ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਦੁਬਾਰਾ ਵਾਈਸ ਚੇਅਰਮੈਨ ਬਣੇ ਅਵਿਨਾਸ਼ ਰਾਏ ਖੰਨਾ

ss1

ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਦੁਬਾਰਾ ਵਾਈਸ ਚੇਅਰਮੈਨ ਬਣੇ ਅਵਿਨਾਸ਼ ਰਾਏ ਖੰਨਾ

ਇੰਡੀਅਨ ਰੇਡ ਕਰਾਸ ਸੋਸਾਇਟੀ ਦੇ ਚੇਅਰਮੈਨ ਅਤੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ.ਨੱਡਾ ਦੀ ਪ੍ਰਧਾਨਗੀ ਹੇਠ ਹੋਈ ਮੈਨੇਜਿੰਗ ਕਮੇਟੀ ਦੀ ਇਕ ਬੈਠਕ ਵਿਚ ਸਾਬਕਾ ਰਾਜਸਭਾ ਸਾਂਸਦ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ਦੁਬਾਰਾ ਸਰਵਸੰਮਤੀ ਨਾਲ ਇੰਡੀਅਨ ਰੇਡ ਕਰਾਸ ਸੋਸਾਇਟੀ ਦਾ ਨੈਸ਼ਨਲ ਵਾਈਸ ਚੇਅਰਮੈਨ ਚੁਣਿਆ ਗਿਆ। ਸ਼੍ਰੀ ਖੰਨਾ ਨੇ ਕੇਂਦਰੀ ਮੰਤਰੀ ਨੱਡਾ ਅਤੇ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਦੇਸ਼ ਭਰ ਵਿਚ ਜਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਹਮੇਸ਼ਾ ਤਿਆਰ ਰਹਿਣਗੇਂ।
ਜ਼ਿਕਰਯੋਗ ਹੈ ਕਿ ਖੰਨਾ ਨੇ ਅਪਣਾ ਸਮਾਜਿਕ ਜੀਵਨ ਸੇਵਾ ਭਾਰਤੀ ਸੰਸਥਾ ਤੋਂ ਸ਼ੁਰੂ ਕੀਤਾ ਅਤੇ ਉਸਤੋਂ ਬਾਅਦ ਗੜਸ਼ੰਕਰ ਤੋਂ ਵਿਧਾਇਕ ਫਿਰ ਹੁਸ਼ਿਆਰਪੂਰ ਤੋਂ ਸਾਂਸਦ ਅਤੇ ਉਸਤੋਂ ਬਾਅਦ ਪੰਜਾਬ ਤੋਂ ਰਾਜਸਭਾ ਸਾਂਸਦ ਰਹੇ। ਖੰਨਾ ਗਰੀਬ, ਜਰੂਰਤਮੰਦਾਂ ਦੇ ਪ੍ਰਤੀ ਹਮਦਰਦੀ ਰੱਖਣ ਵਾਲੇ ਸਮਾਜਸੇਵੀ ਆਗੂ ਦੇ ਨਾਤੇ ਜਾਣੇ ਜਾਂਦੇ ਹਨ। ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਖੰਨਾ ਨੂੰ ਇਸ ਨਿਯੁਕਤੀ ਦੇ ਲਈ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *