ਇੰਡਸਟਰੀ ਦੀ ਬਿਜਲੀ ਦਰਾਂ ਵਿਚ ਕਟੌਤੀ ਸਿਰਫ ਬਾਦਲ ਸਰਕਾਰ ਦਾ ਚੋਣਾਵੀ ਸਟੰਟ- ਪਾਲੀ

ਇੰਡਸਟਰੀ ਦੀ ਬਿਜਲੀ ਦਰਾਂ ਵਿਚ ਕਟੌਤੀ ਸਿਰਫ ਬਾਦਲ ਸਰਕਾਰ ਦਾ ਚੋਣਾਵੀ ਸਟੰਟ- ਪਾਲੀ

ਲੁਧਿਆਣਾ (ਪ੍ਰੀਤੀ ਸ਼ਰਮਾ) ਆਮ ਆਦਮੀ ਪਾਰਟੀ ਲੁਧਿਆਣਾ ਦੇ ਟ੍ਰੇਡ ਟ੍ਰਾਂਸਪੋਰਟ ਇੰਡਸਟਰੀ ਸੈਕਟਰ ਦੇ ਕੋਆਰਡੀਨੇਟਰ ਰਵਿੰਦਰਪਾਲ ਸਿੰਘ ਪਾਲੀ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਵੱਲੋਂ ਜੋ ਇੰਡਸਟਰੀ ਨਾਲ ਸੰਬੰਧਿਤ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ, ਉਹ ਸਿਰਫ ਤੇ ਸਿਰਫ ਚੋਣਾਵੀ ਸਟੰਟ ਹੈ।ਇਸ ਤੋਂ ਇਲਾਵਾ ਕੁਝ ਵੀ ਨਹੀਂ। ਪਾਲੀ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਕਿ ਗੋਬਿੰਦਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਉਦਯੋਗ ਵਿਰੋਧੀ ਨੀਤੀਆ ਦੇ ਚੱਲਦਿਆਂ ਹਜ਼ਾਰਾਂ ਹੀ ਇਕਾਈਆਂ ਬੰਦ ਹੋ ਗਈਆਂ ਹਨ। ਇਸ ਬੰਦ ਪਈ ਇੰਡਸਟਰੀ ਨੂੰ ਚਲਾਉਣ ਲਈ ਸਰਕਾਰ ਨੇ ਆਪਣੇ ਪੱਧਰ ਤੇ ਕੋਈ ਕਦਮ ਕਿਉਂ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਅੱਜ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆਂ ਦੇ ਚੱਲਦਿਆਂ ਹੀ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਪਿਆ ਹੈ। ਛੋਟੀ ਟ੍ਰਾਂਸਪੋਰਟ ਦੀ ਗੱਲ ਕਰੀਏ ਜਾ ਫਿਰ ਛੋਟੇ ਦੁਕਾਨਦਾਰ ਦੀ, ਅੱਜ ਸਭ ਦੀ ਹਾਲਤ ਪਤਲੀ ਹੋਈ ਪਈ ਹੈ, ਕਿਉਂਕਿ ਸੱਤਾਧਾਰੀ ਸਰਕਾਰ ਦੇ ਕੋਲ ਸਿਰਫ ਬਿਆਨਬਾਜ਼ੀ ਤੋਂ ਬਿਨ੍ਹਾਂ ਕੁਝ ਵੀ ਨਹੀਂ। ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਗੁਆਚ ਗਈ ਹੈ।ਅਕਾਲੀ ਲੀਡਰਸ਼ਿੱਪ ਉੱਤੇ ਭ੍ਰਿਸ਼ਟਾਚਾਰ ਸਮੇਤ ਕਈ ਤਰ੍ਹਾਂ ਦੇ ਵੱਖ ਵੱਖ ਦੋਸ਼ ਲੱਗ ਰਹੇ ਹਨ। ਸੂਬੇ ਭਰ ਦੇ ਲੋਕ ਹੀ ਇਸ ਸਰਕਾਰ ਦੇ ਭ੍ਰਿਸ਼ਟ ਨਿਜ਼ਾਮ ਤੋਂ ਇਸ ਹੱਦ ੱਕ ਦੁਖੀ ਹੋ ਚੁੱਕੇ ਹਨ ਕਿ ਸਿਰਫ 2017 ਵਿਧਾਨ ਸਭਾ ਚੋਣਾਂ ਦਾ ਹੀ ਇੰਤਜ਼ਾਰ ਕਰ ਰਹੇ ਹਨ। ਪਾਲੀ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਹਰ ਵਰਗ ਵੱਲੋਂ ਮਿਲ ਰਹੇ ਭਰਪੂਰ ਸਹਿਯੋਗ ਸਦਕਾ ਸੂਬੇ ਅੰਦਰ ਯਕੀਨੀ ਤੌਰ ਤੇ ‘ਆਪ’ ਦੀ ਸਰਕਾਰ ਹੀ ਬਣੇਗੀ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਤਾਂ ਮਿਲੇਗਾ ਹੀ, ਇਸ ਦੇ ਨਾਲ ਹੀ ਇੰਸਪੈਕਟਰੀ ਰਾਜ ਤੋਂ ਵੀ ਨਿਜ਼ਾਤ ਮਿਲੇਗੀ।

Share Button

Leave a Reply

Your email address will not be published. Required fields are marked *

%d bloggers like this: