ਇੰਡੀਅਨ ੳਵਰਸੀਜ ਕਾਂਗਰਸ ਯੂ.ਐਸ.ਏ ਵੱਲੋਂ ਨਿਊਯਾਰਕ ਚ’ ਨੈਸ਼ਨਲ ਕਾਨਫਰੰਸ 28 ਜੁਲਾਈ ਨੂੰ ਹੋਵੇਗੀ 

ss1

ਇੰਡੀਅਨ ੳਵਰਸੀਜ ਕਾਂਗਰਸ ਯੂ.ਐਸ.ਏ ਵੱਲੋਂ ਨਿਊਯਾਰਕ ਚ’ ਨੈਸ਼ਨਲ ਕਾਨਫਰੰਸ 28 ਜੁਲਾਈ ਨੂੰ ਹੋਵੇਗੀ

   

ioc_news
ਨਿਊਯਾਰਕ, 4 ਜੁਲਾਈ ( ਰਾਜ ਗੋਗਨਾ )—ਇੰਡੀਅਨ ੳਵਰਸੀਜ ਕਾਂਗਰਸ ਅਮਰੀਕਾ ਵੱਲੋਂ ਮਿੱਤੀ 28 ਜੁਲਾਈ ਦਿਨ ਸ਼ਨੀਵਾਰ ਨੂੰ ਨਿਊਯਾਰਕ ਦੇ ਜੇ.ਐਫ. ਕੇ ਏਅਰਪੋਰਟ ਦੇ ਨੇੜੇ ਹੋਟਲ ਕਰਾਊਨ ਪਲਾਜਾ , ਜਮਾਿੲਕਾ ਵਿਖੇਂ ੳਵਰਸੀਜ ਕਾਂਗਰਸ ਅਮਰੀਕਾ ਵੱਲੋਂ ਇਕ ਕੌਮੀ ਕਾਨਫਰੰਸ ਕਰਵਾਈ ਜਾ ਰਹੀ ਹੈ। ਜੇ.ਐਫ.ਕੇ. ਹਵਾਈ ਅੱਡੇ ਨੇੜੇ ਕਰਾਉਨ ਪਲਾਜ਼ਾ ਹੋਟਲ ਵਿਚ ਹੋਣ ਜਾ ਰਹੀ ਇਸ ਕੌਮੀ ਕਾਨਫਰੰਸ ਵਿਚ ਦੇਸ਼ ਭਰ ਤੋਂ ਡੈਲੀਗੇਟ ਆਉਣ ਦੀ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ.) ਦੇ ਵਿਦੇਸ਼ੀ ਵਿਭਾਗ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਚੇਅਰਮੈਨ ਸ਼੍ਰੀ ਸੈਮ ਪਿਤਰੋਦਾ ਇਸ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ।ਇਸ ਬਾਰੇ ਜਾਣਕਾਰੀ ਦਿੰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵਾਈਸ ਚੇਅਰਮੈਨ ਜਾਰਜ ਅਬਰਾਹਮ ਨੇ ਕਿਹਾ ਕਿ ਭਾਰਤ ਨੂੰ ਸੰਨ 2019 ਦੇ ਸ਼ੁਰੂ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬਹੁਤ ਹੀ ਨਾਜ਼ੁਕ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿਚ ਜਮਹੂਰੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਮੌਜੂਦਾ ਚੁਣੌਤੀਆਂ ਸਾਡੇ ਲਈ ਵੀ ਬਹੁਤ ਚਿੰਤਾ ਦਾ ਕਾਰਨ ਹਨ। ਇਸ ਕਰਕੇ ਉਕਤ ਕਾਨਫਰੰਸ ਦੇ ਮੁੱਖ ਏਜੰਡੇ ਉਤੇ ਇਹ ਚੋਣ ਹੋਵੇਗੀ।

Share Button

Leave a Reply

Your email address will not be published. Required fields are marked *