ਇੰਗਲੈਡ ਦੀ ਅਧਿਆਪਕਾ ਦੀ ਟੀਮ ਨੇ ਪ੍ਰਾਇਵੇਟ ਸਕੂਲ ਦੇ ਅਧਿਆਪਕਾ ਨੂੰ ਦਿੱਤੀ ਪੜਾਉਣ ਦੀ ਟ੍ਰੇਨਿੰਗ

ਇੰਗਲੈਡ ਦੀ ਅਧਿਆਪਕਾ ਦੀ ਟੀਮ ਨੇ ਪ੍ਰਾਇਵੇਟ ਸਕੂਲ ਦੇ ਅਧਿਆਪਕਾ ਨੂੰ ਦਿੱਤੀ ਪੜਾਉਣ ਦੀ ਟ੍ਰੇਨਿੰਗ

18-26 (1)

ਬਨੂੜ 8 ਅਗਸਤ (ਰਣਜੀਤ ਸਿੰਘ ਰਾਣਾ): ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਇਜੇਸ਼ਨ ਵੱਲੋਂ ਲਿਮਿਟਡ ਰਿਸੋਰਸ ਟੀਚਰ ਟ੍ਰੇਨਿੰਗ (ਯੂਕੇ) ਨਾਲ ਭਾਈਵਾਲਤਾ ਕਰਦੇ ਹੋਏ ਐਜੂਕੇਸ਼ਨਲ ਐਕਸਚੇਜ ਪ੍ਰੋਗਰਾਮ ਦੇ ਅਧੀਨ 24 ਅਧਿਆਪਕਾ ਦਾ ਵਫਦ ਪੰਜਾਬ ਦੇ ਅਧਿਆਪਕਾ ਨੂੰ ਆਪਣੀ ਸਿੱਖਿਆ ਦੇ ਗੁਰ ਦੇਣ ਤੇ ਪੰਜਾਬ ਦੀ ਸਿੱਖਿਆ ਦੇ ਗੁਰ ਹਾਸਿਲ ਕਰਨ ਲਈ 16 ਦਿਨਾ ਦੇ ਦੋਰੇ ਲਈ ਪੰਜਾਬ ਪੁੱਜਾ। ਬਨੂੜ ਦੇ ਬੇਬੀ ਕਾਨਵੈਟ ਸਕੂਲ ਵਿਚ ਇਸ ਵਫਦ ਦੇ ਪੁੱਜਣ ਤੇ ਜਿਥੇ ਸਕੂਲ ਪ੍ਰਬੰਧਕਾ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ ਉਥੇ ਹੀ ਦੋਨੋਂ ਦੇਸ਼ਾ ਦੇ ਅਧਿਆਪਕਾ ਨੇ ਇੱਕ ਦੂਜੇ ਨਾਲ ਸਿੱਖਿਆ ਦੇ ਗੁਣ ਵੀ ਸਾਂਝੇ ਕੀਤੇ। ਇਸ ਵਫਦ ਵਿਚੋਂ 3 ਅਧਿਆਪਕ 20 ਅਗਸਤ ਤੱਕ ਇਸੇ ਸਕੂਲ ਵਿਚ ਪੜਾਉਣਗੇ ਤੇ ਬਾਕੀ ਦੇ ਅਧਿਆਪਕ ਜਿਲਾ ਪਟਿਆਲਾ ਤੇ ਮੋਹਾਲੀ ਦੇ ਚੁਣੇ ਹੋਏ 6 ਦੂਸਰੇ ਸਕੂਲਾ ਵਿਚ ਪੜਾਉਣ ਜਾਣਗੇ।
ਇਸ ਸੈਮੀਨਾਰ ਵਿਚ ਅਧਿਆਪਕਾ ਨੂੰ ਟ੍ਰੇਨਿੰਗ ਦੇਣ ਲਈ ਇੰਗਲੈਡ ਤੋਂ ਵਿਸ਼ੇਸ ਸਿੱਖਿਆ ਮਾਹਿਰਾਂ ਦੀ ਟੀਮ ਨੇ ਪੁੱਜ ਕੇ ਅਧਿਆਪਕਾ ਨੂੰ ਪੜਾਉਣ ਦੇ ਆਧੁਨਿਕ ਤਰੀਕਿਆਂ ਬਾਰੇ ਜਾਗਰੂਕ ਕੀਤਾ। ਸਿੱਖਿਆ ਦੇ ਖੇਤਰ ਵਿਚ ਦਿਨੋ ਦਿਨ ਹੋ ਰਹੇ ਆਧੁਨਿਕਕਰਨ ‘ਤੇ ਬਦਲਾਅ ਨੂੰ ਮੁੱਖ ਰੱਖਦੇ ਹੋਏ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਇਜੇਸ਼ਨ ਵੱਲੋਂ ਆਪਣੇ ਅਧਿਆਪਕਾ ਨੂੰ ਟ੍ਰੇਨਿੰਗ ਦੇਣ ਲਈ ਇਸ ਵਿਸ਼ੇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਵਿਸਵ ਪੱਧਰ ਉਤੇ ਸਕੂਲਾ ਵਿਚ ਵਿਦਿਆਰਥੀਆਂ ਨੂੰ ਪੜਾਉਣ ਲਈ ਪ੍ਰਚਲਿਤ ਹੋ ਰਹੀਆਂ ਆਧੁਨਿਕ ਵਿਧੀਆਂ ਬਾਰੇ ਅਧਿਆਪਕਾ ਨੂੰ ਟ੍ਰੇਨਿਗ ਦਿੱਤੀ ਗਈ।
ਇੰਗਲੈਡ ਤੋਂ ਟ੍ਰੇਨਿੰਗ ਦੇਣ ਆਈ 24 ਮੈਬਰੀ ਟੀਮ ਵੱਲੋਂ ਮਿ. ਸਬੀਰ ਦੀ ਅਗੁਵਾਈ ਵਿਚ ਆਏ ਅਧਿਆਪਕ ਜਿਨਾਂ ਵਿਚ ਮਿਸ. ਨਿਕਲਾ, ਮਿਸ. ਫਾਤਿਮਾ ਨੇ ਗਣਿਤ ਅਤੇ ਵਿਗਿਆਣ ਨੂੰ ਨਵੇਂ ਅਤੇ ਆਧੁਨਿਕ ਢੰਗ ਨਾਲ ਪੜਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨਾਂ ਦੱਸਿਆ ਕਿ ਪੰਜਾਬ ਵਿਚ ਹੁਣ ਵੀ ਵਿਦਿਆਰਥੀ ਨੂੰ ਡੰਡੇ ਜਾ ਫਿਰ ਥੱਪੜਾ ਨਾਲ ਪੜਾਇਆ ਜਾਂਦਾ ਹੈ ਜੋ ਬਿਲਕੁਲ ਗਲਤ ਹੈ। ਉਨਾਂ ਕਿਹਾ ਕਿ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਥੱਪੜਾ ਜਾ ਡੰਡਿਆ ਨਾਲ ਡਰਾਉਣ ਦੀ ਬਜਾਏ ਆਪਣੇ ਗੁੱਸੇ ਨਾਲ ਹੀ ਪੜਾਵੇ। ਇੰਗਲੈਂਡ ਤੋਂ ਆਈ ਟੀਮ ਨੇ ਜਿਥੇ ਯੂਕੇ ਵਿਚ ਪ੍ਰਚਲਿਤ ਪੜਾਉਣ ਦੇ ਤਰੀਕਿਆਂ ਬਾਰੇ ਪੰਜਾਬ ਦੇ ਅਧਿਆਪਕਾ ਨੂੰ ਜਾਣਕਾਰੀ ਦਿੱਤੀ ਉਥੇ ਹੀ ਪੰਜਾਬ ਦੇ ਸਕੂਲਾ ਵਿਚ ਪੜਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇੰਗਲੈਡ ਤੋਂ ਆਈ ਟੀਮ ਲੀਡਰ ਮਿ. ਸਬੀਰ ਨੇ ਦੱਸਿਆ ਕਿ ਪੰਜਾਬ ਦੇ ਸਕੂਲਾ ਵਿਚ ਬੱਚਿਆਂ ਨੂੰ ਪੜਾਉਣ ਦਾ ਤਰੀਕਾ ਜਿਥੇ ਬਹੁਤ ਸਰਲ ਹੈ ਉਥੇ ਹੀ ਜਲਦ ਸਮਝ ਆਉਣ ਵਾਲਾ ਹੈ। ਉਨਾਂ ਕਿਹਾ ਕਿ ਉਹ ਪੰਜਾਬ ਦੇ ਅਧਿਆਪਕਾ ਤੋਂ ਸਿੱਖਿਆ ਦੇਣ ਦੇ ਬਹਤ ਸਰਲ ਵਿਧੀਆਂ ਗ੍ਰਹਿਣ ਕਰ ਰਹੇ ਹਨ। ਜਿਨਾਂ ਨੂੰ ਉਹ ਇੰਗਲੈਡ ਦੇ ਸਿੱਖਿਆ ਢਾਂਚੇ ਵਿਚ ਲਾਗੂ ਕਰਨਗੇ। ਇਸ ਮੌਕੇ ਬੇਬੀ ਕਾਨਵੈਟ ਸਕੂਲ ਦੇ ਪ੍ਰਬੰਧਕਾ ਵੱਲੋਂ ਇੰਗਲੈਡ ਤੋਂ ਆਈ ਟੀਮ ਦੇ ਸਵਾਗਤ ਲਈ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਅੰਤ ਵਿਚ ਸਕੂਲ ਦੇ ਚੇਅਰਮੈਨ ਦਿਆਲ ਸਿੰਘ, ਸੈਕਟਰੀ ਜਸਕੰਵਰ ਸਿੰਘ, ਪੀਪੀਐਸਓ ਦੇ ਜਨਰਲ ਸਕੱਤਰ ਤੇਜਪਾਲ ਸਿੰਘ, ਦੇਵਰਾਜ ਪਹੁਜਾ, ਪ੍ਰੇਮ ਪਾਲ ਮਲਹੋਤਰਾ, ਬਲਜੀਤ ਸਿੰਘ ਨੇ ਆਏ ਮਹਿਮਾਨਾ ਨੂੰ ਯਾਦਗਰ ਚਿੰਨ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: