Fri. Jul 19th, 2019

ਇੰਜਨੀਅਰਿੰਗ ਕਰਕੇ ਪ੍ਰਤੀਕਸ਼ਾ ਬਣੀ ਪਹਿਲੀ ਮਹਿਲਾ ਬੱਸ ਡਰਾਈਵਰ

ਇੰਜਨੀਅਰਿੰਗ ਕਰਕੇ ਪ੍ਰਤੀਕਸ਼ਾ ਬਣੀ ਪਹਿਲੀ ਮਹਿਲਾ ਬੱਸ ਡਰਾਈਵਰ

ਟਰੱਕ ਤੇ ਬਸਾਂ ਚਲਾਉਂਦੇ ਅਕਸਰ ਮੁੰਡਿਆਂ ਨੂੰ ਦੇਖਿਆ ਜਾਂਦਾ ਹੈ ਪਰ ਕੁੱਝ ਕੁੜੀਆਂ ਦੇ ਹੋਂਸਲੇ ਅਤੇ ਸੌਂਕ ਕੁੱਝ ਵੱਖਰੇ ਹੁੰਦੇ ਹਨ। ਅਜਿਹੇ ‘ਚ ਮੁੰਬਈ ਦੀ ਪ੍ਰਤੀਕਸ਼ਾ ਦਾ ਸ਼ੋਂਕ ਵੀ ਨਿਰਾਲਾ ਸੀ , ਪਹਿਲਾਂ ਮਾਲਾੜ ਦੇ ਠਾਕੁਰ ਕਾਲਜ ਤੋਂ ਮਕੈਨੀਕਲ ਇੰਜਨੀਅਰਿੰਗ ਪੂਰੀ ਕੀਤੀ ਅਤੇ ਫਿਰ ਕੁੜੀਆਂ ਲਈ ਮਿਸਾਲ ਕਾਇਮ ਕਰਦਿਆਂ 24 ਸਾਲਾ ਸ਼ਹਿਰ ਵਿੱਚ ਇਕਲੌਤੀ ਮਹਿਲਾ BEST ਡਰਾਈਵਰ ਬਣੀ। ਮੁੰਬਈ ਦੀ ਪ੍ਰਤੀਕਸ਼ਾ ਦਾਸ ਨੇ ਇਸ ਸਿਲਸਿਲੇ ਵਿੱਚ ਇਤਿਹਾਸ ਰਚ ਦਿੱਤਾ ਹੈ।

ਜਦੋਂ ਪ੍ਰਤੀਕਸ਼ਾ ਤੋਂ ਇਸ ਖ਼ਾਸ ਜਨੂਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਹ ਇੱਕ ਅਜਿਹੀ ਚੀਜ਼ ਸੀ ਜਿਸ ‘ਚ ਉਹ ਪਿਛਲੇ ਛੇ ਸਾਲਾਂ ਤੋਂ ਨਿਪੁਨ ਹੋਣਾ ਚਾਹੁੰਦੀ ਸੀ । ਉਸਨੇ ਦੱਸਿਆ ਕਿ ਇਹ ਸਫ਼ਰ ਬਾਈਕ ਤੋਂ ਸ਼ੁਰੂ ਹੋਇਆ ਸੀ ਅਤੇ ਫਿਰ ਵੱਡੀ ਕਾਰ ਤੇ ਹੁਣ ਬੱਸ ਤੇ ਟਰੱਕ ‘ਤੇ ਪਹੁੰਚ ਗਿਆ । ਉਸਨੇ ਦੱਸਿਆ ਕਿ ਕੁੱਝ ਅਲੱਗ ਕਰਨ ‘ਚ ਉਸਨੂੰ ਖੁਸ਼ੀ ਮਿਲਦੀ ਹੈ।

ਬਾਰੇ ਵਰਗੇ ਭਾਰੇ ਚਾਰ ਪਹੀਆ ਵਾਹਨਾਂ ਨੂੰ ਚਲਾਉਂਦਿਆਂ ਅਕਸਰ ਪੁਰਸ਼ਾਂ ਨੂੰ ਹੀ ਵੇਖਿਆ ਜਾਂਦਾ ਹੈ ਪਰ ਅੱਜ ਦੀਆਂ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਪਾਸਿਓਂ ਘੱਟ ਨਹੀਂ। ਮੁੰਬਈ ਦੀ ਪ੍ਰਤੀਕਸ਼ਾ ਦਾਸ ਨੇ ਇਸ ਸਿਲਸਿਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਪ੍ਰਤੀਕਸ਼ਾ ਮੁੰਬਈ ਵਿੱਚ ਚੱਲਣ ਵਾਲੀਆਂ BEST ਬੱਸਾਂ ਦੀ ਪਹਿਲੀ ਮਹਿਲਾ ਡਰਾਈਵਰ ਬਣ ਗਈ ਹੈ।

Leave a Reply

Your email address will not be published. Required fields are marked *

%d bloggers like this: