Wed. Sep 18th, 2019

ਇੰਗਲੈਂਡ ਚ ਆਯੋਜਿਤ ਵਿਸਾਖੀ ਮੇਲੇ ਦੌਰਾਨ ਅਸ਼ੋਕ ਪ੍ਰਿੰਸ ਤੇ ਤਜਿੰਦਰ ਤੇਜੀ ਨੇ ਖੂਬ ਰੌਣਕਾਂ ਲਾਈਆਂ

ਇੰਗਲੈਂਡ ਚ ਆਯੋਜਿਤ ਵਿਸਾਖੀ ਮੇਲੇ ਦੌਰਾਨ ਅਸ਼ੋਕ ਪ੍ਰਿੰਸ ਤੇ ਤਜਿੰਦਰ ਤੇਜੀ ਨੇ ਖੂਬ ਰੌਣਕਾਂ ਲਾਈਆਂ

ਲੰਡਨ-9 ਮਈ (ਰਾਜਵੀਰ ਸਮਰਾ )ਬਰਤਾਨੀਆ ਦੇ ਸ਼ਹਿਰ ਪੀਟਰਬਰੋ ਵਿਖੇ ਸੱਭਿਆਚਾਰ ਪ੍ਰਮੋਟਰ ਸੇਵਾ ਸਿੰਘ ਤੇ ਜੋਗਾ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਅਮੀਰ ਵਿਰਸੇ ਦੇ ਤਿਓਹਾਰ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ|
ਉਕਤ ਵਿਸਾਖੀ ਮੇਲੇ ਚ ਬਰਤਾਨੀਆ (ਇੰਗਲੈਂਡ )ਚ ਵਸਦੇ ਪੰਜਾਬੀ ਮੂਲ ਦੇ ਲੋਕਾਂ ਨੇ ਪਰਿਵਾਰਾਂ ਸਮੇਤ ਉਤਸ਼ਾਹ ਨਾਲ ਸਮੂਲੀਅਤ ਕੀਤੀ| ਲੋਕ ਗਾਇਕ ਅਸ਼ੋਕ ਪ੍ਰਿੰਸ ਤੇ ਤਜਿੰਦਰ ਤੇਜੀ ਨੇ ਆਪਣੇ ਚਰਚਿਤ ਗੀਤਾ ਨਾਲ ਆਪਣੀ ਦਮਦਾਰ ਆਵਾਜ਼ ਰਾਹੀਂ ਸਫਲ ਪੇਸ਼ਕਾਰੀ ਕਰਦਿਆਂ ਖੂਬ ਰੌਣਕਾਂ ਲਾਈਆਂ ਤੇ ਸਰੋਤਿਆਂ ਦਾ ਮਨੋਰੰਜਨ ਕੀਤਾ| ਪੰਜਾਬ ਦੇ ਲੋਕ ਸਾਜ ਢੋਲ ਦੀ ਤਾਲ ਤੇ ਪੰਜਾਬੀਆਂ ਨੇ ਭੰਗੜਾ ਅਤੇ ਮੁਟਿਆਰਾਂ ਨੇ ਗਿੱਧਾ ਪੇਸ਼ ਕਰਕੇ ਪੰਜਾਬ ਦੀ ਝਲਕ ਦਾ ਨਮੂਨਾ ਪੇਸ਼ ਕੀਤਾ| ਵਿਸਾਖੀ ਮੇਲਾ ਪ੍ਰਬੰਧਕ ਕਮੇਟੀ ਵਲੋਂ ਮੇਲੇ ਦੌਰਾਨ ਰੰਗਾ-ਰੰਗ ਸੱਭਿਆਚਾਰਕ ਸੰਗੀਤ ਪ੍ਰੋਗਰਾਮ ਪੇਸ਼ ਕਰਨ ਅਤੇ ਮੇਲੇ ਚ ਆਰਥਿਕ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਚਿੰਨ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ|
ਮੇਲੇ ਮੌਕੇ ਉੱਘੀ ਸਮਾਜ ਸੇਵਿਕਾ ਨੀਰੂ ਹੀਰ ਨੇ ਵਿਸਾਖੀ ਤਿਓਹਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਵਿਸਾਖੀ ਤਿਓਹਾਰ ਦੀ ਪੰਜਾਬ ਵਿਚ ਧਾਰਮਿਕ ,ਸਮਾਜਿਕ ,ਭੂਗੋਲਿਕ ਤੇ ਰਾਜਨੀਤਿਕ ਪੱਖੋਂ ਵਿਸ਼ੇਸ਼ ਮਹੱਤਤਾ ਹੈ ਤੇ ਵਿਸਾਖੀ ਵਰਗੇ ਪਵਿੱਤਰ ਤਿਓਹਾਰ ਸਾਨੂੰ ਆਪਸੀ ਪ੍ਰੇਮ ਪਿਆਰ ਤੇ ਭਾਈਚਾਰਕ ਸਾਂਝ ਵਧਾਉਣ ਲਈ ਪ੍ਰੇਰਿਤ ਕਰਦੇ ਹਨ| ਮੇਲੇ ਦੇ ਅੰਤ ਚ ਸੇਵਾ ਸਿੰਘ ਨੇ ਆਏ ਹੋਏ ਪੰਜਾਬੀ ਤੇ ਏਸ਼ੀਅਨ ਲੋਕਾਂ ਦਾ ਧੰਨਵਾਦ ਕੀਤਾ |

Leave a Reply

Your email address will not be published. Required fields are marked *

%d bloggers like this: