Sat. Apr 20th, 2019

‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਮ’

‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਮ’
ਜਨ ਪ੍ਰਚਾਰ ਵੈਨ ਦੀ ਸ਼ੁਰੂਆਤ ਪਿੰਡ ਭੈਣੀ ਮਹਿਰਾਜ ਤੋਂ ਅੱਜ
*ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰਚਾਰ ਵੈਨ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

2-28 (3)
ਮਹਿਲ ਕਲਾਂ 1 ਜੁਲਾਈ (ਪਰਦੀਪ ਕੁਮਾਰ)ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇੱਕ ਨਿਵੇਕਲੀ ਪਹਿਲ ਦੇ ਤਹਿਤ ਜਨ ਪ੍ਰਚਾਰ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ। ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਮ’ ਤਹਿਤ ਜ਼ਿਲੇ ਵਿੱਚ ਇਹ ਪ੍ਰੋਗਰਾਮ 1 ਜਲਾਈ ਤੋਂ ਪਿੰਡ ਭੈਣੀ ਮਹਿਰਾਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ ਨੇ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਪ੍ਰਚਾਰ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਸਮੇਂ ਦਿੱਤੀ।
ਉਨਾਂ ਦੱਸਿਆ ਕਿ ਇਸ ਪ੍ਰਚਾਰ ਵੈਨ ਰਾਹੀਂ ਲੋਕਾਂ ਨੂੰ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰਚਾਰ ਵੈਨ ਵਿੱਚ ਲੱਗੀ ਇੱਕ ਵੱਡੀ ਐਲ.ਈ.ਡੀ ਅਤੇ ਬਿਹਤਰੀਨ ਸਾਊਂਡ ਸਿਸਟਮ ਰਾਹੀਂ ਚਾਰ ਸਾਹਿਬਜਾਦੇ ਫ਼ਿਲਮ ਵੀ ਦਿਖਾਈ ਜਾਵੇਗੀ ਅਤੇ ਨਾਲ ਹੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਵਿਕਾਸ ਸਕੀਮਾਂ ਅਤੇ ਲੋਕਾਂ ਦੇ ਹਿੱਤਾਂ ਵਿੱਚ ਕੀਤੇ ਗਏ ਕੰਮਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰਚਾਰ ਵੈਨ ਰਾਹੀਂ ਹਰ ਐਤਵਾਰ ਨੂੰ ਛੱਡ ਕੇ ਹਰ ਦਿਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ਾਮ 5 ਵਜੇ ਤੋਂ ਸ਼ਾਮ 8 ਵਜੇ ਤੱਕ ਪ੍ਰੋਗਰਾਮ ਕੀਤਾ ਜਾਵੇਗਾ।
ਇਸ ਮੌਕੇ ਹੋਰਨਾ ਤੋ ਇਲਾਵਾ ਐਸ ਡੀ ਐਮ ਬਰਨਾਲਾ ਅਮਰਵੀਰ ਸਿੰਘ ਸਿੱਧੂ, ਜ਼ਿਲਾ ਪ੍ਰਧਾਨ ਸਹਿਰੀ ਸੰਜੀਵ ਸ਼ੌਰੀ, ਜ਼ਿਲਾ ਪ੍ਰਧਾਨ ਦਿਹਾਤੀ ਪਰਮਜੀਤ ਸਿੰਘ ਖਾਲਸਾ, ਰਮਿੰਦਰ ਸਿੰਘ ਰੰਮੀ ਢਿੱਲੋ, ਹਰਪਾਲ ਇੰਦਰ ਸਿੰਘ ਰਾਹੀ, ਜਰਨੈਲ ਸਿੰਘ ਭੋਤਨਾ, ਮੱਖਣ ਸਿੰਘ ਧਨੌਲਾ, ਸੋਨੀ ਜਾਗਲ ਆਦਿ ਹਾਜ਼ਰ ਸਨ।
ਇਹ ਪ੍ਰਚਾਰ ਵੈਨ 1 ਜੁਲਾਈ ਨੂੰ ਬਰਨਾਲਾ ਹਲਕੇ ਦੇ ਪਿੰਡ ਭੈਣੀ ਮਹਿਰਾਜ, 2 ਜੁਲਾਈ ਨੂੰ ਬਡਬਰ, 4 ਜੁਲਾਈ ਨੂੰ ਭੂਰੇ, 5 ਜੁਲਾਈ ਨੂੰ ਹਰੀਗੜ, 6 ਜੁਲਾਈ ਨੂੰ ਜਵੰਧਾ ਪਿੰਡੀ, 7 ਜੁਲਾਈ ਨੂੰ ਭੱਠਲਾ, 8 ਜੁਲਾਈ ਨੂੰ ਕੱਟੂ, 9 ਜੁਲਾਈ ਨੂੰ ਦਾਨਗੜ, 11 ਜੁਲਾਈ ਨੂੰ ਭਦੌੜ ਹਲਕੇ ਦੇ ਪਿੰਡ ਪੱਖੋਕਲਾਂ, 12 ਜੁਲਾਈ ਨੂੰ ਰੁੜੇਕੇ ਕਲਾਂ, 13 ਜੁਲਾਈ ਨੂੰ ਧੌਲਾ, 14 ਜੁਲਾਈ ਨੂੰ ਢਿਲਵਾਂ, 15 ਜੁਲਾਈ ਨੂੰ ਉਗੋਕੇ, 16 ਜੁਲਾਈ ਨੂੰ ਰਾਮਗੜ, 18 ਜੁਲਾਈ ਨੂੰ ਭਦੌੜ, 19 ਜੁਲਾਈ ਨੂੰ ਸ਼ਹਿਣਾ, 20 ਜੁਲਾਈ ਤਪਾ, 21 ਜੁਲਾਈ ਨੂੰ ਕਾਲੇਕੇ, 22 ਜੁਲਾਈ ਨੂੰ ਮਹਿਲਕਲਾਂ ਹਲਕੇ ਦੇ ਪਿੰਡ ਵਜੀਦਕੇ ਖੁਰਦ, 23 ਜੁਲਾਈ ਨੂੰ ਵਜੀਦਕੇ ਕਲਾਂ, 25 ਜੁਲਾਈ ਨੂੰ ਚੁਹਾਨਕੇ ਕਲਾਂ, 26 ਜੁਲਾਈ ਨੂੰ ਚੁਹਾਨਕੇ ਖੁਰਦ, 27 ਜੁਲਾਈ ਨੂੰ ਠੀਕਰੀਵਾਲਾ, 28 ਜੁਲਾਈ ਨੂੰ ਰਾਏਸਰ ਪਟਿਆਲਾ, 29 ਜੁਲਾਈ ਨੂੰ ਰਾਏਸਰ ਪੰਜਾਬ, 30 ਜੁਲਾਈ ਨੂੰ ਚੰਨਣਵਾਲ ਵਿਖੇ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: