Tue. Jun 25th, 2019

” ਇੱਕ ਅਫਸਰ “

” ਇੱਕ ਅਫਸਰ “

“ਸਿੰਦਰ ਕੌਰ ” ਨੇ ਬਹਿੜੇ ਵਿਚ ਸੁੱਤੇ ਪਏ ਆਪਣੇ ਪੁੱਤਰ ” ਹਾਕਮ ਮੀਤ ” ਨੂੰ ਅਵਾਜ਼ਾਂ ਮਾਰਦਿਆਂ ਕਿਹਾ ” ਵੇ ਹਾਕਮਾਂ ” ਤੂੰ ਸਕੂਲ ਨਹੀਂ ਜਾਣਾ,  ਟਾਈਮ ਦੇਖ ਅੱਠ ਵੱਜ ਗਏ ਨੇ ਕੋਈ ਕੰਮ ਧੰਦਾ ਤਾ ਮਾਂ ਨਾਲ ਕੀ ਕਰਵਾਉਣਾ ।         ” ਉੱਠ ਜਾਨਾ ਹਾਂ ਬੀਬੀ “
ਕਿਉਂ ਤੂੰ ਸਵੇਰੇ ਸਵੇਰੇ ਡੰਡ ਪਾਈ ਆ , ਆਹੋ ਤੈਨੂੰ ਤਾਂ ਮੇਰੀਆਂ ਗੱਲਾਂ ਡੰਡ ਹੀ ਲੱਗਣੀ ਏ । ਦੇਖ ਤੇਰਾ ” ਬਾਪੂ ਜੀ ” ਕਦੋਂ ਦਾ ਡਿਊਟੀ ਗਿਆ ਤੈਨੂੰ ਸੌਣ ਦੀ ਪਈ ਏ , ਉਹ ਸਾਰਾ ਦਿਨ ਲੋਕਾਂ ਨਾਲ ਮੱਥਾ ਮਾਰਦਾ ਏ ,
 ” ਹਾਕਮ ਮੀਤ ” ਆਪਣੀ ਬੀਬੀ ਜੀ ਨੂੰ ਕਹਿਣ ਲੱਗਿਆ ” ਬਾਪੂ ਜੀ ਵੱਡੇ ਅਫਸਰ ਹਨ ਉਹਨਾਂ ਨੂੰ ਐਨੀ ਜਲਦੀ ਜਾਣ ਦੀ ਕੀ ਜਰੂਰਤ ਆ , ਉਹ ਅਰਾਮ ਨਾਲ ਜਾਇਆ ਕਰਨ ਉਹਨਾਂ ਨੂੰ ਕਿਹੜਾ ਕੋਈ ਕਹਿਣ ਵਾਲਾ ।ਐਨੀ ਗੱਲ ਕਹਿ ਕੇ ਨਲਕੇ ਤੇ ਮੂੰਹ ਧੌਣ ਲੱਗ ਪਿਆ ।
             ਇਹ ਸੁਣ ਕੇ ” ਸਿੰਦਰ ਕੌਰ ” ਦਾ ਮਨ ਭਰ ਆਇਆ ਕਹਿਣ ਲੱਗੀ ਉਹ ਮੂਰਖਾ ਅੱਜ ਤੇਰੇ ਬਾਪੂ ਜੀ ਜੇ ਪੜੇ ਲਿਖੇ ਨਾਂ ਹੁੰਦੇ ਅਤੇ ਨਾ ਮਿਹਨਤ  ਕਰਦੇ  ਉਹ ਅੱਜ ਜਿਲੇ ਦੇ ਅਫਸਰ ਨਾਂ ਹੁੰਦੇ,
ਜਿਹੜੀ ਐਡੀ ਵੱਡੀ ਕੋਠੀ ਵਿੱਚ ਬੈਠਾ ਹੈ ਇਹ ਉਨ੍ਹਾਂ ਦੀ ਕੀਤੀ ਪੜ੍ਹਾਈ ਅਤੇ ਮਿਹਨਤ ਦਾ ਸਦਕਾ ਹੈ , ਜੇ ਤੇਰੇ ਵਰਗੀ ਸੋਚ ਹੁੰਦੀ ਅੱਜ ਤੂੰ  ਪਿੰਡ ਵਾਲੇ ਕੱਚੇ ਮਕਾਨ ਵਿਚ ਹੀ ਬੈਠਾ ਹੁੰਦਾ ਨਾ ਕਿ ਇਹ ਕੋਠੀ ਵਿੱਚ ਹੁੰਦਾ । ਇਹ ਤੇਰੇ ਪਿਓ ਦਾਦੇ ਦੀ ਮਿਹਨਤ ਦਾ ਫਲ ਹੈ।
ਆਪਣੀ ਬੀਬੀ ਦੀਆਂ  ਗੱਲਾਂ ਸੁਣ ਕੇ ” ਹਾਕਮ ਮੀਤ ” ਦੀਆਂ ਅੱਖਾਂ ਖੁੱਲ ਗਈਆਂ ।ਸਭ ਤੋਂ ਪਹਿਲਾਂ ਬੀਬੀ ਜੀ ਆਪਣੀ ਗਲਤੀ ਦੀ ਮੁਆਫੀ ਮੰਗੀ ਅਤੇ ਬਆਦਾ ਕੀਤਾ ਮੈ ਵੀ ਬੀਬੀ ਤੈਨੂੰ ਇੱਕ ਅਫਸਰ ਬਣ ਕੇ ਦਿਖਾਵਾਗਾਂ  ,ਇੰਨੀ ਗੱਲ ਕਹਿ ਕੇ ਆਪਣੀਆਂ ਕਿਤਾਬਾਂ ਚੱਕ ਕੇ ਸਕੂਲ ਦੌੜ ਗਿਆ, ਹੁਣ ” ਮੀਤ ” ਦੀ ਮਾਂ ਬਹੁਤ ਹੀ ਖੁਸ਼ ਸੀ।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “

Leave a Reply

Your email address will not be published. Required fields are marked *

%d bloggers like this: