Tue. Jan 21st, 2020

ਇੰਡੀਗੋ ਵੱਲੋਂ ਅੰਮ੍ਰਿਤਸਰ-ਕੋਲਕਤਾ ਸਿੱਧੀ ਉਡਾਣ ਸ਼ੁਰ ਕੋਲਕਤਾ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਇੰਡੀਗੋ, ਕੇਂਦਰ ਸਰਕਾਰ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦਾ ਧੰਨਵਾਦ

ਇੰਡੀਗੋ ਵੱਲੋਂ ਅੰਮ੍ਰਿਤਸਰ-ਕੋਲਕਤਾ ਸਿੱਧੀ ਉਡਾਣ ਸ਼ੁਰ ਕੋਲਕਤਾ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਇੰਡੀਗੋ, ਕੇਂਦਰ ਸਰਕਾਰ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦਾ ਧੰਨਵਾਦ

ਫਲਾਈ ਅੰਮ੍ਰਿਤਸਰ ਦੇ ਯੋਗੇਸ਼ ਕਾਮਰਾ ਅਤੇ ਦਲਜੀਤ ਸੈਣੀ ਦਾ ਕੋਲਕਤਾ ਪਹੁੰਚਣ ਤੇ ਨਿੱਘਾ ਸਵਾਗਤ


ਨਿਊਯਾਰਕ, 2 ਦਸੰਬਰ ( ਰਾਜ ਗੋਗਨਾ )—ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਹੁਣਕੋਲਕਤਾ ਨਾਲ ਸਿੱਧੇ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ।ਯਾਤਰੀਆਂ ਨੂੰ ਦਿੱਲੀ ਰਾਹੀਂ ਜਾਣ ਦੀ ਲੋੜ ਨਹੀਂ ਪਵੇਗੀ ਅਤੇਅੰਮ੍ਰਿਤਸਰ-ਕੋਲਕਤਾ ਦਰਮਿਆਨ ਦੂਰੀ ਹੁਣ ਸਿਰਫ 2 ਘੰਟੇ 40 ਮਿੰਟਦੀ ਰਹਿ ਗਈ ਹੈ।

ਬੀਤੇ ਦਿਨੀਂ 1 ਦਸੰਬਰ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ!ਗਈ।ਇਸ ਉਡਾਣ ਨਾਲ ਕੋਲਕਤਾ ਦੇ ਨੇਤਾ ਜੀ ਸੁਭਾਸ਼ ਚੰਦਰ ਹਵਾਈ ਅੱਡੇਰਾਹੀਂ ਹੋਰ ਸ਼ਹਿਰ ਗੁਵਾਹਾਟੀ, ਸਿਲੀਗੁੜੀ, ਅਗਰਤਲਾ, ਭੁਵਨੇਸ਼ਵਰ, ਰਾਂਚੀ, ਬੈਂਕਾਕ ਵੀ ਅੰਮ੍ਰਿਤਸਰ ਨਾਲ ਜੁੜ ਗਏ ਹਨ। ਕੋਲਕਤਾ ਤੋਂਰੋਜ਼ਾਨਾ ਸਵੇਰੇ 4:30 ਵਜੇ ਇਹ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇਸਵੇਰ ਦੇ 7:10 ਵਜੇ ਅੰਮ੍ਰਿਤਸਰ ਪਹੁੰਚ ਕੇ ਫਿਰ ਸਵੇਰੇ 10:45 ਤੇਕੋਲਕਤਾ ਲਈ ਵਾਪਸ ਰਵਾਨਾ ਹੋਵੇਗੀ।ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਉਪਰਾਲੇ) ਦੇ ਭਾਰਤ ਦੇਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇਸਕੱਤਰ ਯੋਗੇਸ਼ ਕਾਮਰਾ, ਮੈਂਬਰ ਦਲਜੀਤ ਸਿੰਘ ਸੈਣੀ ਪਹਿਲੀ ਉਡਾਣਤੇ ਅੰਮ੍ਰਿਤਸਰ ਤੋਂ ਕੋਲਕਤਾ ਪਹੁੰਚੇ। ਕੋਲਕਤਾ ਦੇ ਸਿੱਖ ਅਤੇ ਪੰਜਾਬੀਭਾਈਚਾਰੇ ਵੱਲੋਂ ਹਵਾਈ ਅੱਡੇ ਤੇ ਉਹਨਾਂ ਦਾ ਫੁੱਲਾਂ ਦੇ ਬੁੱਕੇ ਭੇਟ ਕਰਕੇਸ਼ਾਨਦਾਰ ਸਵਾਗਤ ਕੀਤਾ ਗਿਆ। ਯੋਗੇਸ਼ ਕਾਮਰਾ ਨੇ ਸਮੂਹ ਸੰਗਤਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਡਾਣ ਨਾਲ ਇਨ੍ਹਾਂ ਸ਼ਹਿਰਾਂ ਦੇਵਿਚਕਾਰ ਨਾ ਸਿਰਫ ਸੈਲਾਨੀਆਂ ਦੀ ਆਵਾਜਾਈਵਧੇਗੀ, ਸਗੋਂਕਾਰੋਬਾਰ ਅਤੇ ਵਪਾਰ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ,ਇਨ੍ਹਾਂ ਸ਼ਹਿਰਾਂ ਦੀ ਅੰਤਰਰਾਸ਼ਟਰੀ ਕੁਨੈਕਟੀਵਿਟੀ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਕੋਲਕਤਾ ਦੇ ਮੁਸਾਫਰ ਅੰਮ੍ਰਿਤਸਰ ਤੋਂ ਬਰਮਿੰਘਮ, ਲੰਡਨ, ਦੁਬਈ, ਸ਼ਾਰਜਾਹ, ਅਸ਼ਕਾਬਾਦ, ਦੋਹਾ, ਤਾਸ਼ਕੰਦ ਆਦਿ ਲਈ ਕੌਮਾਂਤਰੀ ਉਡਾਣਾਂ ਵੀ ਲੈ ਸਕਣਗੇ।

ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮਪ੍ਰਚਾਰ ਕਮੇਟੀ ਦੇ ਮੈਬਰ ਜਗਮੋਗਨ ਸਿੰਘ ਨੇ ਕਿਹਾ ਕਿ ਇਸ ਉਡਾਣ ਨਾਲ ਹੁਣ ਸਿਰਫ ਸਿੱਖ ਹੀ ਨਹੀਂ ਬਲਕਿ ਸਮੂਹ ਬੰਗਾਲੀ ਭਾਈਚਾਰਾਸਿਰਫ ਢਾਈ ਘੰਟੇ ਵਿੱਚ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈਪਹੁੰਚ ਸਕੇਗਾ। ਕੋਲਕਤਾ ਨਿਵਾਸੀ ਸਿਮਰਤ ਪਾਲ ਸਿੰਘ ਨੇ ਕੇਂਦਰਸਰਕਾਰ ਅਤੇ ਸ਼ਹਿਰੀ ਹਵਾਬਾਜੀ ਮੰਤਰਾਲੇ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਇਹ ਫਲਾਈ ਅੰਮ੍ਰਿਤਸਰ ਮੁਹਿੰਮ ਦਾ ਉਪਰਾਲਾ ਹੈਜਿਸ ਕਰਕੇ ਕੋਲਕਾਤਾ-ਅਮ੍ਰਿਤਸਰ ਦੀ ਸਿੱਧੀ ਫਲਾਈਟ ਸ਼ੁਰੂ ਹੋ ਸਕੀਹੈ। ਇਸ ਪਹਿਲੀ ਉਡਾਣ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਰਹੂਮਸ. ਮਨਜੀਤ ਸਿੰਘ ਕਲਕੱਤਾ ਦੀ ਪਤਨੀ ਸੰਤੋਖ ਕੋਰ ਵੀ ਕਲਕੱਤਾ ਪੁੱਜੇ।

ਉਪਰੰਤ ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਵੱਲੋਂ ਗੁਰਦੁਆਰਾਜਗਤ ਸੁਧਾਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀਦਿਹਾੜੇ ਨੂੰ ਸਮਰਪਿਤ ਆਯੋਜਿਤ ਗੁਰਮਤਿ ਸਮਾਗਮਾਂ ਵਿੱਚ ਇਸਉਡਾਣ ਦੇ ਸ਼ੁਰੂ ਹੋਣ ਤੇ ਪ੍ਰਮਾਤਾ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੋਕੇਪ੍ਰਬੰਧਕਾਂ ਵੱਲੋਂ ਯੋਗੇਸ਼ ਕਾਮਰਾ ਅਤੇ ਦਲਜੀਤ ਸਿੰਘ ਸੈਣੀ ਦਾ ਇਸਉਡਾਣ ਨੂੰ ਸ਼ੁਰੂ ਕਰਾਓਣ ਦੇ ਉਪਰਾਲਿਆਂ ਲਈ ਸ਼ਾਲ ਅਤੇ ਮੋੌਮੋਟੋ ਭੇਟ ਕੀਤਾ ਗਿਆ।ਵਰਨਣਯੋਗ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਦੇ ਆਮ ਨਾਗਰਿਕ’ (ਉਡਾਨ-3) ਖੇਤਰੀ ਸੰਪਰਕ ਯੋਜਨਾ’(ਆਰ.ਸੀ.ਐਸ.) ਸਕੀਮ ਅਧੀਨ ਪਿਛਲੇ ਸਾਲ ਅੰਮ੍ਰਿਤਸਰ ਵਿਕਾਸ ਮੰਚ ਦੇ ਡੈਲੀਗੇਸ਼ਨ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਕਰਨ ਅਤੇ ਇੱਥੋਂ ਛੇ ਨਵੇਂ ਰੂਟ ਅਲਾਟ ਕਰਨ ਲਈ ਉਠਾਈਆਂ ਮੰਗਾਂ ’ਤੇਸਹਿਮਤੀ ਪ੍ਰਗਟਾਈ ਸੀ। ਇਸ ਵਿੱਚ ਅੰਮ੍ਰਿਤਸਰ ਤੋਂ ਕੋਲਕਤਾ, ਪਟਨਾ,ਜੈਪੁਰ, ਵਾਰਾਨਸੀ, ਗੋਆ ਤੇ ਧਰਮਸ਼ਾਲਾ ਸ਼ਾਮਲ ਹਣ ਜਿਸ ਵਿੱਚੋਂ ਦੋਰੂਟ ਅੰਮ੍ਰਿਤਸਰ-ਜੈਪੂਰ ਤੇ ਅੰਮ੍ਰਿਤਸਰ-ਪਟਨਾ ਸਪਾਈਸ ਜੈਟ ਨੂੰ ਅਤੇਅੰਮ੍ਰਿਤਸਰ-ਕੋਲਕਤਾ ਇੰਡੀਗੋ ਨੂੰ ਅਲਾਟ ਕੀਤੇ ਗਏ। ਜੈਪੂਰ ਅਤੇ ਪਟਨਾ ਦੀਆਂ ਉਡਾਣਾਂ ਵੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਚੁੱਕੀਆਂ ਹਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: