Wed. Jun 26th, 2019

ਇੰਦੌਰ ‘ਚ ਡਿੱਗੀ 7 ਮੰਜਿਲਾਂ ਇਮਾਰਤ

ਇੰਦੌਰ ‘ਚ ਡਿੱਗੀ 7 ਮੰਜਿਲਾਂ ਇਮਾਰਤ

ਇੰਦੌਰ—ਮੱਧ ਪ੍ਰਦੇਸ਼ ਦੇ ਇੰਦੌਰ ‘ਚ ਸ਼ਨੀਵਾਰ ਨੂੰ ਇਕ ਚਾਰ ਮੰਜਿਲਾਂ ਇਮਾਰਤ ਢਹਿ ਗਈ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ ਹਨ। ਉੱਥੇ ਹੀ ਹਾਲੇ 20 ਤੋਂ ਵੱਧ ਲੋਕਾਂ ਦੇ ਮਲਬੇ ਥੱਲੇ ਫੱਸੇ ਹੋਣ ਦਾ ਸ਼ੱਕ ਹੈ। ਇਹ ਹਾਦਸਾ ਸਰਵਾਤੇ ਬੱਸ ਅੱਡੇ ਕੋਲ ਹੋਇਆ। ਰਾਹਤ ਅਤੇ ਬਚਾਅ ਕੰਮ ਚਾਲੂ ਹੈ।
ਚਸ਼ਮਦੀਦ ਗਵਾਹਾਂ ਅਨੁਸਾਰ ਰਾਤ 9.30 ਵਜੇ ਇਹ ਹਾਦਸਾ ਹੋਇਆ, ਜਦੋਂ ਚਾਰ ਮੰਜਿਲਾਂ ਇਮਾਰਤ ਅਚਾਨਕ ਢਹਿ  ਗਈ। ਨੇੜੇ ਹੀ ਇਕ ਵੱਡਾ ਬੱਸ ਅੱਡਾ ਹੋਣ ਅਤੇ ਨੇੜੇ-ਤੇੜੇ ਬਹੁਤ ਦੁਕਾਨਾਂ ਹੋਣ ਨਾਲ ਇੱਥੇ ਬਹੁਤ ਭੀੜ ਸੀ। ਪੁਲਸ ਅਨੁਸਾਰ ਹਾਲੇ ਤਕ ਇਹ ਪਤਾ ਨਾਲ ਲਗਾਇਆ ਜਾ ਸਕਿਆ ਹੈ ਕਿ ਹਾਦਸੇ ਦੌਰਾਨ ਹੋਟਲ ‘ਚ ਕਿੰਨੇ ਲੋਕ ਮੌਜੂਦ ਸਨ।ਹਾਦਸੇ ਤੋਂ ਤੁਰੰਤ ਬਾਅ ਪੁਲਸ ਅਤੇ ਫਾਇਰ ਬ੍ਰਿਗੇਡ ਘਟਨਾ ਵਾਲੀ ਜਗ੍ਹਾ ਪਹੁੰਚੀ ਅਤੇ ਮਲਬੇ ਥੱਲਿਓਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਸ਼ੀਨਾਂ ਨਾਲ ਹੀ ਵੱਡੀ ਗਿਣਤੀ ‘ਚ ਲੋਕ ਵੀ ਰਾਹਤ ਕੰਮਾਂ ‘ਚ ਲੱਗੇ ਹੋਏ ਹਨ।

Leave a Reply

Your email address will not be published. Required fields are marked *

%d bloggers like this: