ਇੰਗਲੈਂਡ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸਾਊਥਾਲ) ਦੀਆਂ ਚੋਣਾਂ ਸਖਤ ਸੁਰੱਖਿਆ ਹੇਠ ਅੱਜ

ss1

ਇੰਗਲੈਂਡ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸਾਊਥਾਲ) ਦੀਆਂ ਚੋਣਾਂ ਸਖਤ ਸੁਰੱਖਿਆ ਹੇਠ ਅੱਜ

6...... ਇੰਗਲੈਂਡ ਅਤੇ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਜਨਰਲ ਸਕੱਤਰ ਮਨਜੀਤ ਸਿੰਘ ਬੁੱਟਰ ਨੇ ਕਿਹਾ ਕਿ ਮੀਡੀਆ ਨੂੰ ਤਿੰਨੇ ਗਰੁੱਪਾਂ ਦੇ ਉਮੀਦਵਾਰਾਂ ਦੇ ਨਾਵਾਂ ਵਾਲਾ ਅਸਲ ਬੈਲੇਟ ਪੇਪਰ ਜਾਰੀ ਕਰ ਦਿੱਤਾ ਗਿਆ ਹੈ। ਇਸ ਬੈਲੇਟ ਪੇਪਰ ਦੇ ਸਭ ਤੋਂ ਖੱਬੇ ਹੱਥ ਪਹਿਲੇ ਸਥਾਨ ‘ਤੇ ਸ਼ੇਰ ਗਰੁੱਪ ਦੇ 21 ਉਮੀਦਵਾਰਾਂ ਦੇ ਨਾਂ ਦਰਜ ਹਨ, ਦੂਜੇ ਸਥਾਨ ‘ਤੇ ਤੇਰਾ ਪੰਥ ਵਸੈ ਦੇ 21 ਉਮੀਦਵਾਰਾਂ ਅਤੇ ਤੀਜੇ ਸਥਾਨ ‘ਤੇ ਬਾਜ ਗਰੁੱਪ ਦੇ 21 ਉਮੀਦਵਾਰਾਂ ਦੇ ਨਾਂ ਦਰਜ ਹਨ। ਬੈਲੇਟ ਪੇਪਰ ‘ਤੇ ਸਭ ਤੋਂ ਪਹਿਲਾਂ ਨਾਂ ਅੰਗਰੇਜ਼ੀ ਵਿਚ ਅਤੇ ਹੇਠ ਪੰਜਾਬੀ ਵਿਚ ਹਨ। ਜਿਨ੍ਹਾਂ ‘ਚੋਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੈਂਬਰ ਬਣੇ 9400 ਦੇ ਕਰੀਬ ਸੰਗਤ ਅਗਲੇ ਤਿੰਨ ਸਾਲਾਂ ਲਈ 21 ਪ੍ਰਬੰਧਕ ਮੈਂਬਰਾਂ ਦੀ ਚੋਣ ਕਰਨਗੇ। ਇਸ ਮੌਕੇ ਪੁਲਸ ਦਾ ਸਖ਼ਤ ਪਹਿਰਾ ਹੋਵੇਗਾ ਅਤੇ ਨੌਰਵੁੱਡ ਗਰੀਨ ਰੋਡ ਸਥਿਤ ਖ਼ਾਲਸਾ ਪ੍ਰਾਇਮਰੀ ਸਕੂਲ ਨੂੰ ਜਾਣ ਵਾਲੀ ਸੜਕ ਨੂੰ ਆਮ ਲੋਕਾਂ ਲਈ ਗੱਡੀਆਂ ਖੜ੍ਹੀਆਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਸੜਕ ‘ਤੇ ਟਰੈਫਿਕ ਇਕ ਪਾਸੜ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸਕੂਲ ਦੇ ਅੰਦਰ ਵਾਲੇ ਪਾਸੇ ਵੱਡਾ ਟੈਂਟ ਲਗਾਇਆ ਗਿਆ ਹੈ ਤਾਂ ਕਿ ਜਿਸ ਵਿਚ ਸਿਰਫ ਵੋਟਰ ਹੀ ਲੋੜ ਅਨੁਸਾਰ ਕੁਝ ਸਮਾਂ ਇੰਤਜ਼ਾਰ ਕਰ ਸਕਦੇ ਹਨ।?ਬੁੱਟਰ ਨੇ ਕਿਹਾ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਕਰਵਾਉਣ ਲਈ ਚੋਣ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੋਣ ਕਮੇਟੀ ਵਿਚ ਪਿਛਲੀਆਂ ਚੋਣਾਂ ‘ਚ ਹਿੱਸਾ ਲੈਣ ਵਾਲੇ ਦੋ ਗਰੁੱਪਾਂ ਦੇ ਤਿੰਨ-ਤਿੰਨ ਨਾਮਜ਼ਦ ਕੀਤੇ ਮੈਂਬਰ ਹਨ, ਜਦੋਂਕਿ ਚੋਣ ਕਮੇਟੀ ਦਾ ਚੇਅਰਮੈਨ ਗੁਰੂ ਘਰ ਦੇ ਟਰੱਸਟ ਦੇ ਜਨਰਲ ਸਕੱਤਰ ਬਲਵੰਤ ਸਿੰਘ ਗਿੱਲ ਹਨ।

Share Button

Leave a Reply

Your email address will not be published. Required fields are marked *