰਣ ਲੌੜਵੰਦ ਲੌਕ ਇਸ ਦਾ ਲਾਹਾ ਨਹੀਂ ਲੈ ਪਾਂਦੇ ।ਇਸ ਵੈਨ ਰਾਹੀਂ ਲੋਕਾਂ ਨੂੰ ਇਨਾਂ ਸਕੀਮਾਂ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ ਤਾਂ ਜੋ ਲੌਕ ਇਸ ਦਾ ਲਾਹਾ ਲੈ ਸਕਣ ਇਸ ਤੌਂ ਇਲਾਵਾ ਪੰਜਾਬ ਸਰਕਾਰ ਵਲੌਂ ਪਿਛਲੇ 9 ਸਾਲ਼ਾਂ ਦੌਰਾਨ ਕਰਵਾਏ ਗਏ ਵਿਕਾਸ ਦੇ ਕੰੰਮਾਂ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ ਅਤੇ ਚਾਰ ਸਾਹਿਬਜ਼ਾਦੇ ਫਿਲਮ ਵੀ ਵਿਖਾਈ ਜਾ ਰਹੀ ਹੈ ।
ਉਨ੍ਹਾਂ ਇਹ ਵੀ ਦਸਿਆ ਕਿ 8 ਅਗਸਤ ਨੂੰ ਇਸ ਵੈਨ, ਢਾਡੀ ਜਥੇ ਅਤੇ ਨੁਕੜ ਨਾਟਕ ਦੀ ਟੀਮ ਵਲੋਂ ਪਿੰਡ ਕੋਟਲਾ, 9 ਅਗਸਤ ਨੂੰ ਪਿੰਡ ਨੱਕੀਆਂ, 10 ਅਗਸਤ ਨੂੰ ਝਿੰਜੜੀ, 11 ਅਗਸਤ ਨੂੰ ਨਿੱਕੂਵਾਲ, 12 ਅਗਸਤ ਨੂੰ ਬੱਢਲ ਲੋਅਰ ਜਦਕਿ 13 ਅਗਸਤ ਨੂੰ ਪਿੰਡ ਮੀਢਵਾਂ ਲੋਅਰ ਵਿਖੇ ਸ਼ੋਅ ਵਿਖਾਏ ਜਾਣਗੇ ।
ਬੀਤੀ ਸ਼ਾਮ ਦੇ ਸ਼ੌਅ ਦੌਰਾਨ ਪਿੰਡ ਲੋਧੀਪੁਰ ਵਾਸੀਆਂ ਵਲੌਂ ਪੰਜਾਬ ਦਾ ਪਾਣੀ ਸਾਡਾ ਪਾਣੀ ਨੂੰ ਬਹੁਤ ਸਰਾਹਿਆ ਗਿਆ ਅਤੇ ਸਰਕਾਰ ਦੀਆਂ ਹੋਰ ਸਕੀਮਾਂ ਸਬੰਧੀ ਵੀ ਭਰਪੂਰ ਜਾਣਕਾਰੀ ਹਾਸਲ ਕੀਤੀ ਇਸ ਤੋਂ ਇਲਾਵਾ ਜਥੇਦਾਰ ਜਸਵੀਰ ਸਿੰਘ ਪਪਰਾਲੀ ਮੋਹਾਲੀ ਦੇ ਢਾਡੀ ਜਥੇ ਵਲੋਂ ਪੇਸ਼ ਕੀਤੇ ਪ੍ਰੋਗਰਾਮ ਅਤੇ ਰੂਪਨਗਰ ਰੰਗਮੰਚ ਰੂਪਨਗਰ ਦੇ ਕਲਾਕਾਰਾਂ ਵਲੋਂ ਨੁਕੜ ਨਾਟਕ ਰਾਹੀਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਲੋਕਭਲਾਈ ਸਕੀਮਾਂ ਦਾ ਪਿੰਡ ਵਾਸੀਆਂ ਨੇ ਭਰਪੂਰ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਦਰਸ਼ਨ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸ਼ਰ, ਮਤੀ ਗੁਰਜੀਤ ਕੌਰ ਸਰਪੰਚ ਲੌਧੀਮਾਜਰਾ, ਸ਼੍ਰੀਮਤੀ ਜਸਵਿੰਦਰ ਕੌਰ ਸਰਪੰਚ ਮਟੌਰ, ਕ੍ਰਿਸ਼ਨ ਕੁਮਾਰ ਪੰਚਾਇਤ ਸਕੱਤਰ, ਗੁਰਬਚਨ ਸਿੰਘ ਪੰਚਾਇਤ ਸੰਮਤੀ ਮੈਂਬਰ, ਸੁਰਿੰਦਰ ਸਿੰਘ ਸੀਨੀਅਰ ਅਕਾਲੀ ਆਗੂ ਅਤੇ ਪਿੰਡ ਦੇ ਪੰਚ ਤੇ ਵਾਸੀ ਹਾਜਰ ਸਨ ।

Share Button

Leave a Reply

Your email address will not be published. Required fields are marked *