Tue. Jun 25th, 2019

‘ਇੱਕ ਪੰਜਾਬੀ’ ਸੱਭਿਆਚਾਰਕ ਸੰਸਥਾ ਨੇ ਪੰਜਾਬੀ ਵਿਰਸੇ ਦੀ ਸ਼ਾਨ ਨੂੰ ਲਾਏ ਚਾਰ ਚੰਨ੍ਹ

‘ਇੱਕ ਪੰਜਾਬੀ’ ਸੱਭਿਆਚਾਰਕ ਸੰਸਥਾ ਨੇ ਪੰਜਾਬੀ ਵਿਰਸੇ ਦੀ ਸ਼ਾਨ ਨੂੰ ਲਾਏ ਚਾਰ ਚੰਨ੍ਹ

image2.jpeg

ਵਰਜੀਨੀਆ, 22 ਮੲੀ  (ਰਾਜ ਗੋਗਨਾ): ਇੱਕ ਪੰਜਾਬੀ ਸੰਸਥਾ ਵੱਲੋਂ ਅੱਠਵਾਂ ਪੰਜਾਬੀ ਮੇਲਾ ਬੁਲਰਨ ਪਾਰਕ ਵਿਖੇ ਅਯੋਜਿਤ ਕੀਤਾ ਗਿਆ, ਜਿਸ ਵਿੱਚ ਨਾਮੀ ਕਲਾਕਾਰਾਂ ਵਲੋਂ ਆਪਣੀ ਬਿਹਤਰ ਗਾਇਕੀ ਦਾ ਇਜ਼ਹਾਰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਕੀਤਾ। ਜਿੱਥੇ ਇਹ ਪੰਜਾਬੀ ਸੱਭਿਆਚਾਰਕ ਸ਼ਾਮ ਵੱਖਰੀ ਛਾਪ ਛੱਡ ਗਈ, ਉੱਥੇ ਆਏ ਸਰੋਤਿਆਂ ਨੇ ਨੱਚ ਨੱਚ ਕੇ ਧਰਤੀ ਹਿਲਾ ਦਿੱਤੀ। ਇਹ ਸਭ ਕੁਝ ਪੰਜਾਬੀ ਗਾਇਕਾਂ ਦੀ ਧਮਾਲ ਅਤੇ ਢੋਲ ਦੇ ਡਗੇ ਦੀ ਛਾਪ ਦਾ ਕਾਰਗਰ ਜਾਦੂ ਸੀ।

ਜ਼ਿਕਰਯੋਗ ਹੈ ਕਿ ਮੇਲੇ ਦੀ ਸ਼ੁਰੂਆਤ ਸਥਾਨਕ ਲੋਕ ਨਾਚਾਂ ਅਤੇ ਸਹਿਯੋਗੀਆਂ ਦੇ ਸਨਮਾਨ ਨਾਲ ਸ਼ੁਰੂ ਹੋਈ ਜੋ ਹੌਲੀ-ਹੌਲੀ  ਧਮਕ ਪਾਉਂਦੀ ਸੁਖਸ਼ਿੰਦਰ ਛਿੰਦਾ, ਅਨਮੋਲ ਗਗਨ ਮਾਨ, ਜੋਨੀ ਜੌਹਲ ਦੇ ਮਸ਼ਹੂਰ ਗੀਤਾਂ ਦੇ ਜਾਦੂ ਨੇ ਸੈਂਕੜੇ ਸਰੋਤਿਆਂ ਦੀ ਦਿਲ ਦੀ ਧੜਕਣ ਨੂੰ ਤੇਜ਼ ਕਰਨ ਦੇ ਨਾਲ ਨਾਲ ਭੰਗੜੇ ਦੀ ਰੂਹ ਨੂੰ ਤਾਜ਼ਾ ਕਰ ਦਿੱਤਾ ।
image1.jpegਜਿਉਂ ਹੀ ਰਣਜੀਤ ਬਾਵਾ ਪੰਜਾਬੀ ਪਹਿਰਾਵੇ ਵਿੱਚ ਸਰੋਤਿਆਂ ਨੇ ਸਟੇਜ ਤੇ ਵੇਖਿਆ ਤਾਂ ਉਸਦੇ ਗੀਤਾਂ ਤੋਂ ਪਹਿਲਾਂ ਹੀ ਸੀਟੀਆਂ, ਚੀਕਾਂ ਅਤੇ ਉਛਲ ਕੁੱਦਣ ਦਾ ਖਾੜਾ ਭੱਖ ਗਿਆ। ਜਿਉਂ ਹੀ ਉਸਨੇ ਗੀਤ ਗਿੱਦੜਾਂ ਦਾ ਫਿਰਦਾ ਗਰੁੱਪ ਫਿਰਦਾ-ਕਹਿੰਦੇ ਸ਼ੇਰ ਮਾਰਨਾ, ਇਸਤੋਂ ਇਲਾਵਾ ਮੇਰੀਏ ਸਰਦਾਰਨੀਏ—ਤੈਨੂੰ ਉਮਰ ਮੇਰੀ ਲੱਗ ਜਾਵੇ, ਅਾਦਿ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖੀ ਰੱਖਿਆ। ਜਿੱਥੇ ਇੱਕ ਹੋਰ ਇੱਕ ਹੋਰ ਦੀਆਂ ਅਵਾਜ਼ਾਂ ਨੇ ਉਸਨੂੰ ਗੀਤਾਂ ਦੇ ਗੇੜ ਵਿੱਚ ਹੰਭਾ ਕੇ ਰੱਖ ਦਿੱਤਾ। ਪਰ ਉਸਦੇ ਢੋਲ ਦੇ ਗੀਤਾਂ ਨੇ ਖੂਬ ਨਚਾਇਆ।

image3.jpeg

 ਮੇਲੇ ਵਿੱਚ ਸਟਾਲਾਂ ਦੇ ਖਾਣ ਪੀਣ ਤੋਂ ਇਲਾਵਾ ਫਰੀ ਪਾਣੀ ਦੇ ਸਟਾਲ ਦੀਆਂ ਖੂਬ ਧੁੰਮਾਂ ਸਨ। ਪਰ ਇਸ ਮੇਲੇ ਦੀ  ਕਾਮਯਾਬੀ ਇੱਕ ਪੰਜਾਬੀ ਮੇਲੇ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਦਿਨ ਰਾਤ ਇੱਕ ਕਰਕੇ ਮੇਲੇ ਦੀ ਕਾਮਯਾਬੀ ਬਖਸ਼ੀ ਤੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਨ ਦੀ ਰੀਤ ਨਿਭਾਈ ਜੋ ਕਾਬਲੇ ਤਾਰੀਫ ਸੀ।

Leave a Reply

Your email address will not be published. Required fields are marked *

%d bloggers like this: