ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਇੱਕ ਮਾਂ ਨੇ ਮਾਂ ਸਬਦ ਨੂੰ ਫਿਰ ਕੀਤਾ ਸਰਮਸਾਰ

ਇੱਕ ਮਾਂ ਨੇ ਮਾਂ ਸਬਦ ਨੂੰ ਫਿਰ ਕੀਤਾ ਸਰਮਸਾਰ
ਕਸਬਾ ਫਤਿਹਗ੍ਹੜ ਪੰਜਤੂਰ ਦੇ ਇੱਕ ਪਿੰਡ ਵਿੱਚ ਦੋ ਮਸੂੰਮ ਬੱਚਿਆ ਦਾ ਆਪਣੇ ਭਰਾ ਨਾਲ ਮਿਲਕੇ ਕੀਤਾ ਕਤਲ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਚ

ਫਤਿਹਗੜ ਪੰਜਤੂਰ/ਫਤਿਹ ਉੱਲਾ ਸ਼ਾਹ,18 ਮਈ (ਸਰਬਜੀਤ ਰੋਲੀ)-ਅੱਜ ਮੋਗਾ ਇਲਾਕੇ ਵਿਚ ਉਸ ਸਮੇਂ ਸਹਿਮ ਅਤੇ ਲਹਿਰ ਦੌੜ ਗਈ ਜਦੋਂ ਮੋਗਾ ਜ਼ਿਲੇ ਦੇ ਕਸਬੇ ਫਤਿਹਗੜ ਪੰਜਤੂਰ ਨੇੜਲੇ ਪਿੰਡ ਫਤਿਹ ਉੱਲਾ ਸ਼ਾਹ ਵਿਖੇ ਭੈਣ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਨਿਰਪੱਖ ਅਵਾਜ ਨਿਊਜ਼ ਪੋਰਟਲ ਨੂੰ ਗੁਪਤ ਸੂਤਰਾਂ ਤੋਂ ਪ੍ਰਾਪਤ ਸੂਚਨਾ ਮੁਤਾਬਕ ਇਹ ਘਟਨਾ ਸ਼ਾਮ ਸਮੇਂ ਹੋਈ ਜਦੋਂ ਲਵਦੀਪ ਸਿੰਘ ਪੁੱਤਰ ਸ਼ੇਰ ਸਿੰਘ ਉਮਰ 16 ਸਾਲ ਅਤੇ ਜਸਮੀਨ ਕੌਰ ਪੁੱਤਰੀ ਸ਼ੇਰ ਸਿੰਘ ਉਮਰ 3 ਸਾਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਬੰਧੀ ਡੀ ਐੱਸ ਪੀ ਇਨਵੈਸਟੀਗੇਸ਼ਨ ਸ: ਸਰਬਜੀਤ ਸਿੰਘ ਨੇ ਨਿਰਪੱਖ ਅਵਾਜ ਅਖਵਾਰ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਬਰੀਕੀ ਨਾਲ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਪਰ ਹੁਣ ਤੱਕ ਦੀ ਪੜਤਾਲ ਉਪਰੰਤ ,ਕਤਲ ਕਿਸ ਨੇ ਕੀਤੇ ਠੋਸ ਰੂਪ ਵਿਚ ਨਹੀਂ ਕਿਹਾ ਜਾ ਸਕਦਾ । ਇਹ ਪਰਿਵਾਰ ਪਿੰਡ ਦੀ ਢਾਣੀ ਵਿਚ ਰਹਿੰਦਾ ਸੀ ਇਸ ਕਰਕੇ ਕਤਲ ਉਪਰੰਤ ਬੇਸ਼ੱਕ ਪੁਲਿਸ ਦੇ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਤਫਤੀਸ਼ ਕਰ ਰਹੇ ਹਨ ਪਰ ਲੋਕਾਂ ਵੱਲੋਂ ਕਤਲਾਂ ਸਬੰਧੀ ਵੱਖ ਵੱਖ ਕਹਾਣੀਆਂ ਬਿਆਨ ਕੀਤੀਆਂ ਜਾ ਰਹੀਆਂ ਹਨ । ਇਕ ਸ਼ੰਕੇ ਅਨੁਸਾਰ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਕਤਲ ਦੋਨਾਂ ਬੱਚਿਆਂ ਦੇ ਪਿਤਾ ਸ਼ੇਰ ਸਿੰਘ ਨੇ ਹੀ ਕੀਤੇ ਹਨ । ਇਸ ਦੂਹਰੇ ਕਤਲ ਕਾਂਡ ਪਿੱਛੇ ਪਰਿਵਾਰਕ ਝਗੜੇ ਨੂੰ ਜਿੰਮੇਵਾਰ ਸਮਝਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੋਨਾਂ ਮ੍ਰਿਤਕ ਬੱਚਿਆਂ ਦੇ ਪਿਤਾ ਸ਼ੇਰ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੇ ਇਸੇ ਪਿੰਡ ਦੀ ਪਰਮਜੀਤ ਕੌਰ ਨਾਲ ਦੂਜਾ ਵਿਆਹ ਕਰਵਾਇਆ ਹੋਇਆ ਹੈ। ਪਹਿਲੀ ਪਤਨੀ ਦੇ ਦੋਨੋਂ ਲੜਕੇ ਧਰਮਜੀਤ ਸਿੰਘ ਉਮਰ 18 ਸਾਲ ਅਤੇ ਲਵਜੀਤ ਸਿੰਘ ਉਮਰ 16 ਸਾਲ ਅਪਾਹਿਜ ਹਨ , ਜਿਹਨਾਂ ਵਿਚੋਂ ਛੋਟੇ ਲਵਜੀਤ ਨੂੰ ਅੱਜ ਕਤਲ ਕਰ ਦਿੱਤਾ ਗਿਆ। ਇਸ ਕਤਲ ਕਾਂਢ ਵਿਚ ਮਾਰੀ ਗਈ ਤਿੰਨ ਸਾਲਾ ਬੱਚੀ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਪਹਿਲੀ ਪਤਨੀ ਦੀ ਹੈ ਜਾਂ ਹੁਣ ਵਾਲੀ ਦੀ । ਅੱਜ ਦੀ ਇਸ ਘਟਨਾ ਉਪਰੰਤ ਸ਼ੇਰ ਸਿੰਘ ਨੇ ਦੋਸ਼ ਲਾਇਆ ਕਿ ਫਤਿਹ ਉੱਲਾ ਸ਼ਾਹ ਪਿੰਡ ਵਿਚ ਹੀ ਰਹਿੰਦੇ ਉਸ ਦੇ ਸਾਲੇ ਮਲਕੀਤ ਸਿੰਘ ਨੇ ਇਹ ਕਤਲ ਕੀਤੇ ਹਨ ਜਦਕਿ ਮਲਕੀਤ ਸਿੰਘ ਵੱਲੋਂ ਇਹ ਦੋਸ਼ ਸ਼ੇਰ ਸਿੰਘ ਉੱਤੇ ਮੜੇ ਜਾ ਰਹੇ ਹਨ । ਇਕ ਹੋਰ ਕਹਾਣੀ ਮੁਤਾਬਕ ਸ਼ੇਰ ਸਿੰਘ ਦੀ ਪਤਨੀ ਪਰਮਜੀਤ ਕੌਰ ਆਪਣੇ ਮਤਰੇਏ ਪੁੱਤਰ ਲਵਜੀਤ ਸਿੰਘ ਨੂੰ ਕੁੱਟਮਾਰ ਕਰ ਰਹੀ ਸੀ ਤਾਂਂ ਛੋਟੀ ਬੱਚੀ ਜਸਮੀਨ ਨੇ ਮੋਬਾਈਲ ਰਾਹੀਂ ਵੀਡੀਓ ਬਣਾਉਂਦਿਆਂ ਆਖਿਆ ‘ ਮੈਂ ਭਾਪੇ ਨੂੰ ਦੱਸਾਂਗੀ’ । ਉਸੇ ਪਲ ਪਰਮਜੀਤ ਕੌਰ ਦੇ ਭਰਾ ਮਲਕੀਤ ਸਿੰਘ ਸ਼ਰਾਬੀ ਹਾਲਤ ਵਿਚ ਘਰੇ ਆ ਗਿਆ ਅਤੇ ਉਸ ਨੇ ਕੁਹਾੜੀ ਨਾਲ ਲਵਜੀਤ ਸਿੰਘ ਅਤੇ ਜਸਮੀਨ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਪੁਸ਼ਟ ਖ਼ਬਰਾਂ ਮੁਤਾਬਕ ਪੁਲਿਸ ਨੇ ਸ਼ੇਰ ਸਿੰਘ ,ਮਲਕੀਤ ਸਿੰਘ ਅਤੇ ਪਰਮਜੀਤ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਲਵਜੀਤ ਸਿੰਘ ਦਾ ਵੱਡਾ ਭਰਾ ਧਰਮਜੀਤ ਸਿੰਘ ਇਸ ਘਟਨਾ ਦਾ ਚਸ਼ਮਦੀਦ ਗਵਾਹ ਹੈ ਜਿਸ ਤੋਂ ਸਾਰੇ ਘਟਨਾ ਕ੍ਰਮ ਤੋਂ ਪਰਦਾ ਉਠਾਉਣ ਦੀ ਆਸ ਕੀਤੀ ਜਾ ਰਹੀ ਹੈ। ਲੋਕ ਇਸ ਗੱਲ ’ਤੇ ਵੀ ਹੈਰਾਨ ਹਨ ਕਿ ਮਤਰੇਏ ਪੁੱਤਰ ਨੂੰ ਕਤਲ ਕਰਨ ਦੀ ਘਟਨਾ ਵਿਚ ਸ਼ਾਮਲ ਪਰਮਜੀਤ ਕੌਰ ਨੇ ਆਪਣੇ ਢਿੱਡੋਂ ਜਾਈ ਛੋਟੀ ਬੱਚੀ ਨੂੰ ਕਿਨਾਂ ਹਾਲਾਤਾਂ ਵਿਚ ਮੌਤ ਦੇ ਮੂੰਹ ਧਕੇਲ ਦਿੱਤਾ।

Leave a Reply

Your email address will not be published. Required fields are marked *

%d bloggers like this: