Thu. Jun 20th, 2019

ਇੰਡੋਨੇਸ਼ੀਆ `ਚ ਸੁਨਾਮੀ ਦਾ ਕਹਿਰ, 62 ਲੋਕਾਂ ਦੀ ਮੌਤ, 600 ਜ਼ਖਮੀ

ਇੰਡੋਨੇਸ਼ੀਆ `ਚ ਸੁਨਾਮੀ ਦਾ ਕਹਿਰ, 62 ਲੋਕਾਂ ਦੀ ਮੌਤ, 600 ਜ਼ਖਮੀ

ਇੰਡੋਨੇਸ਼ੀਆ ਦੇ ਪੱਛਮੀ `ਚ ਜਾਵਾ ਅਤੇ ਸੁਮਾਤਰਾ ਦੇ ਬੀਚ ਸੁੰਡਾ ਸਟ੍ਰੇਟ `ਚ ਸੁਨਾਮੀ ਆਉਣ ਨਾਲ ਘੱਟ ਤੋਂ ਘੱਟ 62 ਲੋਕਾਂ ਦੀ ਮੌਤ ਹੋ ਗਈ ਅਤੇ 600 ਦੇ ਕਰੀਬ ਜ਼ਖਮੀ ਹੋ ਗਏ।
ਇੰਡੋਨੇਸ਼ੀਆ ਦੀ ਆਫਤ ਸ਼ਮਨ ਏਜੰਸੀ ਅਨੁਸਾਰ ਸੁਨਾਮੀ ਸ਼ਨੀਵਾਰ ਨੂੰ 21.26 ਵਜੇ ਸੁੰਡਾ ਸਟ੍ਰੇਟ ਦੇ ਤੱਟੀ ਖੇਤਰਾਂ `ਚ ਆਈ ਜਿਸ ਨਾਲ ਬਾਂਟੇਨ ਪ੍ਰਾਂਤ ਦੇ ਪਾਂਡੇਗਲਾਂਗ ਤੇ ਸੇਰਾਂਗ ਜਿ਼ਲ੍ਹੇ ਅਤੇ ਲਾਮਪੁੰਗ ਪ੍ਰਾਂਤ ਦੇ ਦੱਖਣੀ ਲਾਮਪੁੰਗ ਸ਼ਾਮਲ ਹਨ।
ਅਧਿਕਾਰੀਆਂ ਨੇ ਕਿਹਾ ਕਿ ਪਾਣੀ ਦੇ ਹੇਠਾਂ ਭੁਚਾਲ ਆਉਣ ਨਾਲ ਅਨਾਕ ਕ੍ਰੇਕਟਾਊ ਜਵਾਲਾਮੁਖੀ ਵਿਸਫੋਟ ਕਾਰਨ ਲਹਿਰਾਂ ਪੈਦਾ ਹੋਣ ਦਾ ਡਰ ਹੈ। ਇੰਡੋਨੇਸ਼ੀਆ ਨੈਸ਼ਨਲ ਬੋਰਡ ਫਾਰ ਡਿਜਾਸਟਰ ਮੈਨੇਜਮੈਂਟ ਦੇ ਮੁੱਖ ਜਨਸੰਪਰਕ ਅਧਿਕਾਰੀ ਸੁਤੋਪੋ ਪੁਰਵੋ ਨੁਗਰੋਹੋ ਨੇ ਇਕ ਟਵੀਟ `ਚ ਕਿਹਾ ਕਿ ਸੁਨਾਮੀ ਕਾਰਨ ਭੂਚਾਲ ਨਹੀਂ ਪ੍ਰੰਤੁ ਇਕ ਪਾਣੀ ਦੇ ਹੇਠਾਂ ਭੁਚਾਲ ਆਉਣ ਨਾਲ ਮਾਉਟ ਅਨਾਕ ਕ੍ਰੈਕਟਾਉ ਜਵਾਲਾਮੁਖੀ ਵਿਸਫੋਟ ਹੋਣ ਦਾ ਡਰ ਹੈ। ਉਨ੍ਹਾਂ ਮ੍ਰਿਤਕਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਪ੍ਰਗਟਾਈ ਹੈ।

Leave a Reply

Your email address will not be published. Required fields are marked *

%d bloggers like this: