ਇੰਦਰਜੀਤ ਸਿੰਘ ਸੀਨੀਅਰ ਸਿਟੀਜਨ ਸਨਮਾਨਤ

ss1

ਇੰਦਰਜੀਤ ਸਿੰਘ ਸੀਨੀਅਰ ਸਿਟੀਜਨ ਸਨਮਾਨਤ

ਪਟਿਆਲਾ: 20 ਦਸੰਬਰ (ਪ.ਪ.): ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਰਜਿਸਟਰਡ, ਅਰਬਨ ਅਸਟੇਟ ਪਟਿਆਲਾ ਨੇ ਆਪਣੇ 80 ਸਾਲ ਤੋਂ ਉਪਰ ਦੇ ਸੀਨੀਅਰ ਮੈਂਬਰ ਸ. ਇੰਦਰਜੀਤ ਸਿੰਘ ਸੇਵਾ ਮੁਕਤ ਆਬਕਾਰੀ ਤੇ ਕਰ ਅਧਿਕਾਰੀ ਨੂੰ ਉਸ ਦੀਆਂ ਇਸ ਵਡੇਰੀ ਉਮਰ ਵਿਚ ਵੀ ਸਮਾਜ ਸੇਵਾ ਦਾ ਕੰਮ ਕਰਨ ਦੀਆਂ ਸੇਵਾਵਾਂ ਕਰਕੇ ਸਨਮਾਨਤ ਕੀਤਾ। ਸ. ਇੰਦਰਜੀਤ ਸਿੰਘ ਸਾਈਂ ਬਿਰਧ ਆਸ਼ਰਮ ਵਿਚ ਹੋਮੀਓਪੈਥੀ ਦੀਆਂ ਦਵਾਈਆਂ ਦੇਣ ਦੀ ਮੁਫਤ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਪ੍ਰਾਇਮਰੀ ਸਕੂਲ ਵਿਚ ਵੀ ਬੱਚਿਆਂ ਨੂੰ ਮੁੱਫ਼ਤ ਦਵਾਈਆਂ ਦਿੰਦੇ ਹਨ। ਉਹ ਆਪਣੇ ਘਰ 453 ਅਰਬਨ ਅਸਟੇਟ ਫੇਜ 1 ਵਿਚ ਵੀ ਹਰ ਸਮੇਂ ਮੁੱਫ਼ਤ ਦਵਾਈਆਂ ਦੇਣ ਦੀ ਸੇਵਾ ਕਰਦੇ ਹਨ। ਕਿਸੇ ਵੀ ਸਮੇਂ ਇਥੋਂ ਤੱਕ ਕਿ ਰਾਤ ਬਰਾਤੇ ਵੀ ਉਸ ਕੋਲ ਦਵਾਈ ਲੈਣ ਲਈ ਮਰੀਜ ਜਾ ਸਕਦੇ ਹਨ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਭਿੰਡਰ ਨੇ ਕਿਹਾ ਕਿ ਸੋਸਾਇਟੀ ਸਮਾਜ ਸੇਵਾ ਕਰਨ ਵਾਲੇ ਆਪਣੇ ਮੈਂਬਰਾਂ ਨੂੰ ਹਰ ਮਹੀਨੇ ਸਨਮਾਨ ਕਰਨ ਦਾ ਮਾਣ ਲੈਂਦੀ ਰਹੇਗੀ।
ਸੋਸਾਇਟੀ ਦੇ ਜਨਰਲ ਸਕੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਸੋਸਾਇਟੀ ਦੇ ਜਨਰਲ ਹਾਊਸ ਦੀ ਮਾਸਕ ਮੀਟਿੰਗ 23 ਦਸੰਬਰ ਨੂੰ ਕਮਿਊਨਿਟੀ ਸੈਂਟਰ ਅਰਬਨ ਅਸਟੇਟ ਫੇਜ 3 ਵਿਚ ਸ਼ਾਮ 4.00 ਵਜੇ ਹੋਵੇਗੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸਟੇਟ ਬੈਂਕ ਆਫ਼ ਪਟਿਆਲਾ ਦੇ ਮੈਨੇਜਿੰਗ ਡਾਇਰੈਕਰਟਰ ਸ਼੍ਰੀ ਰਾਮੇਸ਼ ਰੰਗਨ ਹੋਣਗੇ। ਸ਼੍ਰੀ ਐਸ.ਕੇ. ਭੰਡਾਰੀ ਜਨਰਲ ਮੈਨੇਜਰ ਅਤੇ ਕੇ.ਕੇ.ਸ਼ਰਮਾ ਅਸਿਸਟੈਂਟ ਜਨਰਲ ਮੈਨੇਜਰ, ਵਿਸ਼ੇਸ਼ ਮਹਿਮਾਨ ਹੋਣਗੇ।ਐਸ.ਐਸ. ਰਿਜਵੀ ਚੀਫ਼ ਮੈਨੇਜਰ ਐਚ.ਐਨ.ਆਈ.ਬਰਾਂਚ ਅਤੇ ਹੋਰ ਅਧਿਕਾਰੀ ਇਸ ਮੌਕੇ ਤੇ ਬੈਂਕ ਵੱਲੋਂ ਬਜ਼ੁਰਗਾਂ ਲਈ ਚਲਾਈਆਂ ਜਾ ਰਹੀਆਂ ਲਾਭਦਾਇਕ ਸਕੀਮਾ ਅਤੇ ਡਿਜਿਟਲ ਪੇਮੈਂਟਸ ਬਾਰੇ ਵੀ ਜਾਣਕਾਰੀ ਦੇਣਗੇ। ਸੋਸਾਇਟੀ ਦੇ ਮੈਂਬਰਾਂ ਦੇ ਜਨਮ ਦਿਨ ਵੀ ਮਨਾਏ ਜਾਣਗੇ। ਮੈਨੇਜਿੰਗ ਡਾਇਰੈਕਟਰ ਮੈਂਬਰਾਂ ਨੂੰ ਜਨਮ ਦਿਨ ਦੇ ਤੋਹਫੇ ਵੀ ਵੰਡਣਗੇ।

Share Button

Leave a Reply

Your email address will not be published. Required fields are marked *