ਇੰਟਰਨੈਸ਼ਨਲ ਸਿੱਖ ਸਹਿਤ ਸਭਾ ਵੱਲੋਂ ਸੁਰਿੰਦਰ ਸਿੰਘ ਦੇ ਸਨਮਾਨ ‘ਚ ਡਿਨਰ ਸਮਾਗਮ

ss1

ਇੰਟਰਨੈਸ਼ਨਲ ਸਿੱਖ ਸਹਿਤ ਸਭਾ ਵੱਲੋਂ ਸੁਰਿੰਦਰ ਸਿੰਘ ਦੇ ਸਨਮਾਨ ‘ਚ ਡਿਨਰ ਸਮਾਗਮ

ਕੈਲੀਫੋਰਨੀਆ 31 ਜੁਲਾਈ ( ਰਾਜ ਗੋਗਨਾ)-ਇੰਟਰਨੈਸ਼ਨਲ ਸਿੱਖ ਸਹਿਤਸਭਾ ਵੱਲੋਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਦੇ ਸਨਮਾਨ ਵਿਚ ਇਕ ਡਿਨਰ ਸਮਾਗਮ ਕਰਵਾਇਆ ਗਿਆ। ਟੇਸਟ ਆਫ ਇੰਡੀਆ ਰੈਸਟੋਰੈਂਟਫਰੀਮਾਂਟ ਵਿਚ ਹੋਏ ਇਸ ਡਿਨਰ ਸਮਾਗਮ ਵਿਚ ਬਹੁਤ ਹੀ ਥੋੜੇ ਸਮੇਂ ‘ਤੇ ਦਿੱਤੇ ਗਏ ਸੱਦੇ ਦੇ ਬਾਵਜੂਦ 40 ਤੋਂ ਵਧਅਹਿਮਸਖਸ਼ੀਅਤਾਂ ਪੁੱਜੀਆਂ। ਸੁਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਤੱਕ ਸਰਕਾਰਾਂ ਦੇ ਹੱਥਾਂ ਵਿਚੋਂ ਨਹੀਂ ਕੱਢਿਆ ਜਾਂਦਾ ਓਦੋਂ ਤੱਕ ਇਸ ਕੋਲੋਂ ਸਿੱਖਾਂ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਸਿੱਖਾਂ ਦੇ ਭਲੇ ਲਈਜਰੂਰੀ ਹੈ ਕਿ ਇਸ ਦਾਪ੍ਰਬੰਧਆਮ ਸਿੱਖਾਂ ਦੇ ਹੱਥਾਂ ਵਿਚਆਵੇ। ਉਨ੍ਹਾਂ ਨੇ ਇਕ ਅਹਿਮਐਲਾਨਕਰਦਿਆਂ ਕਿਹਾ ਕਿ ਬਹੁਤ ਛੇਤੀ ਇਕ ਕੌਮਾਂਤਰੀ ਪੱਧਰ ਦਾ ਹਾਈ ਕੁਆਲਿਟੀ ਟੀ.ਵੀਚੈਨਲ ਸ਼ੁਰੂ ਕੀਤਾਜਾਵੇਗਾ ਤਾਂ ਜੋ ਸਿੱਖਾਂ ਦੀਆ ਵਾਜ਼ ਕਾਰਗਰ ਢੰਗ ਨਾਲ ਉਠਾਈ ਜਾ ਸਕੇ। ਉਨ੍ਹਾਂ ਨੇ ਆਪਣੇ 20 ਸਾਲਾਂ ਦੇ ਕੌਮੀ ਸੰਘਰਸ਼ ਦਾ ਜ਼ਿਕਰ ਵੀ ਕੀਤਾ। ਪੰਜਾਬ ਦੇ ਕਿਸਾਨਾਂ ਦੇ ਕਰਜੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਰਜਾ ਮੁਆਫੀ ਮਸਲੇ ਦਾ ਹੱਲ ਨਹੀਂ ਹੈ।ਅਸਲਵਿਚਫਸਲਾਂ ਦੇ ਵਧੀਆਭਾਅ ਦੇ ਕੇ ਖੇਤੀਬਾੜੀ ਨੂੰ ਲਾਹਵੰਦ ਬਣਾਇਆ ਜਾਣਾ ਚਾਹੀਦਾ ਹੈ।ਹੋਰ ਬੁਲਾਰਿਆਂ ਨੇ ਵੀ ਪੰਜਾਬ ਦੇ ਦਰਦਦੀ ਗੱਲ ਕੀਤੀ। ਸਮਾਗਮ ਵਿਚ ਦਲ ਖਾਲਸਾ, ਅਮੈਰੀਕਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਘਨਈਆ ਸੇਵਾ ਸੁਸਾਇਟੀ, ਇੰਟਰਨੈਸ਼ਨਲ ਗਦਰ ਮੈਮੋਰੀਅਲ ਟਰੱਸਟ ਤੇ ਸਾਂਝੀ ਸੋਚ ਦੇ ਪ੍ਰਤੀਨਿੱਧ ਹਾਜਰਸਨ।

Share Button

Leave a Reply

Your email address will not be published. Required fields are marked *