ਇੰਡੀਆ ਦੀਆਂ ਸੜਕਾਂ ‘ਤੇ ਬਹੁਤ ਮਾੜਾ ਹਾਲ ਹੈ 

ss1

ਇੰਡੀਆ ਦੀਆਂ ਸੜਕਾਂ ‘ਤੇ ਬਹੁਤ ਮਾੜਾ ਹਾਲ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਜੋ ਹੈਪੀ ਨਾਲ ਕੈਨੇਡਾ ਨੂੰ ਚੱਲਿਆ ਸੀ। ਉਸ ਦਾ ਨਾਮ ਕੇਹਰ ਸੀ। ਕੇਹਰ ਨੇ ਕਿਹਾ, “ ਛੇ ਘਰ ਦੇ ਜੀਆਂ ਨੂੰ ਲਾਂਬੂ ਲਾ ਕੇ, ਮੈਂ ਹਾਰ ਗਿਆ ਹਾਂ। ਆਪ ਲਾਸ਼ ਬਣ ਗਿਆ ਹਾਂ। ਮੇਰਾ ਜਿਉਣ ਨੂੰ ਜੀਅ ਨਹੀਂ ਕਰਦਾ। ਬਹੁਤ ਵੱਡਾ ਬਗੋਚਾ ਦੇ ਗਏ ਹਨ। ਮਨ ਉੱਤੇ ਬਹੁਤ ਬੋਝ ਪੈ ਗਿਆ ਹੈ। ਐਕਸੀਡੈਂਟ ਕਰਨ ਵਾਲਾ ਬੰਦਾ ਰੁਕਿਆ ਹੀ ਨਹੀਂ ਸੀ। ਸਾਡੀ ਗੱਡੀ ਕਿਰਾਏ ਉੱਤੇ ਕੀਤੀ ਸੀ। ਬਹੁਤੇ ਡਰਾਈਵਰ ਨਸ਼ਾ ਕਰਕੇ, ਗੱਡੀਆਂ ਚਲਾਉਂਦੇ ਹਨ। ਅਨੀਂਦਰੇ ਵੀ ਹੁੰਦੇ ਹਨ। ਪਤਾ ਨਹੀਂ ਕਿਸ ਦੀ ਗੱਲ਼ਤੀ ਸੀ? “ ਹੈਪੀ ਨੇ ਦੱਸਿਆ, “ ਐਕਸੀਡੈਂਟ ਕਰਨ ਵਾਲੀ ਦੂਜੀ ਗੱਡੀ ਟਰੱਕ ਜਾਂ ਬੱਸ ਹੋਣੀ ਹੈ। ਤਾਂਹੀਂ ਮੈਟਾਡੋਰ ਤੇ ਬੰਦਿਆਂ ਦਾ ਕੁੱਝ ਨਹੀਂ ਬਚਿਆ। ਇਹ ਵੀ ਦੇਣੇ ਲੈਣੇ ਦੇ ਸਬੰਧ ਹਨ। ਕੋਈ ਜਾਨ ਲੈ ਲੈਂਦਾ ਹੈ। ਕੋਈ ਜੀਵਨ ਬਚਾਉਣ ਲਈ ਦਾਣਾਂ ਪਾਣੀ ਕਿਸੇ ਦੇ ਮੂੰਹ ਵਿੱਚ ਪਾਉਂਦਾ ਹੈ। ਸ਼ੜਕਾਂ, ਗੱਡੀਆਂ, ਚੱਲਣ ਵਾਲੇ ਲੋਕਾਂ ਦਾ ਸਾਰੇ ਇੰਡੀਆ ਤੇ ਦੂਜੇ ਦੇਸ਼ਾਂ ਵਿੱਚ ਬਹੁਤ ਮਾੜਾ ਹਾਲ ਹੈ। ਹੁਣ ਤਾਂ ਅਮਰੀਕਾ, ਕੈਨੇਡਾ ਵਿੱਚ ਲੋਕ ਇਸੇ ਤਰਾਂ ਕਰਦੇ ਹਨ। ਡਰਾਈਵਰ ਨਸ਼ੇ ਵਿੱਚ ਗੱਡੀਆਂ ਚਲਾਉਂਦੇ ਹਨ। ਟਰੇਨ ਦੀ ਲਾਈਨ, ਸੜਕਾਂ ਪਾਰ ਕਰਨ ਵਾਲੇ ਲੋਕ ਹਰੀ ਬੱਤੀ ਦੀ ਕਰੌਸਿੰਗ ਸਾਈਨ ਦੀ ਉਡੀਕ ਨਹੀਂ ਕਰਦੇ। ਬਹੁਤਿਆਂ ਨੂੰ ਰੇਲਵੇ ਦੇ ਅਧਿਕਾਰੀ ਤੇ ਪੁਲੀਸ ਵਾਲੇ ਜੁਰਮਾਨਾ ਵੀ ਕਰਦੇ ਹਨ। ਜਿਵੇਂ ਗੱਡੀਆਂ ਲਈ ਹਰੀਆਂ, ਪੀਲੀਆਂ, ਲਾਲ ਬੱਤੀਆਂ ਹੁੰਦੀਆਂ ਹਨ। ਕੈਨੇਡਾ ਦੀ ਸੜਕ ਉੱਤੇ ਚੱਲਣ ਦੇ ਵੀ ਰੂਲਜ਼ ਹਨ। ਬੰਦਿਆਂ ਦੇ ਸੜਕਾਂ ਪਾਰ ਕਰਨ ਲਈ ਬੱਤੀਆਂ ਵਿੱਚ ਹੀ ਚਿੱਟੇ ਰੰਗ ਦਾ ਛੋਟਾ ਜਿਹਾ ਬੰਦੇ ਵਰਗਾ ਜਾਂ ਹੱਥ ਦਾ ਨਿਸ਼ਾਨ ਦਿਸਣ ਲੱਗ ਜਾਂਦਾ ਹੈ। ਫਿਰ ਸੜਕ ਪਾਰ ਕਰ ਸਕਦੇ ਹਨ। ਸੜਕ ਪਾਰ ਕਰਨ ਤੋਂ ਰੁਕਣ ਲਈ ਲਾਲ ਹੱਥ ਦਾ ਪੰਜਾ ਆ ਜਾਂਦਾ ਹੈ। ਉਦੋਂ ਸੜਕਾਂ ਪਾਰ ਨਹੀਂ ਕਰ ਸਕਦੇ ਹਨ। ਜਿੱਥੋਂ ਸੜਕਾਂ ਪਾਰ ਕਰਨ ਦੀ ਥਾਂ ਹੁੰਦੀ ਹੈ। ਕਰੌਸ ਵਾਕਇੰਗ ਲਿਖ ਕੇ ਲਾਇਆ ਹੁੰਦਾ ਹੈ। ਵਾਕ ਕਰਦਾ ਕਾਰਟੂਨ ਬਣਾਇਆ ਹੁੰਦਾ ਹੈ। ਜੇ ਬੱਤੀਆਂ ਕੋਲੋਂ ਵਾਕਇੰਗ ਬਟਨ ਦੱਬ ਕੇ, ਬੰਦੇ ਲੰਘਦੇ ਹੋਣ ਤਾਂ ਬੱਤੀਆਂ ਫਲੈਸ਼ ਕਰਨ ਲੱਗ ਜਾਂਦੀਆਂ ਹਨ। ਕਈ ਲੋਕ ਸੜਕਾਂ ਉੱਤੇ ਤੁਰੇ ਜਾਂਦੇ, ਟੈਕਸ ਮੈਸਿਜ਼ ਲਿਖ, ਪੜ੍ਹ, ਫੇਸਬੁੱਕ ਦੇਖ ਰਹੇ ਹੁੰਦੇ ਹਨ। ਤੁਰਨ ਵਾਲੇ ਬਹੁਤੇ ਲੋਕਾਂ ਦੇ ਕੰਨਾਂ ਵਿੱਚ ਸ਼ੈਲਰ ਫ਼ੋਨ ਜਾ ਗਾਣੇ ਲੱਗੇ ਹੁੰਦੇ ਹਨ। ਗੱਡੀ ਦੀ ਆਵਾਜ਼ ਹਾਰਨ ਕੁੱਝ ਵੀ ਨਹੀਂ ਸੁਣਦੇ। ਇੱਧਰ ਉੱਧਰ ਦੇਖ ਕੇ ਸੜਕ ਪਾਰ ਨਹੀਂ ਕਰਦੇ। ਕਈ ਲੋਕ ਜਿੱਥੋਂ ਜੀਅ ਕਰਦਾ ਹੈ। ਸੜਕਾਂ ਪਾਰ ਕਰਨ ਲੱਗ ਜਾਂਦੇ ਹਨ। ਐਸਾ ਨਹੀਂ ਕਰ ਸਕਦੇ। ਮਨ ਮਰਜ਼ੀ ਨਾਲ ਜਿੱਥੋਂ ਚਾਹੀਏ ਸੜਕ ਪਾਰ ਕਰ ਲਈਏ। ਕਈ ਬਾਰ ਗੱਡੀ ਤੇਜ਼ ਆਉਂਦੀ ਹੈ। ਇੰਨੀ ਛੇਤੀ ਡਰਾਈਵਰ ਬਰੇਕ ਨਹੀਂ ਮਾਰ ਸਕਦਾ। ਉਸ ਦੇ ਪਿੱਛੇ ਵੀ ਆ ਕੇ ਗੱਡੀ ਵੱਜ ਸਕਦੀ ਹੈ। ਡਰਾਈਵਰ ਐਸੇ ਲੋਕਾਂ ਨੂੰ ਬਚਾਉਂਦਾ। ਗੱਡੀ ਭੰਨਾਂ ਲੈਂਦਾ ਹੈ। ਕਈ ਬਾਰ ਤੁਰਿਆ ਜਾਂਦਾ ਬੰਦਾ ਜਾਂ ਆਪ ਮਰ ਜਾਂਦਾ ਹੈ। ਹਰ ਬਾਰ 99% ਡਰਾਈਵਰ ਦੀ ਗ਼ਲਤੀ ਮੰਨੀ ਜਾਂਦੀ ਹੈ। ਡਰਾਈਵਰ ਵਿੱਚ ਕਸੂਰ ਕੱਢਿਆ ਜਾਂਦਾ ਹੈ। ਇਸ ਲਈ ਸ਼ਹਿਰ ਵਿੱਚ ਲਾਈਟਾਂ ‘ਤੇ ਹੀ ਸੜਕ ਪਾਰ ਕਰ ਸਕਦੇ ਹਾਂ। ਹੁਣ ਤਾਂ ਬਹੁਤ ਥਾਵਾਂ ਸੜਕਾਂ ‘ਤੇ ਕੈਮਰੇ ਲਗਾ ਦਿੱਤੇ ਹਨ। “ ਕੇਹਰ ਨੇ ਕਿਹਾ, “ ਪੰਜਾਬ ਵਿੱਚ ਤਾਂ ਐਕਸੀਡੈਂਟ ਕਰਨ ਪਿੱਛੋਂ ਡਰਾਈਵਰ ਫੜਿਆ ਵੀ ਜਾਵੇ। ਪੁਲੀਸ ਵਾਲੇ ਰਿਸ਼ਵਤ ਲੈ ਕੇ ਆਪ ਹੀ ਬੰਦਾ ਮੌਕੇ ਤੋਂ ਭੱਜਾ ਦਿੰਦੇ ਹਨ। ਜੇ ਦੂਜੀ ਪਾਰਟੀ ਤੱਕੜੀ ਹੋਵੇ। ਅੱਖਾਂ ਚੋਬਲਣ ਲਈ ਬੰਦੇ ਨੂੰ ਜੇਲ ਵਿੱਚ ਤਾਂ ਕਰ ਦਿੰਦੇ ਹਨ। ਅਦਾਲਤ ਵਿੱਚ ਪੈਸਾ ਦੇ ਕੇ, ਝੂਠੇ ਗਵਾਹ ਭੁਗਤਾ ਕੇ ਛੁੱਟ ਜਾਂਦੇ ਹਨ। 100 ਵਿਚੋਂ 2 ਕੁ ਪੁਲਿਸ ਤੇ ਅਦਾਲਤਾਂ ਦੇ ਧੱਕੇ ਚੜ੍ਹਦੇ ਹਨ। ਜੋ ਕਸੂਰਵਾਰ ਵੀ ਨਹੀਂ ਹੁੰਦੇ। ਆਪਾਂ ਹੁਣ ਜਹਾਜ਼ ਵਿੱਚ ਬੈਠਣਾ ਹੈ। ਜਹਾਜ਼ਾਂ ਨੂੰ ਤਾਂ ਕੋਈ ਟੱਕਰ ਵੀ ਨਹੀਂ ਮਾਰਦਾ। ਆਪੇ ਖ਼ਲਾਸ ਹੋ ਜਾਂਦੇ ਹਨ। “ ਹੈਪੀ ਨੇ ਕਿਹਾ, “ ਜਹਾਜ਼ ਨੇ ਸੱਤ ਸਮੁੰਦਰ ਉੱਤੋਂ ਦੀ ਹੀ ਸਾਰਾ ਸਫ਼ਰ ਤਹਿ ਕਰਨਾ ਹੈ। ਰੱਬ ਹੀ ਰਾਖਾ ਹੈ। ਆਪਣਾ ਰੱਬ ਜਹਾਜ਼ ਦਾ ਪਾਇਲਟ ਹੈ। 400 ਬੰਦੇ ਦੀ ਜਾਨ ਇਸ ਦੇ ਹੱਥ ਹੈ। ਜੇ ਇਸੇ ਨੂੰ ਕੁੱਝ ਹੋ ਜਾਵੇ। ਹਾਰਟ ਅਟੈਕ ਜਾਂ ਰੱਬ ਦਾ ਭਾਣਾ ਬੀਤ ਜਾਵੇ। ਆਪਣੇ ਤਾਂ ਸਾਰਿਆਂ ਦੇ ਹੱਡ ਗੰਗਾ, ਜਮਨਾ ਪਤਾ ਨਹੀਂ ਕਿਹੜੇ ਪਾਣੀਆਂ ਵਿੱਚ ਪੈ ਜਾਣਗੇ? “ “ ਮੈਨੂੰ ਮਰਨ ਤੋਂ ਡਰ ਲੱਗਦਾ ਹੈ। ਯਾਰ ਮੈਂ ਪਹਿਲੀ ਬਾਰ ਕੈਨੇਡਾ ਚੱਲਿਆਂ ਹਾਂ। ਜਹਾਜ਼ ਤਾਂ ਚੜ੍ਹਨਾ ਪੈਣਾ ਹੈ। ਹੋਰ ਕੋਈ ਚਾਰਾ ਨਹੀਂ ਹੈ। “ ਹੈਪੀ ਨੇ ਮੂਡ ਚੇਂਜ ਕਰਨ ਲਈ ਕਿਹਾ, “ ਹੁਣੇ ਤਾਂ ਤੁਸੀਂ ਕਿਹਾ ਸੀ, “ ਮੇਰਾ ਜਿਉਣ ਨੂੰ ਜੀਅ ਨਹੀਂ ਕਰਦਾ। “ ਅਸਲ ਵਿੱਚ ਕੋਈ ਮਰਨਾ ਨਹੀਂ ਚਾਹੁੰਦਾ। “ “ ਸਹੀ ਗੱਲ ਹੈ। ਮਰਨ ਤੋਂ ਡਰ ਬਹੁਤ ਲੱਗਦਾ ਹੈ। ਮੌਤ ਸਾਹਮਣੇ ਦੇਖ ਕੇ, ਪਤਾ ਲੱਗਦਾ ਹੈ। ਜਿੰਦਗੀ ਕੀ ਹੈ? ਮੌਤ ਤੋਂ ਸੌਕਾਂ ਜਿਉਣਾ ਹੈ। ਪਰ ਕਈਆਂ ਨੁੰ ਲੱਗਦਾ ਹੈ। ਮੌਤ ਸੌਖੀ ਹੈ। ਇੱਧਰ ਉੱਧਰ ਦੇਖ ਕੇ ਸੜਕ ਪਾਰ ਨਹੀਂ ਕਰਦੇ। ਕਈ ਲੋਕ ਜਿੱਥੋਂ ਜੀਅ ਕਰਦਾ ਹੈ। ਸੜਕਾਂ ਪਾਰ ਕਰਨ ਲੱਗ ਜਾਂਦੇ ਹਨ। ਮਨ ਮਰਜ਼ੀ ਨਾਲ ਜਿੱਥੋਂ ਚਾਹੀਏ ਸੜਕ ਪਾਰ ਨਹੀਂ ਕਰ ਸਕਦੇ। ਜੇ ਕੋਈ ਐਸਾ ਕਰਦਾ ਹੈ। ਡਰਾਈਵਰ ਦਾ ਕਸ਼ਰ ਨਹੀਂ ਹੁੰਦਾ। ਕਈ ਬਾਰ ਗੱਡੀ ਤੇਜ਼ ਆਉਂਦੀ ਹੈ। ਇੰਨੀ ਛੇਤੀ ਡਰਾਈਵਰ ਬਰੇਕ ਨਹੀਂ ਮਾਰ ਸਕਦਾ। ਉਸ ਦੇ ਪਿੱਛੇ ਵੀ ਆ ਕੇ ਗੱਡੀ ਵੱਜ ਸਕਦੀ ਹੈ। ਡਰਾਈਵਰ ਐਸੇ ਲੋਕਾਂ ਨੂੰ ਬਚਾਉਂਦਾ। ਗੱਡੀ ਭੰਨਾਂ ਲੈਂਦਾ ਹੈ ਜਾਂ ਆਪ ਮਰ ਜਾਂਦਾ ਹੈ। ਹਰ ਬਾਰ 99% ਡਰਾਈਵਰ ਦੀ ਗੱਲ਼ਤੀ ਮੰਨੀ ਜਾਂਦੀ ਹੈ। ਡਰਾਈਵਰ ਵਿੱਚ ਕਸੂਰ ਕੱਢਿਆ ਜਾਂਦਾ ਹੈ। ਇਸ ਲਈ ਸ਼ਹਿਰ ਵਿੱਚ ਲਾਈਟਾਂ ‘ਤੇ ਹੀ ਸੜਕ ਪਾਰ ਕਰ ਸਕਦੇ ਹਾਂ। “ ਜਹਾਜ਼ ਦੇ ਜਾਣ ਦਾ ਸਮਾਂ ਹੋ ਗਿਆ ਸੀ। ਹੈਪੀ ਬਾਥਰੂਮ ਚਲਾ ਗਿਆ। ਜਦੋਂ ਉਹ ਮੁੜ ਕੇ ਆਇਆ। ਉਸ ਦੀ ਨਜ਼ਰ ਸਿਕੰਦਰ ਉੱਤੇ ਪਈ। ਉਸ ਨੇ ਵੀ ਹੈਪੀ ਨੂੰ ਦੇਖ ਲਿਆ ਸੀ। ਉਸ ਨਾਲ ਸੁਖਵਿੰਦਰ ਵੀ ਬੈਠੀ ਸੀ। ਹੈਪੀ ਉਨ੍ਹਾਂ ਕੋਲ ਚਲਾ ਗਿਆ। ਉਸ ਨੇ ਸਿਕੰਦਰ ਨੂੰ ਕਿਹਾ, “ ਬਾਈ ਤੂੰ ਵੀ ਪੰਜਾਬ ਆਇਆ ਸੀ। ਪਤਾ ਨਹੀਂ ਲੱਗਾ। ਪਤਾ ਹੁੰਦਾ, ਆਪਾਂ ਮਿਲ ਲੈਂਦੇ। “ “ ਮੈਂਖਿਆਂ ਮੁੰਡੇ ਦਾ ਨਵਾਂ ਵਿਆਹ ਹੋਇਆ ਹੈ। ਨਵਾਂ ਮੁਕਲਾਵਾ ਲਿਆਇਆ ਹੈ। ਕਿਉਂ ਰੰਗ ਵਿੱਚ ਭੰਗ ਪਾਉਣੀ ਹੈ? ਆਪਦੇ ਹੀ ਕੰਮ ਨਹੀਂ ਮੁੱਕੇ। ਕਈ ਰਿਸ਼ਤੇਦਾਰ ਮਿਲਣ ਵਾਲੇ ਰਹਿ ਗਏ। ਕੈਨੇਡਾ ਤੂੰ ਮੇਰੇ ਕੋਲ ਹੀ ਜਾਂਦਾ, ਆਉਂਦਾ ਰਹਿਣਾ ਹੈ। ਕਈ ਮੁੰਡੇ ਪੱਕੇ ਹੋ ਕੇ ਖਿਸਕ ਜਾਂਦੇ ਹਨ। ਤੂੰ ਤਾਂ ਬੀਬਾ ਮੁੰਡਾ ਹੈ। “ ਹੈਪੀ ਮਨ ਵਿੱਚ ਸੋਚਣ ਲੱਗਾ। ਸਾਲਾ ਬਗੈਰ ਮੁਕਲਾਵੇ ਤੋਂ ਬਾਗ਼ੀਆਂ ਪਾਉਂਦਾ ਫਿਰਦਾ ਹੈ। ਪੈਸੇ ਦਾ ਜ਼ੋਰ ਹੈ। ਜੋਤ ਕੀਆਂ ਜ਼ਨਾਨੀਆਂ ਹੀ ਚੱਜ ਦੀਆਂ ਹੁੰਦੀਆਂ। ਜੇ ਕੋਈ ਹੋਰ ਹੁੰਦਾ। ਮੈਂ ਇਸ ਕੰਜਰ ਦੇ ਜਬਾੜੇ ਭੰਨ ਦਿੰਦਾ। ਹੈਪੀ ਨੇ ਕਿਹਾ, ਕੀ ਚਾਚੀ ਵੀ ਕੈਨੇਡਾ ਨੂੰ ਚੱਲੀ ਹੈ? ਚਾਚੀ ਨੇ ਵੀ ਨਹੀਂ ਦੱਸਿਆ। “ ਸੁਖਵਿੰਦਰ ਹੈਪੀ ਨੂੰ ਦੇਖ ਕੇ ਬੌਂਦਲ ਗਈ। ਉਸ ਨੇ ਕਿਹਾ, “ ਦੱਸਣਾ ਕੀ ਸੀ? ਜੋਤ ਖਹਿੜੇ ਪਿਆ ਹੋਇਆ ਸੀ। ਉਸ ਨੂੰ ਰੋਟੀ ਦਾ ਔਖਾ ਹੈ। ਪਰਸੋਂ ਵੀਜ਼ਾ ਮਿਲਿਆ ਹੈ। ਹੋਰ ਹੀ ਘਰ ਦੇ ਕੰਮ ਨਹੀਂ ਮੁੱਕੇ। ਘਰ ਜੁਆਕਾਂ ਤੇ ਜੱਸੀ ਦਾ ਰੋਣਾ ਨਹੀਂ ਮੁੱਕਿਆ। ਘਰ ਛੱਡ ਕੇ ਆਉਣਾ ਬਹੁਤ ਔਖਾ ਹੈ। “ ਹੈਪੀ ਕਹਿਣਾ ਚਾਹੁੰਦਾ ਸੀ, ਟਰੱਕ ਡਰਾਈਵਰ ਘਰ ਦੀ ਰੋਟੀ ਨਹੀਂ ਖਾਦੇ। ਜੱਸੀ ਦਾ ਜਾਂ ਤੇਰਾ ਕੈਨੇਡਾ ਜਾਣਾ ਬਹੁਤਾ ਜ਼ਰੂਰੀ ਸੀ। ਤੂੰ ਤਾਂ ਜੋਤ ਦੇ ਟਰੱਕ ਨਾਲ ਕਲੀਡਰੀ ਕਰੇਂਗੀ। “ ਕਈ ਗੱਲਾਂ ਬੰਦੇ ਦੇ ਮੂੰਹ ਉੱਤੇ ਨਹੀਂ ਬੋਲ ਹੁੰਦੀਆਂ।
Share Button

Leave a Reply

Your email address will not be published. Required fields are marked *