Tue. Dec 10th, 2019

ਇੱਕ ਦੂਸਰੇ ਨੂੰ ਸਮਝਣ ਤੇ ਮਜ਼ਬੂਤ ਰਿਸ਼ਤੇ ਲਈ ਖਾਮੋਸ਼ ਚਿਹਰੇ ਪੜਨ ਦੀ ਕਲਾ ਸਿੱਖੋ

ਇੱਕ ਦੂਸਰੇ ਨੂੰ ਸਮਝਣ ਤੇ ਮਜ਼ਬੂਤ ਰਿਸ਼ਤੇ ਲਈ ਖਾਮੋਸ਼ ਚਿਹਰੇ ਪੜਨ ਦੀ ਕਲਾ ਸਿੱਖੋ

ਕੁਦਰਤ ਦੀ ਬੁੱਕਲ ਵਿੱਚ ਅਨੇਕਾਂ ਜ਼ਿੰਦਗੀਆਂ ਪਲ ਰਹੀਆਂ ਹਨ। ਹਰ ਕਿਸੇ ਨੂੰ ਆਪਣੇ ਜ਼ਜਬਾਤ,ਹਾਵਭਾਵ ਪ੍ਗਟ ਕਰਨ ਦੀ ਕਲਾ ਦਿੱਤੀ ਹੈਂ। ਸਭ ਤੋਂ ਵਧੀਆ ਕਲਾ ਮਨੁੱਖ ਦੇ ਹਿੱਸੇ ਆਈ ਹੈਂ। ਉਹ ਆਪਣੇ ਜ਼ਜਬਾਤ,ਅਹਿਸਾਸ ਬੋਲਕੇ ਸਾਝੇ ਕਰ ਸਕਦਾ ਹੈਂ। ਇਸਤੋਂ ਇਲਾਵਾ ਉਹ ਲਿਖ,ਪੜ ਤੇ ਸੁਣ ਵੀ ਸਕਦਾ ਹੈਂ। ਇਹ ਸਭ ਉਸਦੇ ਲਈ ਜ਼ਜਬਾਤ ,ਦੁੱਖ, ਸੁੱਖ ਮਹਿਸੂਸ ਕਰਨ ਦਾ ਜਰੀਆ ਬਣਦੇ ਹਨ। ਅਸੀ ਕਿੰਨਾ ਪੜੇ ਲਿਖੇ ਹਾਂ ਇਹ ਸਾਡੇ ਸਰਟੀਫਿਕੇਟ ਨਹੀ ਦੱਸਦੇ ਸਗੋਂ ਇਸ ਗੱਲ ਦਾ ਅੰਦਾਜਾ ਸਾਡੀ ਬੋਲਚਾਲ ਤੋਂ ਪਤਾ ਚਲਦਾ ਹੈਂ। ਇੱਕ ਹੀ ਤਰ੍ਹਾਂ ਦੀ ਗੱਲ ਵੱਖੋ ਵੱਖਰੇ ਤਰੀਕੇ ਨਾਲ ਕੀਤੀ ਜਾ ਸਕਦੀ ਹੈਂ। ਤੁਹਾਡੇ ਆਪਸੀ ਰਿਸਤਿਆਂ ਵਿੱਚ ਕਿੰਨਾ ਪਿਆਰ ਹੈਂ ਇਹ ਤੁਹਾਡੀ ਬੋਲਚਾਲ ਦਾ ਤਰੀਕਾ ਤੈਅ ਕਰਦਾ ਹੈਂ। ਹਰ ਸਮੇਂ ਨਿਮਰਤਾ ਨਾਲ ਬੋਲੋ, ਬੋਲਣ ਤੋਂ ਪਹਿਲਾਂ ਸੋਚਕੇ ਤੇ ਢੁੱਕਵਾ ਬੋਲੋ। ਕਿਉਂਕਿ ਕਮਾਨ ਚੋ ਨਿਕਲਿਆ ਤੀਰ ਤੇ ਜੁਬਾਨ ਚ ਨਿਕਲੇ ਬੋਲ ਕਦੇ ਵਾਪਿਸ ਨਹੀਂ ਆਉਂਦੇ। ਕਿਸੇ ਨੂੰ ਤਾਅਨਾ ਮਿਹਣਾ ਮਾਰਕੇ ਬੋਲੇ ਬੋਲ ਉਮਰ ਭਰ ਰੜਕਦੇ ਰਹਿੰਦੇ ਹਨ।

ਬੋਲਚਾਲ ਦੇ ਜਰੀਏ ਇੱਕ ਦੂਸਰੇ ਨੂੰ ਸਮਝਣਾ ਬਹੁਤ ਸੌਖਾ ਹੈਂ। ਪਰੂੰਤ ਹਰ ਗੱਲ ਹਰ ਕਿਸੇ ਨਾਲ ਸਾਂਝੀ ਨਹੀ ਕੀਤੀ ਜਾ ਸਕਦੀ। ਉਸਦੇ ਲਈ ਤੁਹਾਡੇ ਰਿਸ਼ਤੇ ਚ ਪਿਆਰ, ਵਿਸ਼ਵਾਸ ਦੀ ਮਜ਼ਬੂਤ ਨੀਂਹ ਹੋਣੀ ਚਾਹੀਦੀ ਹੈ। ਕਈ ਵਾਰ ਜ਼ਿੰਦਗੀ ਬੰਦੇ ਨੂੰ ਇਹੋ ਜਿਹੇ ਮੋੜ ਤੇ ਲਿਆ ਖੜਾ ਕਰ ਦਿੰਦੀ ਹੈ ਕਿ ਉਹ ਚਾਹ ਕਿ ਵੀ ਬੋਲ ਨਹੀਂ ਸਕਦਾ। ਇਸ ਸਮੇਂ ਉਸਨੂੰ ਮਹਿਸੂਸ ਕਰਨ ਤੇ ਸਮਝਣ ਦੀ ਲੋੜ ਹੁੰਦੀ ਹੈਂ। ਖਾਮੋਸ਼ੀ ਨੂੰ ਉਹੀ ਸੁਣ ਸਕਦੇ ਹਨ ਜੋ ਇੱਕ ਦੂਸਰੇ ਦੀ ਫਿਕਰ ਕਰਦੇ ਹਨ ਜਿਹਨਾਂ ਨੂੰ ਇੱਕ ਦੂਸਰੇ ਬਾਰੇ ਚੰਗੀ ਤਰ੍ਹਾਂ ਪਤਾ ਹੁੰਦਾ ਹੈਂ। ਹੱਸਦੇ ਚਿਹਰੇ ਅੰਦਰ ਵੀ ਉਦਾਸ ਇਨਸਾਨ ਛੁਪਿਆ ਹੁੰਦਾ। ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡਾ ਚਿਹਰਾ ਪੜਕੇ ਸਮਝ ਜਾਣਗੇ।ਜਿਵੇਂ ਇੱਕ ਮਾਂ ਬਿਨਾ ਬੋਲੇ ਬੱਚੇ ਦੇ ਦੁੱਖ ਨੂੰ ਮਹਿਸੂਸ ਕਰ ਸਕਦੀ ਹੈਂ। ਇਸ ਲਈ ਆਪਣੇ ਰਿਸਤਿਆਂ ਅੰਦਰ ਪਿਆਰ ਵਧਾਉਣ ਲਈ ਆਪਣੇ ਸਾਥੀ ਦੀ ਖਾਮੋਸ਼ੀ ਨੂੰ ਸੁਣੋ,ਉਸਦੇ ਚਿਹਰੇ ਨੂੰ ਪੜੋ। ਜੇਕਰ ਸਹੀ ਸਮੇਂ ਤੁਸੀਂ ਕਿਸੇ ਦੇ ਖਾਮੋਸ਼ ਜਜਬਾਤ ਤੇ ਅਹਿਸਾਸ ਸਮਝ ਲੈਂਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਕਈ ਜ਼ਿੰਦਗੀਆਂ ਬਚਾ ਸਕਦੇ ਹੋ। ਉਦਾਸ ਤੇ ਦਿਸ਼ਾਹੀਣ ਲੋਕਾਂ ਨੂੰ ਰਾਹ ਦਿਖਾ ਸਕਦੇ ਹੋਂ। ਕਿਉਂਕਿ ਖਾਮੋਸ਼ੀ ਅੰਦਰੋ ਅੰਦਰੀ ਇੱਕ ਰੋਗ ਬਣ ਜਾਂਦੀ ਹੈਂ ਜਿਸਦੇ ਦਬਾਅ ਹੇਠ ਜਾਂ ਤਾ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫੇਰ ਖੁਦਕੁਸ਼ੀ ਕਰਨ ਬਾਰੇ ਸੋਚਦੇ ਹਨ। ਜੁਰਮ ਦੀ ਦੁਨੀਆਂ ਤੇ ਵੀ ਅਕਸਰ ਉਹੀ  ਲੋਕ ਤੁਰਦੇ ਹਨ ਜਿਹਨਾ ਨੂੰ ਕੋਈ ਮਹਿਸੂਸ ਨਹੀ ਕਰ ਸਕਿਆ,ਉਹਨਾਂ ਦੀ ਖਾਮੋਸ਼ੀ ਨੂੰ ਕੋਈ ਬੋਲ ਨਹੀਂ ਮਿਲ ਸਕਿਆ ਇਹ ਸਭ ਕਮਜ਼ੋਰ ਮਾਨਸਕਿਤਾ ਕਰਕੇ ਹੀ ਵਾਪਰਦਾ ਹੈਂ ਤੇ ਕਮਜ਼ੋਰ ਮਾਨਸਕਿਤਾ ਦਾ ਜਨਮ ਵੀ ਦਬੇ ਹੋਏ ਅਰਮਾਨਾਂ ਦੀ ਕੁੱਖ ਚੋ ਹੁੰਦਾ ਹੈਂ। ਇਸ ਲਈ ਕੋਸ਼ਿਸ਼ ਕਰੋ ਰਿਸ਼ਤਿਆਂ ਚ ਵਿਸ਼ਵਾਸ ਪੈਦਾ ਕਰਨ ਦੀ ਤਾ ਜੋ ਕੁਝ ਵੀ ਖਾਮੋਸ਼ੀ ਵਿੱਚ ਨਾ ਬਦਲੇ।

ਹਰ ਰਿਸ਼ਤੇ ਵਿੱਚ ਇਸ ਕਲਾ ਦੀ  ਬਹੁਤ ਲੋੜ ਹੈ। ਖਾਸ ਕਰਕੇ ਮਾਪਿਆਂ ਨੂੰ ਇਸ ਕਲਾ ਚ ਮਾਹਿਰ ਹੋਣ ਦੀ ਲੋੜ ਹੈ। ਕਿਉਂਕਿ ਬੱਚੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਉਹ ਹਰ ਨਿੱਕੀ ਤੋਂ ਨਿੱਕੀ ਗੱਲ ਨੂੰ ਮਹਿਸੂਸ ਕਰਦੇ ਹਨ। ਇਹ ਆਸਪਾਸ ਦਾ ਮਾਹੌਲ ਉਹਨਾਂ ਦੇ ਦਿਮਾਗ ਉੱਪਰ ਗੂੜੀ ਛਾਪ ਛੱਡ ਜਾਂਦਾ ਹੈਂ। ਮਾਪਿਆਂ ਨੂੰ ਚਾਹੀਦਾ ਹੈਂ ਕਿ ਉਹ ਬੱਚਿਆਂ ਨਾਲ ਦੋਸਤੀ ਤੇ ਪਿਆਰ ਵਾਲਾ ਰਿਸ਼ਤਾ ਬਣਾਕੇ ਰੱਖਣ। ਇਸ ਰਿਸ਼ਤੇ ਦੀ ਮਦਦ ਨਾਲ ਬੱਚੇ ਹਰ ਗੱਲ ਚੰਗੀ ਤਰ੍ਹਾਂ ਆਪਣੇ ਮਾਪਿਆਂ ਨਾਲ ਕਰ ਸਕਣਗੇ। ਇਹੀ ਕਲਾ ਬੱਚਿਆਂ ਅੰਦਰ ਛੁਪੇ ਗੁਣਾਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਮੌਕਾ ਵੀ ਦਿੰਦੀ ਹੈਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕ ਚੰਗੇ ਤੇ ਨਿਰੋਏ ਸਮਾਜ ਚ ਰਹਿ ਸਕੀਏ ਤਾਂ ਆਉ ਇੱਕ ਦੂਸਰੇ ਦੀ ਖਾਮੋਸ਼ੀ ਨੂੰ ਤੋੜੀਏ, ਝੂਠੇ ਨਕਾਬੀ ਚਿਹਰੇ ਨੂੰ ਪੜਕੇ ਅਸਲ ਚਿਹਰੇ ਨਾਲ ਮੁਲਾਕਾਤ ਕਰੀਏ, ਆਪਣੀ ਸੋਚ ਉਪਰੋ ਧੂੜ ਸਾਫ ਕਰੀਏ। ਸਾਡਾ ਇਹ ਕਦਮ ਜੁਰਮ ਨੂੰ ਖਤਮ ਕਰਨ ਤੇ ਰਿਸਤਿਆਂ ਵਿੱਚ ਪਿਆਰ ਦੀ ਮਿਠਾਸ ਭਰਨ ਦਾ ਕੰਮ ਕਰੇਂਗਾ। ਇਹ ਵੀ ਸੱਚ ਹੈਂ ਹਰ ਰਿਸ਼ਤੇ ਦੀ ਇੱਕ ਹੱਦ ਹੁੰਦੀ ਹੈਂ। ਪਰ ਜੁਰਮ ਉੱਥੇ ਹੀ ਵਾਪਰਦਾ ਹੈਂ ਜਿੱਥੇ ਜਿਆਦਾ ਬੰਦਿਸ਼ਾ ਹੋਣ। ਨਦੀਆਂ ਵਿੱਚ ਪਾਣੀ ਕੈਦ ਕਰਕੇ ਅਸੀਂ ਇਸਨੂੰ ਆਪਣੀ ਮਰਜ਼ੀ ਅਨੁਸਾਰ ਦਿਸ਼ਾ ਤਾਂ ਦੇ ਸਕਦੇ ਹਾਂ ਪਰ ਇਹਨਾਂ ਨਦੀਆਂ ਚੋ ਪੈਦਾ ਹੋਇਆ ਤੂਫਾਨ ਤਬਾਹੀ ਦਾ ਕਾਰਨ ਬਣਦਾ ਹੈਂ। ਤੂਫਾਨ ਸਮੁੰਦਰ ਚ ਵੀ ਆਉਦੇ ਹਨ ਪਰ ਫੇਰ ਵੀ ਉਸਦੇ ਅੰਦਰ ਬੰਦਿਸ਼ ਚੋ ਆਜ਼ਾਦ ਹੋਏ ਪਾਣੀ ਵਾਲੀ ਤਬਾਹੀ ਨਹੀਂ ਹੁੰਦੀ ਕਿਉਂਕਿ ਸਮੁੰਦਰ ਕਿੰਨਾ ਵੀ ਵਿਸ਼ਾਲ ਹੋਵੇ ਬਿਨਾ ਬੰਦਿਸ਼ਾ ਤੋਂ ਵੀ ਉਸਨੂੰ ਆਪਣੇ ਕਿਨਾਰਿਆਂ ਦਾ ਪਤਾ ਹੁੰਦਾ। ਸਾਡੇ ਦੇਸ਼ ਤੇ ਬਾਹਰਲੇ ਮੁਲਕਾਂ ਵਿੱਚ ਆਜ਼ਾਦੀ ਦੀ ਹੱਦ ਬੰਦੀ ਵੱਖੋ ਵੱਖਰੀ ਹੈਂ। ਬਾਹਰਲੇ ਦੇਸ਼ ਸੋਚ ਪੱਖੋ ਵੀ ਆਜ਼ਾਦ ਹਨ। ਪਰ ਸਾਡੀ ਸੋਚ ਗੁਲਾਮ ਹੈਂ, ਸਾਡਾ ਸਮਾਜ ਇੱਕ ਦੂਸਰੇ ਨੂੰ ਸਮਝਣ ਤੇ ਮਹਿਸੂਸ ਕਰਨ ਦਾ ਮਾਹੌਲ ਨਹੀ ਦਿੰਦਾ ਜਿਸ ਕਰਕੇ ਬਲਾਤਕਾਰ ਤੇ ਹੋਰ ਕਈ ਤਰ੍ਹਾਂ ਦੇ ਜੁਰਮ ਦਿਨੋ ਦਿਨ ਵੱਧ ਰਹੇ ਹਨ, ਇਨਸਾਨੀਅਤ ਮਰ ਰਹੀ ਹੈ। ਆਉ ਇੱਕ ਦੂਸਰੇ ਨੂੰ ਸਮਝੀਏ,ਆਪਸੀ ਰਿਸਤਿਆਂ ਵਿੱਚ ਪਿਆਰ,ਵਿਸ਼ਵਾਸ ਪੈਦਾ ਕਰਕੇ ਖਾਮੋਸ਼ੀ ਤੇ ਜੁਰਮ ਨੂੰ ਖਤਮ ਕਰੀਏ। ਸੋਚ ਤੇ ਨਜਰੀਆ ਆਜ਼ਾਦ ਰੱਖੋ।

ਅਤਿੰਦਰਪਾਲ ਸਿੰਘ ਪਰਮਾਰ
81468 08995

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: