ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਇੱਕ ਦੋਸ਼ੀ ਤੋਂ 2 ਕਿਲੋ ਅਫੀਮ ਅਤੇ ਦੂਜੇ ਮਾਮਲੇ ਵਿੱਚ ਲੁੱਟ ਦੀ ਯੋਜਨਾ ਬਣਾਉਂਦੇ 4 ਦੋਸ਼ੀਆ ਤੋਂ ਮਾਰੂ ਹਥਿਆਰ ਅਤੇ 315 ਬੋਰ ਪਿਸਟਲ ਕੀਤੀ ਬਰਾਮਦ

ਇੱਕ ਦੋਸ਼ੀ ਤੋਂ 2 ਕਿਲੋ ਅਫੀਮ ਅਤੇ ਦੂਜੇ ਮਾਮਲੇ ਵਿੱਚ ਲੁੱਟ ਦੀ ਯੋਜਨਾ ਬਣਾਉਂਦੇ 4 ਦੋਸ਼ੀਆ ਤੋਂ ਮਾਰੂ ਹਥਿਆਰ ਅਤੇ 315 ਬੋਰ ਪਿਸਟਲ ਕੀਤੀ ਬਰਾਮਦ

7-36 (1)

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਸਿਟੀ ਪੁਲਿਸ ਨੇ 2 ਵੱਖ ਵੱਖ ਮਾਮਲਿਆ ਵਿੱਚ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਇਹ ਜਾਣਕਾਰੀ ਅੱਜ ਆਪਣੀ ਪੱਤਰਕਾਰ ਵਾਰਤਾ ਵਿੱਚ ਐਸ ਪੀ ਰਾਜਪੁਰਾ ਸ੍ਰ. ਮਨਜੀਤ ਸਿੰਘ ਬਰਾੜ ਨੇ ਪਤਰਕਾਰ ਵਾਰਤਾ ਵਿੱਚ ਪਤਰਕਾਰਾ ਨੂੰ ਦਿਤੀ। ਐਸ ਪੀ ਮਨਜੀਤ ਬਰਾੜ ਨੇ ਦਸਿਆ ਕਿ ਪਹਿਲੇ ਮਾਮਲੇ ਵਿੱਚ ਸਿਟੀ ਇੰਚਾਰਜ ਇੰਸਪੈਕਟਰ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਚੌਕੀ ਬਸ ਸਟੈਂਡ ਦੇ ਇੰਚਾਰਜ ਸ੍ਰ. ਗੁਰਵਿੰਦਰ ਸਿੰਘ ਨੇ ਆਈ ਸੀ ਐਲ ਫਾਟਕ ਨੇੜੇ ਤੋਂ ਜੀ ਟੀ ਰੋਡ ਤੋਂ ਦੌਰਾਨੇ ਗਸ਼ਤ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਪੁਛਗਿਛ ਕੀਤੀ ਤਾਂ ਉਸਦੇ ਹੱਥ ਵਿੱਚ ਇੱਕ ਵਜਨਦਾਰ ਕਾਲੇ ਬੈਗ ਵਿਚੋਂ 2 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ। ਐਸ ਪੀ ਨੇ ਦਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਬਬਲੂ ਪੁਤਰ ਪ੍ਰਭੂ ਲਾਲ ਪਿੰਡ ਨਾਦਣਾ ਮਧਪ੍ਰਦੇਸ਼ ਦੇ ਤੌਰ ਤੇ ਹੋਈ ਹੈ ਇਹ ਦੋਸ਼ੀ ਅੰਬਾਲਾ ਰੋਡ ਤੋਂ ਰਾਜਪੁਰਾ ਵਲ ਪੈਦਲ ਆ ਰਿਹਾ ਸੀ ਅਤੇ ਉਹ ਇਹ ਅਫੀਮ ਮਧਪ੍ਰਦੇਸ਼ ਤੋਂ ਲਿਆਇਆ ਸੀ ਤੇ ਇਹ ਅਫੀਮ ਉਸ ਵਲੋ ਖੰਨਾ ਵਿਖੇ ਕਿਸੇ ਅਣਪਛਾਤੇ ਵਿਅਕਤੀ ਨੂੰ ਦੇਣੀ ਸੀ ਜੋ ਕਿ ਇੱਕ ਲਾਲ ਰੰਗ ਦੀ ਕਾਰ ਵਿੱਚ ਆਉਂਦਾ ਸੀ।ਦੋਸ਼ੀ ਨੇ ਦਸਿਆ ਕਿ ਜੇਕਰ ਉਹ ਵਿਅਕਤੀ ਉਸਦੇ ਸਾਹਮਣੇ ਆਵੇ ਤਾਂ ਉਹ ਉਸਨੂੰ ਪਹਿਚਾਣ ਸਕਦਾ ਹੈ ਬਹਰਹਾਲ ਦੋਸ਼ੀ ਖਿਲਾਫ ਮੁਕਦਮਾ ਨੰਬਰ 160-4-07-2016 ਨੂੰ ਧਾਰਾ 18/61/85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਸਿਟੀ ਰਾਜਪੁਰਾ ਅਧੀਨ ਦਰਜ ਕਰ ਲਿਆ ਗਿਆ ਹੈ।

ਇਸੇ ਤਰਾਂ ਐਸ ਪੀ ਮਨਜੀਤ ਸਿੰਘ ਬਰਾੜ ਨੇ ਦਸਿਆ ਕਿ ਦੂਜੇ ਮਾਮਲੇ ਵਿੱਚ ਸਿਟੀ ਰਾਜਪੁਰਾ ਵਿੱਚ ਤੈਨਾਤ ਏ ਐਸ ਆਈ ਸਵਰਣ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ 4 ਨੌਜਵਾਨਾ ਨੂੰ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਫੜਿਆ ਹੈ। ਉਹਨਾਂ ਦਸਿਆ ਕਿ ਏ ਐਸ ਆਈ ਸਵਰਣ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਅੰਬਾਲਾ ਰੋਡ ਤੇ ਹੱਡਾ ਰੋੜੀ ਅਤੇ ਗੰਦੇ ਨਾਲੇ ਦੇ ਨਜਦੀਕ ਇੱਕ ਚਿਟੇ ਰੰਗ ਦੀ ਸਕੋਰਪੀੳ ਬਿਨਾ ਨੰਬਰ ਪਲੇਟ ਵਾਲੀ ਕਾਰ ਸਵਾਰ 4 ਮੁਜਰਮ ਕਿਸੇ ਵਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ ਤਾਂ ਉਹਨਾਂ ਵਲੋ ਛਾਪੀਮਾਰੀ ਕਰ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਹਨਾਂ ਦੀ ਪਹਿਚਾਣ ਅਮਰੀਕ ਸਿੰਘ ਪੁਤਰ ਕੁਲਵੰਤ ਸਿੰਘ ਨਿਵਾਸੀ ਲੁਧਿਆਣਾ, ਗੁਰਜੰਟ ਸਿੰਘ ਉਰਫ ਰੋਡਾ ਪੁਤਰ ਗੁਰਮੀਤ ਸਿੰਘ ਨਿਵਾਸੀ ਫਤਿਹਗੜ ਸਾਹਿਬ, ਤਰਸੇਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫਤਿਹਗੜ ਸਾਹਿਬ, ਕੁਲਦੀਪ ਸਿੰਘ ਪੁੱਤਰ ਸੁਚਾ ਸਿੰਘ ਦੇ ਤੌਰ ਤੇ ਹੋਈ ਹੈ ਅਤੇ ਰਾਜਾ ਨਾਂ ਦਾ ਇੱਕ ਦੋਸ਼ੀ ਫਰਾਰ ਹੋ ਗਿਆ ਹੈ। ਇਹਨਾਂ ਦੋਸ਼ੀਆਂ ਕੋਲੋ ਇੱਕ 315 ਬੋਰ ਦੀ ਪਿਸਟਲ,2 ਜਿੰਦਾ ਕਾਰਤੂਸ, ਇੱਕ ਛੁਰਾ ਅਤੇ ਇਕ ਦਾਤਰ ਬ੍ਰਾਮਦ ਕੀਤੀ ਗਈ ਹੈ। ਐਸ ਪੀ ਨੇ ਦਸਿਆ ਕਿ ਦੋਸ਼ੀ ਅਮਰੀਕ ਸਿੰਘ ਤੇ ਪਹਿਲਾ ਵੀ 6 ਮੁਕੱਦਮੇ ਲੁਧਿਆਰਾ ਦੇ ਦੁਗਰੀ ਇਲਾਕੇ ਵਿੱਚ ਚਲ ਰਹੇ ਹਨ ਅਤੇ ਉਹ ਉਥੇ ਪੀ ੳ ਕਰਾਰ ਹੈ। ਦੋਸ਼ੀਆ ਖਿਲਾਫ 399-402 ਆਈ ਪੀ ਸੀ 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਹੋਰ ਉਹਨਾਂ ਪਾਸੋ ਪੁਛਗਿਛ ਜਾਰੀ ਹੈ।

Leave a Reply

Your email address will not be published. Required fields are marked *

%d bloggers like this: