ਇੰਦਰਬੀਰ ਪਹੂਵਿੰਡ ਯੂਥ ਐਂਡ ਸਪੋਰਟਸ ਕਲੱਬ ਪੰਜਾਬ ਦੇ ਵਾਈਸ ਚੇਅਰਮੈਂਨ ਬਣੇ

ss1

ਇੰਦਰਬੀਰ ਪਹੂਵਿੰਡ ਯੂਥ ਐਂਡ ਸਪੋਰਟਸ ਕਲੱਬ ਪੰਜਾਬ ਦੇ ਵਾਈਸ ਚੇਅਰਮੈਂਨ ਬਣੇ

24-32

ਭਿੱਖੀਵਿੰਡ 23 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ ਵੱਲੋਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਹਾਈ ਕਮਾਂਡ ਵੱਲੋਂ ਇੰਦਰਬੀਰ ਸਿੰਘ ਪਹੂਵਿੰਡ ਨੂੰ ਯੂਥ ਐਂਡ ਸਪੋਰਟਸ ਕਲੱਬ ਪੰਜਾਬ ਦਾ ਵਾਈਸ ਚੇਅਰਮੈਂਨ ਨਿਯੁਕਤ ਕੀਤਾ ਗਿਆ। ਵਾਈਸ ਚੇਅਰਮੈਂਨ ਇੰਦਰਬੀਰ ਸਿੰਘ ਪਹੂਵਿੰਡ ਨੇ ਆਪਣੀ ਨਿਯੁਕਤੀ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਭੁੁੱਲਰ, ਅਨੂਪ ਸਿੰਘ ਭੁੁੱਲਰ ਆਦਿ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਐਂਡ ਸਪੋਰਟਸ ਕਲੱਬ ਅਹਿਮ ਰੋਲ ਅਦਾ ਕਰੇਗੀ। ਇਸ ਮੌਕੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰਨੀ ਮੈਂਬਰ ਸਰਵਨ ਸਿੰਘ ਧੁੰਨ, ਕਾਂਗਰਸ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕਿਰਨਜੀਤ ਸਿੰਘ ਮਿੱਠਾ, ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ, ਰਾਜਵੰਤ ਸਿੰਘ ਰਾਜ ਪਹੂਵਿੰਡ, ਜਸਕਰਨ ਸਿੰਘ ਤੂਤ, ਗੁਰਸਾਹਿਬ ਸਿੰਘ ਪਹੂਵਿੰਡ, ਰਾਜੀਵ ਸਿੰਘ ਖਾਲੜਾ, ਹਰਜਿੰਦਰ ਸਿੰਘ ਬੁਰਜ, ਨਿਰਵੈਲ ਸਿੰਘ ਸੁਰਸਿੰਘ, ਸਾਹਿਲ ਕੁਮਾਰ, ਜੁਗਰਾਜ ਸਿੰਘ ਪਹੂਵਿੰਡ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਸੁਖਪਾਲ ਸਿੰਘ ਗਾਬੜੀਆ ਆਦਿ ਨੇ ਇੰਦਰਬੀਰ ਸਿੰਘ ਪਹੂਵਿੰਡ ਨੂੰ ਵਧਾਈ ਦਿੱਤੀ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *